Saturday, July 26, 2025
Breaking News

ਨਫ਼ਰਤ

ਆਪਣੇ ਅੰਦਰ ਨਫ਼ਰਤ ਕਦੇ ਵੀ ਪਾਲੀਂ ਨਾ,
ਬਿਨ ਬਾਲਣ ਤੋਂ ਆਪਣੇ ਆਪ ਨੂੰ ਬਾਲੀਂ ਨਾ।
ਨਾਲ ਬੀਮਾਰੀ ਸੁਣਿਆਂ ਕਈ ਗਲ ਜਾਂਦੈ,
ਬਿਨ ਬਿਮਾਰੀ ਆਪਣੇ ਆਪ ਨੂੰ ਗਾਲੀਂ ਨਾ,
ਬੱਚਿਆਂ ਵਾਂਗੂੰ ਕੱਟੀ ਅੱਬਾ ਸਿੱਖ ਜਾਵੀਂ,
ਝੱਟ ਮੰਨ ਜਾਵੀਂ ਵੇਖੀਂ ਗੱਲ ਨੂੰ ਟਾਲੀ ਨਾ।
ਗਿਲੇ ਸ਼ਿਕਵੇ ਆਪਣੇ ਮਨ `ਚੋਂ ਕੱਢ ਦੇਵੀਂ,
ਕਿਸੇ ਵੀ ਗੱਲ ਨੂੰ ਐਵੇਂ ਬਹੁਤਾ ਉਛਾਲੀਂ ਨਾ,
ਕੈਂਚੀ ਕੱਟਦੀ, ਸੂਈ ਸਦਾ ਹੀ ਜੋੜਦੀ ਹੈ।
ਸੂਈ ਨੂੰ ਛੱਡ ਕੈਂਚੀ ਕਦੇ ਵੀ ਭਾਲ਼ੀਂ ਨਾ,
ਆਦਮੀ ਤੂੰ ਹੈਂ ਸੁਖਬੀਰ ਇੱਕ ਦਮੀ,
ਵੇਖੀਂ ਕਿਧਰੇ ਦੁਨੀਆਂ ਤੋਂ ਜਾਵੀਂ ਖ਼ਾਲੀ ਨਾ। 03012021

ਸੁਖਬੀਰ ਸਿੰਘ ਖੁਰਮਣੀਆਂ
ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੁਲ,
ਅੰਮ੍ਰਿਤਸਰ।

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …