ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਬਾਗਬਾਨੀ ਵਿਭਾਗ ਅੰਮਿ੍ਰਤਸਰ ਦੀ ਪੀਅਰ ਅਸਟੇਟ ਵਲੋਂ ਨਾਖ ਦੀ ਸਫ਼ਲ ਕਾਸ਼ਤ ਦੀ ਜਾਣਕਾਰੀ ਦੇਣ ਬਾਰੇ
ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਪਹਿਲੀ ਆਨਲਾਈਨ ਟਰੇਨਿੰਗ ਲਗਾਈ ਗਈ ਜਿਸ ਵਿੱਚ ਬਹੁਤ ਸਾਰੇ ਕਿਸਾਨਾਂ ਨੇ ਭਾਗ ਲਿਆ।ਡਿਪਟੀ ਡਾਇਰੈਕਟਰ ਬਾਗਬਾਨੀ ਗੁਰਿੰਦਰ ਸਿੰੰਘ ਧੰਜਲ ਵੱਲੋਂ ਪੀਅਰ ਅਸਟੇਟ ਅਧੀਨ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਸਹਾਇਕ ਡਾਇਰੈਕਟਰ ਬਾਗਬਾਨੀ ਜਸਪਾਲ ਸਿੰਘ ਢਿੱਲੋਂ ਵਲੋਂ ਨਾਖ ਦੀ ਮੌਜ਼ੂਦਾ ਸਥਿਤੀ, ਮਹੱਤਤਾ ਅਤੇ ਭਵਿੱਖ ਵਿੱਚ ਹੋਣ ਵਾਲੇ ਰਕਬੇ ਦੇ ਵਿਸਥਾਰ ਬਾਰੇ ਦੱਸਿਆ ਗਿਆ।ਬਾਗਬਾਨੀ ਵਿਕਾਸ ਅਫਸਰ ਜਤਿੰਦਰ ਸਿੰਘ ਸੰਧੂ ਵਲੋਂ ਨਾਖ ਬਾਗ ਦੀ ਵਿਉਂਤਬੰਦੀ ਅਤੇ ਸਾਂਭ-ਸੰਭਾਲ ਬਾਰੇ ਜਾਣਕਾਰੀ ਦਿੱਤੀ ਗਈ।ਫਾਰਮਰ ਸਲਾਹਕਾਰ ਕੇਂਦਰ ਤਰਨਤਾਰਨ ਦੇ ਜਿਲ੍ਹਾ ਪਸਾਰ ਮਾਹਿਰ ਡਾ. ਸਵਰੀਤ ਖਹਿਰਾ ਨੇ ਨਾਖ ਦੇ ਬੂਟਿਆਂ ਦੀ ਕਾਂਟਛਾਂਟ, ਪ੍ਰੋਸੈਸਿੰਗ, ਕੀੜੇ ਮਕੌੜੇ ਅਤੇ ਬੀਮਾਰੀਆਂ ਬਾਰੇ ਦੱਸਿਆ।ਬਾਗਬਾਨੀ ਵਿਕਾਸ ਅਫਸਰ ਗੁਰਦਾਸਪੁਰ ਬਿਕਰਮਜੀਤ ਸਿੰਘ ਵਲੋਂ ਨਾਖ ਦੀ ਤੁੜਾਈ ਤੋਂ ਬਾਅਦ ਫ਼ਲ ਦੀ ਸਾਂਭ ਸੰਭਾਲ ਤੇ ਸੁਚੱਜੇ ਮੰਡੀਕਰਨ ਬਾਰੇ ਵਿਸਥਾਰ ਸਹਿਤ ਚਰਚਾ ਕੀਤੀ।ਕੰਵਲਜੀਤ ਸਿੰਘ, ਫੀਲਡ ਕੰਸਲਟੈਂਟ ਨੇ ਵਿਭਾਗ ਦੀਆਂ ਐਨ.ਐਚ.ਐਮ ਅਧੀਨ ਬਾਗਬਾਨਾਂ ਦੀ ਸਹੂਲਤ ਲਈ ਚੱਲ ਰਹੀਆਂ ਸਕੀਮਾਂ ਬਾਰੇ ਦੱਸਿਆ।ਇਸ ਆਨਲਾਈਨ ਟਰੇਨਿੰਗ ਨੂੰ ਬਾਗਬਾਨੀ ਵਿਕਾਸ ਅਫਸਰ ਸੁਖਪਾਲ ਸਿੰਘ ਵਲੋਂ ਕੋਆਰਡੀਨੇਟ ਕੀਤਾ।
Check Also
ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ
ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media