Friday, June 19, 2026

ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵਲੋਂ ਸਰਕਲ ਘਰਾਚੋਂ ਦੇ ਅਹੁੱਦੇਦਾਰ ਨਿਯੁੱਕਤ

ਸੰਗਰੂਰ, 2 ਅਗਸਤ (ਜਗਸੀਰ ਲੌਂਗੋਵਾਲ) – ਸ਼੍ਰੋਮਣੀ ਅਕਾਲੀ ਦਲ ਸੰਯੁਕਤ ਸਰਕਲ ਘਰਾਚੋਂ ਦੇ ਪ੍ਰਧਾਨ ਨਿਹਾਲ ਸਿੰਘ ਨੰਦਗੜ੍ਹ ਵਲੋਂ ਸੂਬਾ ਮੀਤ ਪ੍ਰਧਾਨ ਗੁਰਤੇਜ਼ ਸਿੰਘ ਝਨੇੜੀ ਦੀ ਅਗਵਾਈ ਅਤੇ ਜਿਲ੍ਹਾ ਪ੍ਰਧਾਨ ਜਥੇਦਾਰ ਗੁਰਬਚਨ ਸਿੰਘ ਬਚੀ ਦੇ ਨਿਰਦੇਸ਼ਾਂ ਅਨੁਸਾਰ ਸਰਕਲ ਘਰਾਚੋਂ ਦੇ ਅਹੁੱਦੇਦਾਰਾਂ ਦੀਆਂ ਨਿਯੁੱਕਤੀਆਂ ਕੀਤੀਆਂ ਗਈਆਂ।
                  ਮਲਕੀਤ ਸਿੰਘ ਸੰਗਤਪੁਰਾ ਸਰਪ੍ਰਰਸਤ, ਲਖਵੀਰ ਸਿੰਘ ਮਹਿਸਮਪੁਰ ਸੀਨੀਅਰ ਮੀਤ ਪ੍ਰਧਾਨ, ਨਵਜੋਤ ਸਿੰਘ ਗੁਰਾਇਆ ਕਾਕੜਾ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਜੀਤੀ ਬਖੋਪੀਰ ਮੀਤ ਪ੍ਰਧਾਨ, ਮਿਸਰਾ ਸਿੰਘ ਭੱਟੀਵਾਲ ਮੀਤ ਪ੍ਰਧਾਨ, ਗੁਰਜਿੰਦਰ ਸਿੰਘ ਜਰਨਲ ਸਕੱਤਰ, ਅਮਨਪ੍ਰੀਤ ਸਿੰਘ ਦਿੱਤੂਪੁਰਾ ਜਰਨਲ ਸਕੱਤਰ, ਬਲਜੀਤ ਸਿੰਘ ਜਰਨਲ ਸਕੱਤਰ, ਅਮਨਬੀਰ ਸਿੰਘ ਗਹਿਲਾਂ ਪ੍ਰੈਸ ਸਕੱਤਰ, ਜਗਸੀਰ ਸਿੰਘ ਜਲਾਨ ਸਕੱਤਰ, ਸਰਬਜੀਤ ਸੰਘ ਤੁੰਗ ਕਾਕੜਾ ਸਹਾਇਕ ਸਕੱਤਰ ਚੁਣੇ ਗਏ।
                     ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਦਰਜੀਤ ਸਿੰਘ ਤੂਰ, ਸੂਬਾ ਸਕੱਤਰ ਰਾਮ ਸਿੰਘ ਮੱਟਰਾਂ, ਧਰਮਿੰਦਰ ਸਿੰਘ ਭੱਟੀਵਾਲ, ਅਜੈਬ ਸਿੰਘ ਗਹਿਲਾਂ, ਕੁਲਵਿੰਦਰ ਸਿੰਘ ਭੱਟੀਵਾਲ ਅਤੇ ਮੇਜਰ ਸਿੰਘ ਮੱਟਰਾਂ ਵੀ ਮੌਜ਼ੂਦ ਸਨ।

Check Also

ਕਥਾਕਾਰ ਦੀਪ ਦੇਵਿੰਦਰ ਸਿੰਘ ਨੂੰ ਗਹਿਰਾ ਸਦਮਾ, ਵੱਡੇ ਭਰਾ ਦਾ ਦੇਹਾਂਤ

ਅੰਮ੍ਰਿਤਸਰ, 18 ਜੂਨ (ਜਗਦੀਪ ਸਿੰਘ) – ਪੰਜਾਬੀ ਕਹਾਣੀਕਾਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਦਫਤਰ …