Sunday, December 22, 2024

ਪਾਕਿਸਤਾਨ ਵਿਖੇ ਹੋਏ ਯਾਤਰੂ ਦੇ ਅਕਾਲ ਚਲਾਣੇ ‘ਤੇ ਦਿੱਲੀ ਕਮੇਟੀ ਨੇ ਜਤਾਇਆ ਅਫਸੋਸ

PPN1011201425

ਨਵੀਂ ਦਿੱਲੀ, 10 ਨਵੰਬਰ (ਅੰਮ੍ਰਿਤ ਲਾਲ ਮੰਨਣ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਗੁਰੂ ਸਾਹਿਬ ਦੇ ਜਨਮ ਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ, ਪਾਕਿਸਤਾਨ ਵਿੱਚ ਮਨਾਉਣ ਲਈ ਗਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 260 ਮੈਂਬਰੀ ਜਥੇ ਦੇ ਮੈਂਬਰ ਮਲਕੀਅਤ ਸਿੰਘ ਦੇ ਅਕਾਲ ਚਲਾਣਾ ਕਰਨ ‘ਤੇ ਦਿੱਲੀ ਕਮੇਟੀ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਬਲਜੀਤ ਨਗਰ ਦਿੱਲੀ ਨਿਵਾਸੀ ਮਲਕੀਅਤ ਸਿੰਘ ਦਾ ਆਪਣੀ ਧਰਮ ਸੁਪਤਨੀ ਰਾਜ ਕੌਰ ਦੀ ਮੌਜੂਦਗੀ ਵਿਚ ਬੀਤੇ 7 ਨਵੰਬਰ ਨੂੰ ਗੁਰਦੁਆਰਾ ਪੰਜਾ ਸਾਹਿਬ ਵਿਖੇ ਦਿਲ ਦਾ ਦੌਰਾ ਪੈਣ ਕਾਰਣ ਦੇਹਾਂਤ ਹੋ ਗਿਆ ਸੀ, ਜਿਸ ਦਾ ਅੰਤਿਮ ਸੰਸਕਾਰ ਕਮੇਟੀ ਦੇ ਸਹਿਯੋਗ ਨਾਲ ਕਲ ਸਤ ਨਗਰ ਕਰੋਲ ਬਾਗ ਵਿਖੇ ਕੀਤਾ ਗਿਆ।
ਇਸ ਮਸਲੇ ਤੇ ਭਾਰਤੀ ਹਾਈ ਕਮੀਸ਼ਨ ਅਤੇ ਪਾਕਿਸਤਾਨੀ ਸਥਾਨਕ ਅਧਿਕਾਰੀਆਂ ਵੱਲੋਂ ਦਿੱਤੇ ਗਏ ਸਹਿਯੋਗ ਦਾ ਧੰਨਵਾਦ ਪ੍ਰਗਟਾਉਂਦੇ ਹੋਏ ਯਾਤਰਾ ਸਬ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਚੰਢੋਕ ਨੇ ਜਾਣਕਾਰੀ ਦਿੱਤੀ ਕਿ ਭਾਰਤੀ ਹਾਈ ਕਮੀਸ਼ਨ ਦੇ ਡਿਪਟੀ ਹਾਈ ਕਮੀਸ਼ਨਰ ਜੇ.ਪੀ ਸਿੰਘ, ਉਕਾਫ ਬੋਰਡ ਦੇ ਚੇਅਰਮੈਨ ਸਾਦਿਕ-ਉਲ-ਫਰੂਕ, ਐਡੀਸ਼ਨਲ ਸਕੱਤਰ ਖਾਲਿਦ ਅਲੀ ਅਤੇ ਮੀਤ ਸਕੱਤਰ ਫਰਾਜ਼ ਅਬਾਸ ਵੱਲੋਂ ਉਨ੍ਹਾਂ ਦੀ ਬੇਨਤੀ ਤੇ ਮ੍ਰਿਤਕ ਦੇਹ ਨੂੰ ਪਾਕਿਸਤਾਨ ਸਰਕਾਰ ਦੀ ਐਂਬੂਲੈਂਸ ਰਾਹੀਂ ਉਨ੍ਹਾਂ ਦੀ ਪਤਨੀ ਦੇ ਨਾਲ ਵਾਘਾ ਅਟਾਰੀ ਸਰਹੱਦ ਤੇ 8 ਨਵੰਬਰ ਨੂੰ ਭੇਜਿਆ ਗਿਆ। ਜਿਥੋ ਦਿੱਲੀ ਕਮੇਟੀ ਦੀ ਐਂਬੂਲੈਂਸ ਰਾਹੀਂ ਮਲਕੀਅਤ ਸਿੰਘ ਦੇ ਗ੍ਰਿਹ ਵਿਖੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਪਹੁੰਚਾਇਆ ਗਿਆ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਪਰਿਵਾਰ ਦੀ ਇਸ ਦੁੱਖ ਦੀ ਕੜੀ ਵਿਚ ਯੋਗ ਸਹਾਇਤਾ ਉਪਲਬੱਧ ਕਰਵਾਉਣ ਦੀ ਵੀ ਸਟਾਫ ਨੂੰ ਹਦਾਇਤਾਂ ਦਿੱਤੀਆਂ ਗਈਆਂ।

Check Also

9 ਰੋਜ਼ਾ ਦੋਸਤੀ ਇੰਟਰਨੈਸ਼ਨਲ ਥੀਏਟਰ ਫੈਸਟੀਵਲ ’ਚ ਹਿੱਸਾ ਲੈ ਕੇ ਲਾਹੌਰ ਤੋਂ ਵਤਨ ਪਰਤੇ ਮੰਚ-ਰੰਗਮੰਚ ਦੇ ਕਲਾਕਾਰ

ਅੰਮ੍ਰਿਤਸਰ, 20 ਨਵੰਬਰ (ਪੰਜਾਬ ਪੋਸਟ ਬਿਊਰੋ) – ਅਜੋਕਾ ਥੀਏਟਰ ਲਾਹੌਰ (ਪਾਕਿਸਤਾਨ) ਵਲੋਂ ਕਰਵਾਏ ਗਏ 9 …

Leave a Reply