
ਬਟਾਲਾ, 13 ਨਵੰਬਰ (ਨਰਿੰਦਰ ਬਰਨਾਲ) – ਬੀਤੀ ਸ਼ਾਮ ਸਥਾਨਕ ਗੁਰਦੁਆਰਾ ਬਾਬਾ ਮੰਗਲ ਦਾਸ ਵਿਖੇ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਇਕਾਈ ਡੇਰਾ ਬਾਬਾ ਨਾਨਕ ਦੀ ਇਕ ਵਿਸ਼ੇਸ਼ ਮੀਟਿੰਗ ਇਕਾਈ ਦੇ ਪ੍ਰਧਾਨ ਹੀਰਾ ਸਿੰਘ ਮਾਂਗਟ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਹੋਰਨਾਂ ਤੋਂ ਇਲਾਵਾ ਡਾ. ਨਰਿੰਦਰ ਵਤਨ, ਸੱਤ ਪਾਲ ਜ਼ਖਮੀ, ਸੰਜੀਵ ਮਹਿਤਾ, ਰਮੇਸ਼ ਸ਼ਰਮਾਂ, ਰਿੰਕਾ ਵਾਲੀਆ, ਵਿਪਨ ਸੋਨੀ, ਵਿਨੋਦ ਸੋਨੀ, ਕੁਲਦੀਪ ਸਿੰਘ ਬੇਦੀ, ਸੁਮਿਤ ਅਰੋੜਾ, ਚੇਤਨ ਕੁਮਾਰ ਆਦਿ ਸ਼ਾਮਲ ਹੋਏ । ਮੀਟਿੰਗ ਵਿਚ ਪੱਤਰਕਾਰਾਂ ਨਾਲ ਸਬੰਧਤ ਮੁਸ਼ਿਕਲਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ । ਇਸ ਮੌਕੇ ਪ੍ਰਧਾਨ ਹੀਰਾ ਸਿੰਘ ਮਾਂਗਟ ਨੇ 29 ਨਵੰਬਰ ਨੂੰ ਅਲੀਵਾਲ ਵਿਖੇ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਪੱਟੀ ਦੀ ਅਗਵਾਈ ਹੇਠ ਐਸੋਸੀਏਸ਼ਨ ਦੀਆਂ ਮੰਗਾਂ ਦੇ ਸਬੰਧ ਵਿਚ ਹੋਣ ਵਾਲੀ ਰੈਲੀ ਸਬੰਧੀ ਤਿਆਰੀਆਂ ਲਈ ਡਿਊਟੀਆਂ ਲਗਾਈਆਂ ਗਈਆਂ ਅਤੇ ਇਸ ਰੈਲੀ ਵਿਚ ਵੱਡੀ ਗਿਣਤੀ ਵਿਚ ਪਹੁੰਚਣ ਦਾ ਸੱਦਾ ਦਿੱਤਾ ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media