
ਅੰਮ੍ਰਿਤਸਰ, 14 ਨਵੰਬਰ (ਪ੍ਰੀਤਮ ਸਿੰਘ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਅੱਜ ਇਥੇ ਜਸਵੰਤ ਸਿੰਘ ਰਾਇ ਯਾਦਗਾਰੀ ਭਾਸ਼ਣ ਯੂਨੀਵਰਸਿਟੀ ਦੇ ਗੁਰੂ ਨਾਨਕ ਭਵਨ ਵਿਖੇ ਕਰਵਾਇਆ ਗਿਆ। ਇਸ ਭਾਸ਼ਣ ਦਾ ਆਯੋਜਨ ਯੂਨੀਵਰਸਿਟੀ ਦੇ ਹਿਊਮਨ ਜੈਨੇਟਿਕਸ ਵਿਭਾਗ ਵੱਲੋਂ ਕਰਵਾਇਆ ਗਿਆ।
ਇੰਡੀਅਨ ਇੰਸਟੀਚਿਊਟ ਆਫ ਸਾਇੰਸ, ਬੰਗਲੌਰ ਤੋਂ ਪ੍ਰਸਿੱਧ ਵਿਗਿਆਨਕ, ਪ੍ਰੋ. ਅਰੁਣ ਕੁਮਾਰ ਨੇ ‘ਦਿਮਾਗੀ ਵਿਕਾਸ ਨਾਲ ਸਬੰਧਤ ਬੀਮਾਰੀਆਂ’ ਵਿਸ਼ੇ ‘ਤੇ ਇਹ ਭਾਸ਼ਣ ਦਿੱਤਾ।ਸਰਦਾਰ ਜਸਵੰਤ ਸਿੰਘ ਰਾਇ ਯਾਦਗਾਰੀ ਲੈਕਚਰ ਦੇ ਚੇਅਰਪਰਸਨ, ਪ੍ਰੋ. ਕਰਮਜੀਤ ਸਿੰਘ ਰਾਇ, ਨਿਰਦੇਸ਼ਕ ਖੋਜ, ਡਾ. ਟੀ.ਐਸ. ਬੇਨੀਪਾਲ, ਅਤੇ ਪ੍ਰੋਫੈਸਰ ਅਰੁਣ ਕੁਮਾਰ ਵਿਚ ਇਸ ਮੌਕੇ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਸਨ। ਵਿਭਾਗ ਦੇ ਮੁਖੀ, ਡਾ. ਅਨੁਪਮ ਕੌਰ ਨੇ ਮੁੱਖ ਮਹਿਮਾਨ ਅਤੇ ਹੋਰਨਾਂ ਦਾ ਸਵਾਗਤ ਕੀਤਾ।ਡੀਨ, ਲਾਈਫ ਸਾਇੰਸਜ਼ ਅਤੇ ਵਿਭਾਗ ਦੇ ਪ੍ਰੋਫੈਸਰ, ਡਾ. ਅਮਰਜੀਤ ਸਿੰਘ ਭੰਵਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।
ਪ੍ਰੋ. ਅਰੁਣ ਕੁਮਾਰ ਨੇ ਕਿਹਾ ਕਿ ਦਿਮਾਗੀ ਵਿਕਾਸ ਸਬੰਧੀ ਬੀਮਾਰੀ ਦੇ ਬਾਰੇ ਦੱਸਦਿਆਂ ਕਿਹਾ ਕਿ ਇਹ ਕੈਂਸਰ ਦੀ ਤਰ੍ਹਾਂ ਸਰੀਰ ਦੇ ਹਰ ਇਕ ਅੰਗ ਨੂੰ ਪ੍ਰਭਾਵਿਤ ਕਰਦਾ ਹੈ ਜਿਵੇਂ ਹੱਥ, ਪੈਰ, ਅੱਖਾਂ, ਦਿਮਾਗ ਆਦਿ। ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਪਿਤਾ ਪੁਰਖੀ ਗੁਣਾਂ ਨਾਲ ਭਰਪੂਰ ਜੀਨਜ਼ ਕ੍ਰੋਮੋਸੋਮ ਦੇ ਨੁਕਸ ਗਰਭ ਵਿਚ ਪਲ ਰਹੇ ਬੱਚੇ ਦੇ ਸਿਰ ਦੇ ਅਕਾਰ ਦੇ ਛੋਟੇ ਹੋਣ ਦਾ ਕਾਰਨ ਬਣਦੇ ਹਨ ਅਤੇ ਦਿਮਾਗੀ ਵਿਕਾਸ ਨੂੰ ਪ੍ਰਭਾਵਿਤ ਕਰਦੇ ਹਨ। ਉਨ੍ਹਾਂ ਨੇ ਆਪਣੀ ਪ੍ਰਯੋਗਸ਼ਾਲਾ ਵਿਚ ਇਸ ਬੀਮਾਰੀ ‘ਤੇ ਹੋ ਰਹੀ ਖੋਜ ਬਾਰੇ ਵੀ ਦੱਸਿਆ ਅਤੇ ਪ੍ਰਾਪਤੀਆਂ ਨੂੰ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਇਸ ਬੀਮਾਰੀ ‘ਤੇ ਅਜੇ ਹੋਰ ਖੋਜ ਹੋਣੀ ਚਾਹੀਦੀ ਹੈ ਤਾਂ ਜੋ ਇਸ ਦੇ ਮੂਲ ਕਾਰਨਾਂ ਦਾ ਪਤਾ ਲੱਗ ਸਕੇ ਅਤੇ ਭਵਿੱਖ ਵਿਚ ਇਨ੍ਹਾਂ ਦੀ ਰੋਕਥਾਮ ਕੀਤੀ ਜਾ ਸਕੇ।
ਸੈਮੀਨਾਰ ਦੇ ਅੰਤ ਵਿਚ ਡਾ. ਅਨੁਪਮ ਕੌਰ ਨੇ ਕਿਹਾ ਕਿ ਸਿਰ ਦੇ ਛੋਟੇ ਅਕਾਰ ਹੋਣ ਦਾ ਕਾਰਨ ਪਿਤਾ ਪੁਰਖੀ ਵੀ ਹੋ ਸਕਦਾ ਹੈ ਅਤੇ ਵਾਤਾਵਰਣ ਵੀ ਇਸ ਵਿਚ ਅਹਿਮ ਰੋਲ ਅਦਾ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਇਸ ਦੇ ਕਾਰਨ ਗਰਭਵਤੀ ਔਰਤਾਂ ਵਿਚ ਇਨਫੈਕਸ਼ਨ, ਗਰਭ ਦੇ ਦੌਰਾਨ ਸ਼ਰਾਬ ਜਾਂ ਹੋਰ ਦਵਾਈਆਂ ਦਾ ਸੇਵਨ ਹੋ ਸਕਦਾ ਹੈ।ਪ੍ਰੋ. ਬੇਨੀਪਾਲ ਨੇ ਪ੍ਰੋ. ਅਰੁਣ ਕੁਮਾਰ ਨੂੰ ਯਾਦਗਾਰੀ ਚਿੰਨ੍ਹ ਦੇ ਸਨਮਾਨਿਤ ਵੀ ਕੀਤਾ।
Check Also
ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ
ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …
Punjab Post Daily Online Newspaper & Print Media