ਅੰਮ੍ਰਿਤਸਰ, 22 ਮਾਰਚ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੀਆਂ ਹਦਾਇਤਾਂ ਅਤੇ ਏ.ਡੀ.ਸੀ.ਪੀ ਟਰੈਫਿਕ ਹਰਵਿੰਦਰ ਸਿੰਘ ਪੀ.ਪੀ.ਐਸ ਦੀ ਨਿਗਰਾਨੀ ਹੇਠ ਏ.ਸੀ.ਪੀ ਟਰੈਫਿਕ ਇਕਬਾਲ ਸਿੰਘ ਪੀ.ਪੀ.ਐਸ ਦੀ ਅਗਵਾਈ ਅਤੇ ਇੰਸਪੈਕਟਰ ਕੁਲਦੀਪ ਕੌਰ ਇੰਚਾਰਜ਼ ਟਰੈਫਿਕ ਜੋਨ-4, ਇੰਸਪੈਕਟਰ ਹਰਪਾਲ ਸਿੰਘ ਇੰਚਾਰਜ਼ ਟਰੈਫਿਕ ਜੋਨ-1 ਤੇ ਸਬ-ਇੰਸਪੈਕਟਰ ਹਰਭਜਨ ਸਿੰਘ ਟਰੈਫਿਕ ਜੋਨ-2 ਅਤੇ ਨਗਰ ਨਿਗਮ ਦੇ ਅਸਟੇਟ ਅਫ਼ਸਰ , ਧਰਮਿੰਦਰ ਸਿੰਘ ਤੇ ਇੰਸਪੈਕਟਰ ਅਰੁਣ ਕੁਮਾਰ ਨਾਲ ਸਾਂਝੇ ਤੌਰ ‘ਤੇ ਨਜਾਇਜ਼ ਕਬਜ਼ਿਆਂ ਖਿਲਾਫ ਵੱਡੀ ਕਾਰਵਾਈ ਕੀਤੀ।ਉਨਾਂ ਨੇ ਹੈਰੀਟੇਜ਼ ਸਟਰੀਟ ਅਤੇ ਜਲਿਆਂ ਵਾਲਾ ਬਾਗ ਦੇ ਆਲੇ ਦੁਆਲੇ ਦੇ ਇਲਾਕੇ ‘ਚ ਦੁਕਾਨਦਾਰਾਂ ਵਲੋਂ ਦੁਕਾਨਾਂ ਦੇ ਬਾਹਰ ਫੁੱਟਪਾਥਾਂ ‘ਤੇ ਲਗਾਏ ਗਏ ਸਮਾਨ ਅਤੇ ਸੜਕ ਕਿਨਾਰੇ ਰੇੜੀਆਂ ਫੜੀਆਂ ਵਾਲਿਆਂ ਵਲੋਂ ਕੀਤੇ ਨਜਾਇਜ਼ ਕਬਜ਼ਿਆਂ ਨੂੰ ਹਟਵਾਇਆ ਗਿਆ।
ਅਸਟੇਟ ਅਫਸਰ ਤੇ ਉਹਨਾਂ ਦੀ ਟੀਮ ਵਲੋਂ ਕਾਰਵਾਈ ਕਰਦੇ ਹੋਏ ਫੁਟਪਾਥਾਂ ‘ਤੇ ਲੱਗੇ ਸਟਂੈਡਿੰਗ ਬੋਰਡ ਅਤੇ ਲੱਗੀਆਂ ਰੇਹੜੀਆਂ ਆਪਣੇ ਕਬਜ਼ੇ ਵਿੱਚ ਲਈਆਂ।ਉਨਾਂ ਨੇ ਲੋਕਾਂ ਵਲੋਂ ਆਪਣੇ ਵਹੀਕਲ ਸੜਕ ‘ਤੇ ਗਲਤ ਤਰੀਕੇ ਨਾਲ ਲਗਾਏ ਗਏ ਵਾਹਣਾਂ ਚਲਾਣ ਵੀ ਕੱਟੇ ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …