Tuesday, July 7, 2026

ਤਿੰਨ ਰੋਜ਼ਾ ਕ੍ਰਿਕਟ ਟੂਰਨਾਮੈਂਟ ਸ਼ਾਹੀ ਸਪੋਰਟਸ ਕਾਲਜ ਵਿਖੇ ਆਰੰਭ

ਸਨੀ ਦੂਆ ਨੇ ਅੰਡਰ 23 ਕ੍ਰਿਕਟ ਟੂਰਨਾਮੈਂਟ ਦਾ ਕੀਤਾ ਉਦਘਾਟਨ

ਸਮਰਾਲਾ, 15 ਅਪ੍ਰੈਲ (ਇੰਦਰਜੀਤ ਸਿੰਘ ਕੰਗ) – ਯੰਗ ਸਟਾਰ ਸਪੋਰਟਸ ਕਲੱਬ ਸਮਰਾਲਾ ਵਲੋਂ ਅੰਡਰ 23 ਚੌਥਾ ਤਿੰਨ ਰੋਜ਼ਾ (15, 16 ਅਤੇ 17 ਅਪ੍ਰੈਲ) ਕ੍ਰਿਕਟ ਟੂਰਨਾਮੈਂਟ ਸ਼ਾਹੀ ਸਪੋਰਟਸ ਕਾਲਜ ਸਮਰਾਲਾ ਵਿਖੇ ਸ਼ੁਰੂ ਹੋ ਗਿਆ।ਸਪੋਰਟਸ ਕਲੱਬ ਦੇ ਅਹੁਦੇਦਾਰ ਜੱਸ ਬੇਦੀ, ਸਾਹਿਬ ਅਤੇ ਅੱਛਰ ਨੇ ਦੱਸਿਆ ਕਿ ਇਸ ਟੂਰਨਾਮੈਂਟ ਦਾ ਉਦਘਾਟਨ ਨਗਰ ਕੌਂਸਲ ਦੇ ਸੀਨੀਅਰ ਵਾਈਸ ਪ੍ਰਧਾਨ ਸਨੀ ਦੂਆ ਵਲੋਂ ਨਾਲ ਕੀਤਾ ਗਿਆ।ਉਦਘਾਟਨ ਮੌਕੇ ਸਨੀ ਦੂਆ ਨੇ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਅਤੀ ਜਰੂਰੀ ਹਨ, ਕਿਉਂਕਿ ਖੇਡਾਂ ਸਾਨੂੰ ਆਪਣੇ ਮਾਰਗ ਤੋਂ ਨਹੀਂ ਭਟਕਣ ਦਿੰਦੀਆਂ।ਜੇਕਰ ਬੱਚਾ ਵਿਹਲਾ ਰਹੇਗਾ ਤਾਂ ਉਸ ਦੇ ਚੰਚਲ ਮਨ ਅੰਦਰ ਸ਼ਰਾਤਰਾਂ ਸੁਝਣਗੀਆਂ ਅਤੇ ਉਹ ਗਲਤ ਸੰਗਤ ਦਾ ਵੀ ਸ਼ਿਕਾਰ ਹੋ ਸਕਦਾ ਹੈ।ਇਸ ਲਈ ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਦੇ ਸਰੀਰਕ ਵਿਕਾਸ ਵੱਲ ਵੀ ਧਿਆਨ ਦੇਣ ਤਾਂ ਜੋ ਬੱਚੇ ਖੇਡਾਂ ਵੱਲ ਪ੍ਰੇਰਿਤ ਹੋ ਕੇ ਆਪਣੀ ਸਿਹਤ ਦਾ ਵੀ ਧਿਆਨ ਰੱਖ ਸਕਣ।ਉਨ੍ਹਾਂ ਬੱਚਿਆਂ ਨੂੰ ਅਸ਼ੀਰਵਾਦ ਵੀ ਦਿੱਤਾ।ਅੱਜ ਸ਼ੁਰੂ ਹੋਏ ਕ੍ਰਿਕਟ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ 17 ਅਪ੍ਰੈਲ ਨੂੰ ਹੋਣਗੇ ਅਤੇ ਇਨਾਮਾਂ ਦੀ ਵੰਡ ਇਲਾਕੇ ਦੇ ਉਘੇ ਰਾਜਨੀਤਕ ਤੇ ਸਮਾਜਿਕ ਆਗੂਆਂ ਵੱਲੋਂ ਕੀਤੀ ਜਾਵੇਗੀ।
ਇਸ ਮੌਕੇ ਡਾਇਰੈਕਟਰ ਗੁਰਬੀਰ ਸ਼ਾਹੀ, ਰੂਪਮ ਗੰਭੀਰ, ਗੌਰਵ ਦੂਆ ਤੋਂ ਇਲਾਵਾ ਹੋਰ ਆਗੂ ਵੀ ਹਾਜ਼ਰ ਸਨ।

Check Also

ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ

ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …