ਅੰਮ੍ਰਿਤਸਰ, 30 ਮਈ (ਸੁਖਬੀਰ ਸਿੰਘ) – ਸਿਵਲ ਸਰਜਨ ਡਾ. ਚਰਨਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਵਲੋਂ ਅੱਜ ਸਥਾਨਕ ਸਰਕਾਰੀ ਸੀਨੀ. ਸੈ. ਸਕੂਲ ਮਾਲ ਰੋਡ ਵਿਖੇ ਜਿਲਾ੍ਹ ਪੱਧਰੀ ‘ਮੈਨਸੁਰਲ ਹਾਈਜ਼ੀਨ ਡੇਅ’ ਮਨਾਇਆ ਗਿਆ।ਜਿਸ ਦੌਰਾਨ ‘ਮੈਨਸੁਰਲ ਹਾਈਜ਼ੀਨ’ ਸੰਬੰਧੀ ਬੱਚਿਆਂ ਦੇ ਪੋਸਟਰ ਮੁਕਾਬਲੇ ਕਰਵਾ ਕੇ ਜੇਤੂਆਂ ਨੂੰ ਇਨਾਮ ਵੀ ਵੰਡੇ ਗਏ।
ਜਿਲਾ ਟੀਕਾਕਰਣ ਅਫਸਰ ਕਮ ਸਹਾਇਕ ਸਿਵਲ ਸਰਜਨ ਡਾ. ਕੰਵਲਜੀਤ ਸਿੰਘ ਨੇ ਕਿਹਾ ਕਿ ਇਸਤਰੀਆਂ ਵਿਚ ਮਹਾਂਵਾਰੀ ਦਾ ਆਉਣਾ ਇਕ ਕੁਦਰਤੀ ਪ੍ਰਕਿਰਿਆ ਹੈ।ਜਿਸ ਵਿਚੋਂ ਹਰੇਕ ਲੜਕੀ ਜਾਂ ਔਰਤ ਨੂੰ ਗੁਜ਼ਰਨਾ ਪੈਂਦਾ ਹੈ।ਪਰ ਸਾਡੇ ਸਮਾਜ ਵਿੱਚ ਇਸ ਸੰਬਧੀ ਖੁੱਲ ਕੇ ਗੱਲਬਾਤ ਨਹੀਂ ਕੀਤੀ ਜਾਂਦੀ।ਜਿਸ ਕਾਰਣ ਕਈ ਵਾਰੀ ਬਹੁਤ ਸਾਰੀਆਂ ਬੱਚੀਆਂ ਸ਼ਰੀਰਕ ਬੀਮਾਰੀਆਂ ਤੇ ਮਾਨਸਿਕ ਤਨਾਅ ਦਾ ਸ਼ਿਕਾਰ ਹੋ ਜਾਂਦੀਆਂ ਹਨ।ਇਸ ਲਈ ਸਮਾਂ ਰਹਿੰਦਿਆਂ ਹੀ ਕਿਸ਼ੋਰ ਪ੍ਰਜਨਣ ਸਿਹਤ ਸੰਭਾਲ ਅਤੇ ਮੈਨਸੁਰਲ ਹਾਈਜ਼ੀਨ ਬਾਰੇ ਬੱਚਿਆਂ ਨੂੰ ਜਾਣਕਾਰੀ ਦੇਣਾ ਬਹੁਤ ਹੀ ਜਰੂਰੀ ਹੈ।ਇਸੇ ਲਈ ਸਿਹਤ ਵਿਭਾਗ ਵਲੋਂ ਜਿਲੇ੍ਹ ਵਿਚ ਮੈਨਸੁਰਲ ਹਾਈਜ਼ੀਨ ਬਾਰੇ ਜਾਗਰੂਕਤਾ ਫੈਲਾਉਣ ਲਈ ਸਕੂਲ ਹੈਲਥ ਟੀਮਾਂ ਵਲੋਂ ਬਲਾਕ ਪੱਧਰੀ ਵਰਕਸ਼ਾਪਾਂ ਅਤੇ ਸੈਮੀਨਾਰਾਂ ਰਾਹੀ ਆਈ.ਈ.ਸੀ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ।ਸਕੂਲ ਹੈਲਥ ਨੋਡਲ ਅਫਸਰ ਡਾ. ਸੁਨੀਤ ਗੁਰਮ ਨੇ ਵਿਸਥਾਰ ਨਾਲ ਮਹਾਂਵਾਰੀ ਦੌਰਾਣ ਸਿਹਤ ਸੰਭਾਲ, ਸੈਨੀਟਰੀ ਪੈਡ, ਕਿਸ਼ੋਰ ਪ੍ਰਜਨਣ ਸਿਹਤ ਸੰਭਾਲ ਅਤੇ ਮੈਨਸੁਰਲ ਹਾਈਜ਼ੀਨ ਬਾਰੇ ਬੜੇ ਵਿਸ਼ਥਾਰ ਨਾਲ ਜਾਣਕਾਰੀ ਦਿੱਤੀ।
ਇਸ ਅਵਸਰ ‘ਤੇ ਡਿਪਟੀ ਐਮ.ਈ.ਆਈ.ਓ ਅਮਰਦੀਪ ਸਿੰਘ, ਪ੍ਰਿੰਸੀਪਲ ਮੈਡਮ ਮਨਦੀਪ ਕੌਰ, ਡਾ. ਅੰਜ਼ੂ, ਡਾ. ਪ੍ਰਵੀਨ ਭਾਟੀਆ, ਮੈਡਮ ਰੁਬਿੰਦਰ ਕੌਰ, ਮੈਡਮ ਪੁਨੀਤ ਕੌਰ, ਮੈਡਮ ਰੁਪਿੰਦਰ ਕੌਰ, ਲਵਪ੍ਰੀਤ ਸਿੰਘ, ਕੇਵਲ ਸਿੰਘ, ਰਸ਼ਪਾਲ ਸਿੰਘ ਅਤੇ ਸਮੂਹ ਸਟਾਫ ਮੈਂਬਰ ਹਾਜਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …