ਭਾਜਪਾ ਮੰਦਿਰ ਦਾ ਨਿਰਮਾਣ ਜਲਦ ਕਰਵਾਏ ਨਹੀ ਤਾਂ ਸ਼ਿਵ ਸੈਨਾ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ- ਸੰਧੂ
ਛੇਹਰਟਾ, 6 ਦਸੰਬਰ (ਕੁਲਦੀਪ ਸਿੰਘ ਨੋਬਲ) – ਸਵਰਗੀ ਬਾਲਾ ਸਾਹਿਬ ਠਾਕਰੇ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਸ਼ਿਵ ਸੈਨਾ ਦੇ ਵਰਕਰ ਬਲਿਦਾਨ ਦੇਣ ਨੂੰ ਹਮੇਸ਼ਾਂ ਤਿਆਰ ਹਨ।6 ਦਸੰਬਰ 1992 ਦੇ ਦਿਨ ਨੂੰ ਸ਼ਿਵ ਸੈਨਾ ਵਲੋਂ ਵਿਜੇ ਦਿਵਸ ਤੇ ਭਗਵਾਂ ਦਿਵਸ ਦੇ ਰੂਪ ਵਿਚ ਮਨਾਉਣ ਮੌਕੇ ਅਯੋਧਿਆ ਰਾਮ ਜਨਮ ਭੂਮੀ ਬਾਬਰੀ ਮਸਜਿਦ ਵਿਵਾਦ ਵਿੱਚ ਸ਼ਹੀਦ ਹੋਏ ਸ਼ਿਵ ਸੈਨਿਕਾਂ ਤੇ ਕਾਰ ਸੇਵਕਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਸ਼ਿਵ ਸੈਨਾ ਬਾਲ ਠਾਕਰੇ ਦੇ ਉੱਪ ਪ੍ਰਧਾਨ ਪੰਜਾਬ ਸੁਖਦੇਵ ਸੰਧੂ ਨੇ ਕਿਹਾ ਕਿ ਸ਼ਿਵ ਸੈਨਿਕਾਂ ਤੇ ਕਾਰ ਸੇਵਕਾਂ ਦਾ ਬਲਿਦਾਨ ਕਦੇ ਵੀ ਅਜ਼ਾਈਂ ਨਹੀ ਜਾਣ ਦਿੱਤਾ ਜਾਵੇਗਾ।ਉਨਾਂ ਭਾਰਤ ਸਰਕਾਰ ਤੋਂ ਅਯੋਧਿਆ ਵਿਚ ਬਿਨਾਂ ਕੋਈ ਦੇਰੀ ਕੀਤੇ ਮੰਦਿਰ ਦੇ ਨਿਰਮਾਣ ਦੀ ਮੰਗ ਵੀ ਕੀਤੀ ।ਸੁਖਦੇਵ ਸੰਧੂ ਤੇ ਜੁਗਲ ਲੂੰਬਾ ਨੇ ਕਿਹਾ ਕਿ ਭਾਜਪਾ ਨੇ ਚੋਣਾਂ ਦੋਰਾਨ ਜੋ ਵਾਅਦਾ ਲੋਕਾਂ ਨਾਲ ਕੀਤਾ ਹੈ ਉਹ ਉਸਨੂੰ ਜਲਦੀ ਪੂਰਾ ਕਰੇ, ਨਹੀ ਤਾਂ ਸ਼ਿਵ ਸੈਨਾ ਦੇ ਬਾਲ ਠਾਕਰੇ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ।ਇਸ ਮੋਕੇ ਜਿਲਾ ਪ੍ਰਧਾਨ ਵਰੂਣ ਕਪੂਰ, ਸ਼ਹਿਰੀ ਪ੍ਰਧਾਨ ਦੀਪਕ ਕੁਮਾਰ, ਜਗਤਾਰ ਮਨੀ, ਪਿੰਟੀਪਾਲ ਸਿੰਘ, ਰਿਪੂ ਸੰਧੂ, ਰਾਮ ਕੁਮਾਰ ਰਾਮਾ, ਸੰਦੀਪ ਕੁਮਾਰ ਸੰਨੀ, ਨਿਤਿਨ ਪੰਡਿਤ, ਡਾਕਟਰ ਸਤਨਾਮ ਸਿੰਘ, ਵਿਜੇ ਕੁਮਾਰ, ਰਾਜ ਕੁਮਾਰ, ਰਵੀ, ਆਸ਼ੂ, ਨਰਿੰਦਰ ਕੁਮਾਰ, ਪ੍ਰਦੀਪ ਕੁਮਾਰ ਦਲਬੀਰ ਸਿੰਘ, ਭਾਰਤ ਭੂਸ਼ਣ, ਕਰਤਾਰ ਸਿੰਘ ਆਦਿ ਮੌਜੂਦ ਸਨ।