Friday, September 20, 2024

ਵਿਦਿਆਰਥੀਆਂ ਨੂੰ ਜਨੂੰਨ ਦੀ ਹੱਦ ਤੱਕ ‘ਪੜ੍ਹਾਈ ਦਾ ਕੀੜਾ’ ਪਾਲਣਾ ਚਾਹੀਦਾ – ਸ: ਛੀਨਾ

ਖਾਲਸਾ ਕਾਲਜ ਗਰਲਜ਼ ਸੀ: ਸੈ: ਵਿੱਚ ਕਰਵਾਇਆ ਗਿਆ ਸਲਾਨਾ ਇਨਾਮ ਵੰਡ ਸਮਾਰੋਹ

PPN0612201410

ਅੰਮ੍ਰਿਤਸਰ, 6 ਦਸੰਬਰ (ਪ੍ਰੀਤਮ ਸਿੰਘ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਸਫ਼ਲਤਾ ਪੂਰਵਕ ਚਲ ਰਹੇ ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੇ ਵਿਹੜੇ ਵਿੱਚ ਅੱਜ ਸਕੂਲ ਦਾ ਸਲਾਨਾ ਇਨਾਮ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਦਾ ਸਕੂਲ ਪੁੱਜਣ ‘ਤੇ ਪ੍ਰਿੰਸੀਪਲ ਤਜਿੰਦਰ ਕੌਰ ਬਿੰਦਰਾ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਸਮਾਰੋਹ ਦਾ ਅਗਾਜ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਕਰਕੇ ਕੀਤਾ ਗਿਆ।
ਸਮਾਰੋਹ ਮੌਕੇ ਸ: ਛੀਨਾ ਨੇ ਸੰਬੋਧਨ ਕਰਦਿਆ ਕਿਹਾ ਕਿ ਵਿਦਿਆਰਥਣਾਂ ਦੀ ਅਸਲੀ ਜਾਇਦਾਦ ਉਸਦੀ ਪੜ੍ਹਾਈ ਹੈ, ਜੋ ਕਿ ਉਸਦੀ ਸਮਾਜ ਵਿੱਚ ਪਹਿਚਾਨ ਨੂੰ ਉਜਾਗਰ ਕਰਦੀ ਹੈ ਤੇ ਉਸਦੇ ਸਹੁਰੇ ਘਰ ਵਿੱਚ ਉਸਨੂੰ ਆਦਰ ਤੇ ਸਤਿਕਾਰ ਦਿਵਾਉਂਦੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕਿ ਸਮਾਜ ਵਿੱਚ ਲੜਕੀਆਂ ਨੂੰ ਲੜਕਿਆਂ ਦੇ ਬਰਾਬਰ ਦਾ ਦਰਜਾ ਦੇਣ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ ਪਰ ਅਜੇ ਤੱਕ ਸਮਾਜ ਇਸਨੂੰ ਪੂਰੀ ਤਰ੍ਹਾਂ ਅਪਨਾ ਨਹੀਂ ਸਕਿਆ। ਉਨ੍ਹਾਂ ਵਿਦਿਆਰਥਣਾਂ ਨੂੰ ਉਤਸ਼ਾਹਿਤ ਕਰਦਿਆ ਕਿਹਾ ਪੜ੍ਹਾਈ ਦਾ ਨਜ਼ਰੀਆ ਬਦਲ ਚੁੱਕਾ ਹੈ ਤੇ ਚਲ ਰਹੇ ਦੌਰ ਵਿੱਚ ਪੜ੍ਹਾਈ ਦੀ ਲੜਾਈ ਨੰਬਰਾਂ ਤੱਕ ਸੀਮਤ ਕੇ ਨਾ ਰਹਿ ਕੇ ਸਗੋਂ ਪ੍ਰਤੀਸ਼ਤਾਂ ਦੀ ਦੌੜ ਵਿੱਚ ਸ਼ਾਮਿਲ ਹੋ ਗਈ ਹੈ, ਕਿਉਂਕਿ 90 ਪ੍ਰਤੀਸ਼ਤ ਵਾਲੇ ਵਿਦਿਆਰਥੀਆਂ ਦੀ ਪਛਾਣ ਹੀ ਜਗ-ਜਾਹਿਰ ਹੈ। ਇਹ ਨਹੀਂ ਕਿ ਇਸ ਤੋਂ ਘੱਟ ਪ੍ਰਤੀਸ਼ਤਾਂ ਵਾਲੇ ਵਿਦਿਆਰਥੀ ਉੱਚ ਸਥਾਨ ਹਾਸਲ ਨਹੀਂ ਕਰ ਸਕਦੇ ਉਨ੍ਹਾਂ ਨੂੰ ਪੜ੍ਹਾਈ ਦਾ ਕੀੜਾ ਪਾਲਣਾ ਚਾਹੀਦਾ ਹੈ ਤੇ ਜਨੂੰਨ ਦੀ ਹੱਦ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ।
ਸ: ਛੀਨਾ ਨੇ ਅਪੀਲ ਕਰਦਿਆ ਕਿਹਾ ਕਿ ਮਾਪਿਆਂ ਨੂੰ ਚਾਹੀਦਾ ਹੈ ਕਿ ਉਨ੍ਹਾਂ ਦਾ ਬੱਚਾ ਜਿਸ ਵਿਸ਼ੇ ਵਿੱਚ ਰੁਚੀ ਰੱਖਦਾ ਹੋਵੇ, ਉਸ ਲਈ ਉਨ੍ਹਾਂ ਦਾ ਮਾਰਗ ਦਰਸ਼ਕ ਕਰਦੇ ਹੋਏ ਹੌਂਸਲਾ ਅਫ਼ਜਾਈ ਕਰਨੀ ਚਾਹੀਦੀ ਹੈ, ਕਿਉਂਕਿ ਹਰੇਕ ਕਿੱਤੇ ਵਿੱਚ ਉੱਚਾ ਅਹੁੱਦਾ ਹੁੰਦਾ ਹੈ। ਇਸ ਮੌਕੇ ਉਨ੍ਹਾਂ ਨੇ ਲੜਕੀਆਂ ਨੂੰ ਬਹਾਦਰ ਬਣ ਲਈ ਪ੍ਰੇਰਿਤ ਕੀਤਾ।ਇਸ ਤੋਂ ਪਹਿਲਾਂ ਪ੍ਰਿੰ: ਬਿੰਦਰਾ ਨੇ ਸਕੂਲ ਦੀ ਸਲਾਨਾ ਰਿਪੋਰਟ ਪੜ੍ਹਦੇ ਹੋਏ ਸਕੂਲ ਦੀ ਸੱਭਿਆਚਾਰ, ਵਿੱਦਿਅਕ ਅਤੇ ਖੇਡ ਗਤੀਵਿਧੀਆਂ ‘ਤੇ ਰੌਸ਼ਨੀ ਪਾਈ। ਸਕੂਲ ਵਿਦਿਆਰਥੀਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਇਸ ਮੌਕੇ ਸ: ਛੀਨਾ ਤੇ ਪ੍ਰਿੰ: ਬਿੰਦਰਾ ਵੱਖ-ਵੱਖ ਸਰਗਰਮੀਆਂ ਵਿੱਚ ਜੇਤੂ ਰਹਿਣ ਵਾਲੇ ਵਿਦਿਆਰਥਣਾਂ ਨੂੰ ਟਰਾਫ਼ੀਆਂ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ।
ਸਮਾਰੋਹ ਵਿੱਚ ਕੌਂਸਲ ਦੇ ਜੁਆਇੰਟ ਸਕੱਤਰ ਸ: ਸਰਦੂਲ ਸਿੰਘ ਮੰਨਣ, ਮੈਂਬਰ ਗੁਰਮਹਿੰਦਰ ਸਿੰਘ, ਸ੍ਰੀਮਤੀ ਤੇਜਿੰਦਰ ਕੌਰ ਛੀਨਾ, ਸ੍ਰੀ ਸੁਭਾਸ਼ ਕਾਲੀਆ, ਸ: ਸੁਰਜਨ ਸਿੰਘ, ਮੈਡਮ ਪਲਵਿੰਦਰ ਕੌਰ, ਖ਼ਾਲਸਾ ਕਾਲਜ ਫਾਰ ਵੂਮੈਨ ਪ੍ਰਿੰ: ਡਾ. ਸੁਖਬੀਰ ਕੌਰ ਮਾਹਲ, ਖਾਲਸਾ ਕਾਲਜ ਆਫ ਨਰਸਿੰਗ ਪ੍ਰਿੰ: ਨੀਲਮ ਹੰਸ, ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਪ੍ਰਿੰ: ਸ: ਨਿਰਮਲ ਸਿੰਘ ਭੰਗੂ, ਖ਼ਾਲਸਾ ਕਾਲਜ ਪਬਲਿਕ ਸਕੂਲ ਪ੍ਰਿੰ: ਡਾ. ਸਰਵਜੀਤ ਕੌਰ ਬਰਾੜ, ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਪ੍ਰਿੰ: ਸ੍ਰੀਮਤੀ ਦਵਿੰਦਰ ਕੌਰ ਸੰਧੂ ਸਮੇਤ ਸਕੂਲ ਸਟਾਫ਼, ਬੱਚਿਆਂ ਦੇ ਮਾਤਾ-ਪਿਤਾ ਤੇ ਵੱਡੀ ਗਿਣਤੀ ਵਿੱਚ ਵਿਦਿਆਰਥਣਾਂ ਮੌਜ਼ੂਦ ਸਨ।

Check Also

ਦੇਸ਼ ਵਿਚ 16 ਸਾਲਾਂ ‘ਚ 34.45 ਫੀਸਦੀ ਤੇ 10 ਸਾਲਾਂ ਵਿਚ ਪੰਜਾਬ ਦੇ 23 ਲੱਖ ਵੋਟਰ ਵਧੇ

ਜਲੰਧਰ, 23 ਫਰਵਰੀ ( ਪੰਜਾਬ ਪੋਸਟ ਬਿਊਰੋ)- ਦੇਸ਼ ਵਿਚ ਵੋਟਰਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ …

Leave a Reply