ਛੇਹਰਟਾ, 11 ਦਸੰਬਰ (ਕੁਲਦੀਪ ਸਿੰਘ ਨੋਬਲ) ਵਾਰਡ ਨੰ. 62 ਤੇ 65 ਦੀਆ ਅਧੀਨ ਆਉਦੇ ਰੇਲਵੇ ਫਾਟਕ ਛੇਹਰਟਾ ਤੋ ਲੈ ਕੇ ਗੁ: ਛੇਹਰਟਾ ਸਾਹਿਬ ਅਤੇ ਸੰਨ ਸਾਹਿਬ ਰੋਡ ਤੋ ਗੁ. ਜਨਮ ਅਸਥਾਨ ਗੁਰੂ ਕੀ ਵਡਾਲੀ ‘ਤੇ ਮੀਰੀ ਪੀਰੀ ਅਕੈਡਮੀ ਵਿਖੇ ਜਾਇਕਾ ਪਰੋਜੈਕਟ ਦੋਰਾਨ ਪਾਏ ਸੀਵਰੇਜ ਦੋਰਾਨ ਖਰਾਬ ਹੋਈਆਂ ਸੜਕਾਂ ਦੇ ਸੁਧਾਰ ਲਈ ਹਲਕਾ ਪੱਛਮੀ ਦੇ ਭਾਜਪਾ ਇੰਚਾਰਜ ਸ਼੍ਰੀ ਰਾਕੇਸ਼ ਕੁਮਾਰ ਗਿੱਲ ਤੇ ਸ਼੍ਰੋ. ਅ. ਦ ਦੇ ਵਰਕਿੰਗ ਕਮੇਟੀ ਮੈਬਰ ਜਥੇ. ਦਿਲਬਾਗ ਸਿੰਘ ਵਡਾਲੀ ਵਲੋ ਐਕਸੀਅਨ ਸ. ਗੁਰਮੀਤ ਸਿੰਘ,ਐਸ ਡੀ ਓ ਹਰਿੰਦਰ ਕੁਮਾਰ ਅਤੇ ਜਾਇਕਾ ਦੇ ਸੰਬਧਤ ਅਧਿਕਾਰੀਆਂ ਨੇ ਦੋਰਾ ਕੀਤਾ।ਇਸ ਮੋਕੇ ਐਕਸੀਅਨ ਸ. ਗੁਰਮੀਤ ਸਿੰਘ ਨੇ ਗਿੱਲ ਤੇ ਵਡਾਲੀ ਨੂੰ ਦੱਸਿਆ ਕਿ ਅਸੀ ਜੋ ਸੜਕਾਂ ਮੰਡੀਕਰਨ ਵਿਭਾਗ ਦੇ ਅਧੀਨ ਆਉਦੀਆਂ ਹਨ, ਉਨਾਂ ਸੜਕਾ ਨੂੰ ਮੁੜ ਬਨਾਉਣ ਲਈ ਬਣਦੀ ਰਾਸ਼ੀ ਜਮਾ ਕਰਵਾ ਦਿੱਤੀ ਗਈ ਹੈ ਤੇ ਜੋ ਜਲਦ ਬਨਾਉਣ ਲਈ ਕਹਿ ਦਿੱਤਾ ਗਿਆ ਹੈ।ਇਸ ਮੋਕੇ ਗੁਰਪ੍ਰੀਤ ਸਿੰਘ ਵਡਾਲੀ, ਜਸਪਾਲ ਸਿੰਘ ਜੱਸ, ਅਰੁਣ ਸ਼ਰਮਾ, ਡਾ. ਜਸਵੰਤ ਸਿੰਘ, ਬਾਜ ਸਿੰਘ ਰੰਧਾਵਾ, ਜੋਗਿੰਦਰ ਪਾਲ ਬਾਵਾ, ਭਜਨ ਸਿੰਘ, ਕੰਵਲਪ੍ਰੀਤ ਸਿੰਘ ਪ੍ਰੀਤ, ਮਿੰਟਾ ਤੋ ਇਲਾਵਾ ਇਲਾਕਾ ਨਿਵਾਸੀ ਹਾਜਰ ਸਨ।
Check Also
ਅਣ ਅਧਿਕਾਰਤ ਪਾਣੀ ਅਤੇ ਸੀਵਰੇਜ਼ ਦੇ ਕਨੈਕਸ਼ਨਾਂ ਨੂੰ ਕੀਤਾ ਗਿਆ ਰੈਗੂਲਰ – ਕਮਿਸ਼ਨਰ ਨਗਰ ਨਿਗਮ
ਕਿਹਾ, ਬਿਨਾਂ ਵਿਆਜ ਜੁਰਮਾਨੇ ਦੀਆਂ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ) …