ਸੂਰਜ,ਚੰਦ,ਤਾਰੇ,
ਨੇਮ ਨਾਲ ਚੱਲਦੇ ਨੇ ਸਾਰੇ।
ਅਸੀਂ ਜਾਂਦੇ ਹਾਂ,
ਇਨਾਂ ਤੋਂ ਬਲਿਹਾਰੇ।
ਇਹ ਰੋਸ਼ਨੀ ਕਰਦੇ
ਨੇ ਸਾਰੇ,
ਜੀਵਨ ਸਾਡਾ ਸਵਾਰੇ।
ਸੂਰਜ, ਚੰਦ, ਤਾਰੇ,
ਨੇਮ ਨਾਲ ਚੱਲਦੇ ਨੇ ਸਾਰੇ।
ਇਹ ਅਵਾਜ਼ਾਂ ਸਾਨੂੰ ਮਾਰੇ,
ਉਠੋ ਟਾਈਮ ਨਾਲ ਸਾਰੇ,
ਕੰਮ ਕਰੋ ਨਿੱਕੇ-ਭਾਰੇ,
ਸੂਰਜ, ਚੰਦ, ਤਾਰੇ,
ਨੇਮ ਨਾਲ ਚੱਲਦੇ ਨੇ ਸਾਰੇ।
ਲੌਹੁਕਾ ਇਹੀ ਪੁਕਾਰੇ,
ਆਪਾਂ ਸੇਧ ਇਨਾਂ ਤੋਂ,
ਲਈਏ ਸਾਰੇ।
ਇਹ ਨੇਮ ਨਾਲ ਚੱਲਦੇ,
ਨੇ ਸਾਰੇ।
ਸੂਰਜ,ਚੰਦ,ਤਾਰੇ।
2912202202

ਦਲਬੀਰ ਸਿੰਘ ਲੌਹੁਕਾ
ਸੇਵਾ ਮੁਕਤ ਪੰਜਾਬੀ ਲੈਕਚਰਾਰ
ਮੋ – 9501001408
Punjab Post Daily Online Newspaper & Print Media