Sunday, June 29, 2025
Breaking News

ਸੰਤ ਬਾਬਾ ਇਕਬਾਲ ਸਿੰਘ ਜੀ ਸਕਾਲਰਸ਼ਿਪ ਟੈਸਟ 12 ਫਰਵਰੀ ਨੂੰ – ਮੈਡਮ ਮਨਦੀਪ ਕੌਰ

ਸੰਗਰੂਰ, 6 ਫਰਵਰੀ (ਜਗਸੀਰ ਲੌਂਗੋਵਾਲ) – ਕਲਗੀਧਰ ਟਰੱਸਟ ਬੜੂ ਸਾਹਿਬ ਦੁਆਰਾ ਸੰਚਾਲਿਤ ਅਕਾਲ ਅਕੈਡਮੀ ਰਟੋਲਾਂ ਵਿਖੇ ਨਵੇਂ ਸੈਸ਼ਨ 2023-24 ਲਈ ਸੰਤ ਬਾਬਾ ਇਕਬਾਲ ਸਿੰਘ ਸਕਾਲਰਸ਼ਿਪ ਸਕੀਮ ਦੀ ਸ਼ੁਰੂਆਤ ਕੀਤੀ ਗਈ ਹੈ।ਸਕੂਲ਼ ਦੇ ਪ੍ਰਿੰਸੀਪਲ ਮੈਡਮ ਮਨਦੀਪ ਕੌਰ ਨੇ ਦੱਸਿਆ ਕਿ ਅਕਾਲ ਅਕੈਡਮੀ ਵਲੋਂ ਇਸ ਸਕੀਮ ਅਧੀਨ ਅੱਠਵੀਂ ਅਤੇ ਨੌਵੀਂ ਵਿੱਚ ਨਵੇਂ ਦਾਖਲਿਆਂ ਲਈ ਹੋਣਹਾਰ ਵਿਦਿਆਰਥੀਆਂ ਲਈ ਦਾਖਲਾ ਪ੍ਰੀਖਿਆ 12 ਫਰਵਰੀ ਦਿਨ ਐਤਵਾਰ ਨੂੰ ਸਵੇਰੇ 10 ਵਜੇ ਅਕਾਲ ਅਕੈਡਮੀ ਰਟੋਲਾਂ ਵਿਖੇ ਲਈ ਜਾਵੇਗੀ।ਉਨ੍ਹਾਂ ਦੱਸਿਆ ਕਿ ਦਾਖਲਾ ਪ੍ਰੀਖਿਆ ਵਿਚੋਂ 70 ਪ੍ਰਤੀਸ਼ਤ ਤੋਂ ਜ਼ਿਆਦਾ ਅੰਕ ਪ੍ਰਾਪਤ ਕਰਨ ਵਾਲੇ ਯੋਗ ਵਿਦਿਆਰਥੀਆਂ ਨੂੰ 50 ਤੋਂ 100 ਪ੍ਰਤੀਸ਼ਤ ਤੱਕ ਦੀ ਟਿਊਸ਼ਨ ਫੀਸ ਵਿੱਚ ਰਿਆਇਤ ਦਿੱਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ ਦਾਖਲਾ ਲੈਣ ਲਈ ਮਾਪਿਆਂ ਅਤੇ ਵਿਦਿਆਰਥੀਆਂ ਵਿੱਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਸਕੂਲ ਵਲੋਂ ਸਕੇ ਭੈਣ ਭਰਾਵਾਂ ਲਈ ਵੀ ਫੀਸ ਵਿੱਚ ਵਿਸ਼ੇਸ਼ ਰਿਆਇਤ ਦਿੱਤੀ ਜਾਂਦੀ ਹੈ।bਉਨ੍ਹਾਂ ਕਿਹਾ ਕਿ ਇਤਿਹਾਸ ਤੋਂ ਲਕਸ਼ਮੀ ਬਾਈ ਉਦਾਹਰਣ ਲੈਂਦਿਆਂ ਔਰਤਾਂ ਦੀ ਅਗਵਾਈ ਦੀ ਪਛਾਣ ਕਰਨਾ ਸਮਾਜ ਦਾ ਮੁਢਲਾ ਫਰਜ਼ ਹੈ।ਉਨ੍ਹਾਂ ਇਸ ਮੌਕੇ ਘਰੇਲੂ ਹਿੰਸਾ, ਮਨੋਵਿਗਿਆਨਕ ਮੁੱਦੇ ਅਤੇ ਜੈਂਟਰ ਮਸਲਿਆਂ `ਤੇ ਵਿਸਥਾਰ ਵਿਚ ਚਾਨਣਾ ਪਾਇਆ।
ਕੋਰਸ ਕੋਆਰਡੀਨੇਟਰ, ਡਾ. ਅਨੁਪਮ ਕੌਰ ਨੇ ਭਾਗ ਲੈਣ ਵਾਲਿਆਂ ਦਾ ਧੰਨਵਾਦ ਕੀਤਾ।

Check Also

ਅਣ ਅਧਿਕਾਰਤ ਪਾਣੀ ਅਤੇ ਸੀਵਰੇਜ਼ ਦੇ ਕਨੈਕਸ਼ਨਾਂ ਨੂੰ ਕੀਤਾ ਗਿਆ ਰੈਗੂਲਰ – ਕਮਿਸ਼ਨਰ ਨਗਰ ਨਿਗਮ

ਕਿਹਾ, ਬਿਨਾਂ ਵਿਆਜ ਜੁਰਮਾਨੇ ਦੀਆਂ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ) …