ਅੰਮ੍ਰਿਤਸਰ, 4 ਜੁਲਾਈ (ਸੁਖਬੀਰ ਸਿੰਘ) – ਕਮਾਂਡਿੰਗ ਅਫਸਰ ਗਰੁੱਪ ਕਪਤਾਨ ਮਨੋਜ ਕੁਮਾਰ ਵਤਸ ਦੇ ਦਿਸ਼ਾ-ਨਿਰਦੇਸ਼ਾਂ ਅਤੇ ਕੈਂਪ ਐਡਜੈੂੈਂਟ ਜੇ.ਡਬਲਿਊ.ਓ
ਰਾਕੇਸ਼ ਸ਼ਰਮਾ ਦੀ ਅਗਵਾਈ ਹੇਠ, 2-ਪੰਜਾਬ ਏਅਰ ਸਕੁਆਰਡਰਨ ਐਨ.ਸੀ.ਸੀ ਅੰਮ੍ਰਿਤਸਰ ਦੇ 470 ਕੈਡਿਟਾਂ ਦਾ ਸਲਾਨਾ ਸਿਖਲਾਈ ਕੈਂਪ 2 ਜੁਲਾਈ 2023 ਨੂੰ ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਪਬਲਿਕ ਸਕੂਲ ਐਮਾ ਕਲਾਂ ਵਿਖੇ ਸ਼ੁਰੂ ਹੋਇਆ ਅਤੇ 11 ਜੁਲਾਈ 2023 ਨੂੰ ਸਮਾਪਤ ਹੋਣ ਜਾ ਰਿਹਾ ਹੈ।
ਇਹ ਕੈਂਪ ਨੈਤਿਕਤਾ ਅਤੇ ਕਦਰਾਂ-ਕੀਮਤਾਂ ਨੂੰ ਪੈਦਾ ਕਰਨ, ਨੌਜਵਾਨਾਂ ਵਿੱਚ ਵੱਖ-ਵੱਖ ਸਮਾਜਿਕ ਮੁੱਦਿਆਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ ਨੌਜਵਾਨ ਐਨ.ਸੀ.ਸੀ ਕੈਡਿਟਾਂ ਨੂੰ ਮਿਲਟਰੀ ਐਕਸਪੋਜਰ ਦੇਣ ਦੇ ਉਦੇਸ਼ ਨਾਲ ਲਗਾਇਆ ਜਾ ਰਿਹਾ ਹੈ ਤਾਂ ਜੋ ਉਹ ਭਵਿੱਖ ਵਿੱਚ ਭਾਰਤ ਦੇ ਜਾਗਰੂਕ, ਗਿਆਨਵਾਨ ਅਤੇ ਜ਼ਿੰਮੇਵਾਰ ਨਾਗਰਿਕ ਸਾਬਤ ਹੋ ਸਕਣ।ਉਨ੍ਹਾਂ ਕਿਹਾ ਕਿ ਕੈਂਪ ਵਿੱਚ ਮੌਜ਼ੂਦ ਕੈਡਿਟ, ਪੀ.ਸਟਾਫ਼, ਏ.ਐਨ.ਓਜ਼ ਅਤੇ ਹੋਰ ਸਾਰੇ ਲੋਕਾਂ ਦੀ ਸਿਹਤ ਸੰਬੰਧੀ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਮਾਨਸਿਕ ਸਫਾਈ ਬਾਰੇ ਦੱਸਿਆ ਗਿਆ।
ਵਤਸ ਨੇ ਅੱਗੇ ਸਪੱਸ਼ਟ ਕੀਤਾ ਕਿ ਕੈਂਪ ਦੌਰਾਨ ਕੈਡਿਟਾਂ ਲਈ ਵੱਖ-ਵੱਖ ਸਿਖਲਾਈ ਪ੍ਰੋਗਰਾਮ ਜਿਵੇਂ ਕਿ ਰਾਈਫਲ ਫਾਇਰਿੰਗ, ਸਕੀਟ ਸ਼ੂਟਿੰਗ, ਡਰਿੱਲ, ਐਰੋਮੋਡਲਿੰਗ, ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਵੇਗਾ। ਸਿਖਲਾਈ ਕੈਂਪ ਵਿੱਚ ਮੌਜ਼ੂਦ ਕੈਡਿਟਾਂ, ਏ.ਐਨ.ਓਜ਼, ਪੀ.ਆਈ ਸਟਾਫ਼ ਅਤੇ ਹੋਰ ਸਾਰੇ ਲੋਕਾਂ ਲਈ ਆਰਾਮਦਾਇਕ ਰਿਹਾਇਸ਼, ਪਾਣੀ ਅਤੇ ਸੈਨੀਟੇਸ਼ਨ, ਮੈਡੀਕਲ ਸਹੂਲਤਾਂ ਅਤੇ ਪੌਸ਼ਟਿਕ ਭੋਜਨ ਵਰਗੀਆਂ ਬੁਨਿਆਦੀ ਸਹੂਲਤਾਂ ਨੂੰ ਯਕੀਨੀ ਬਣਾਇਆ ਗਿਆ ਹੈ।
ਇਸ ਮੌਕੇ ਸੰਜੀਵ ਦੱਤਾ, ਸੌਰਭਦੀਪ, ਬਲਬੀਰ ਸਿੰਘ, ਗਿਰਧਾਰੀ ਲਾਲ, ਅੰਕੁਰ ਪਠਾਨੀਆ, ਰਾਕੇਸ਼ ਕੁਮਾਰ, ਜੇ.ਡਬਲਿਊ.ਓ ਲਕਸ਼ਮਣ ਸਿੰਘ, ਸਾਰਜੈਂਟ ਨਿਤਿਨ ਕੁਮਾਰ, ਰਾਜਕਿਰਨ ਸਿੰਘ, ਆਰ.ਐਸ ਯਾਦਵ, ਸਨੋਜ ਕੁਮਾਰ, ਸੁਨੀਲ ਸਿੰਘ, ਕੋਪਲ ਗੰਗੱਪਾ, ਅਨਿਲ, ਕ੍ਰਿਸ਼ਨ ਰਾਓ, ਮਹੇਸ਼, ਮੈਡਮ ਅਮਰਜੀਤ ਕੌਰ, ਵਰਿੰਦਰ ਕੁਮਾਰ ਆਦਿ ਹਾਜ਼ਰ ਸਨ ।
Check Also
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ
ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …
Punjab Post Daily Online Newspaper & Print Media