ਸੰਗਰੂਰ, 24 ਨਵੰਬਰ (ਜਗਸੀਰ ਲੌਂਗੋਵਾਲ) – ਅਕੇਡੀਆ ਵਰਲਡ ਸਕੂਲ ਵਿਖੇ ਪੰਜਵੀਂ ਸਲਾਨਾ ਐਥਲੈਟਿਕ ਮੀਟ (2023-24) ਕਰਵਾਈ ਗਈ।ਇਸ ਦੀ ਸ਼ੁਰੂਆਤ ਸਮਾਗਮ ਦੇ ਮੁੱਖ ਮਹਿਮਾਨ ਪਰਮੋਦ ਸਿੰਗਲਾ ਐਸ.ਡੀ.ਐਮ ਸੁਨਾਮ ਵਲੋਂ ਸਪੋਰਟਸ ਮਸ਼ਾਲ ਜਗ੍ਹਾ ਕੇ ਕੀਤੀ ਗਈ।ਸਕੂਲ ਦੁਆਰਾ ਬਣਾਈ ਗਈ ਕੌਂਸਲ ਵਲੋਂ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ।ਸਕੂਲ ਚੇਅਰਮੈਨ ਐਡਵੋਕੇਟ ਗਗਨਦੀਪ ਸਿੰਘ ਅਤੇ ਪ੍ਰਿੰਸੀਪਲ ਮੈਡਮ ਰਣਜੀਤ ਕੌਰ ਨੇ ਸਮਾਗਮ ਵਿੱਚ ਆਏ ਸਾਰੇ ਮਹਿਮਾਨਾਂ ਨੂੰ ‘ਜੀ ਆਇਆਂ’ ਕਿਹਾ।ਐਥਲੈਟਿਕ ਮੀਟ ਦੇ ਚੀਫ਼ ਗੈਸਟ ਪਰਮੋਦ ਸਿੰਗਲਾ ਵਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ।ਸਪੋਰਟਸ ਕੋਚ ਪੰਕਜ ਕੁਮਾਰ ਅਨੁਸਾਰ ਵੱਖ-ਵੱਖ 68 ਖੇਡਾਂ ਵਿੱਚ ਬੱਚਿਆਂ ਨੇ ਭਾਗ ਲਿਆ ਜਿਵੇਂ ਕਿ ਲੌਂਗਜੰਪ, ਸੌਟਪੁੱਟ, ਰੇਸ ਆਦਿ ਮੁਕਾਬਲੇ ਕਰਵਾਏ ਗਏ।ਇਹਨਾਂ ਵਿੱਚ ਬੈਸਟ ਐਥੀਲੀਟ (ਲੜਕੇ) ਵਿੱਚ ਮਨਵੀਰ ਸਿੰਘ ਦਸਵੀਂ ਕਲਾਸ ਅਤੇ ਲੜਕੀਆਂ ਵਿੱਚ ਦਸਵੀਂ ਕਲਾਸ ਦੀ ਨੀਤਿਕਾ ਨੇ ਬਾਜ਼ੀ ਮਾਰੀ। ਆਲ ਰਾਉਂਡ ਟਰੋਫੀ ਰੇਡਰ ਹਾਊਸ ਨੇ ਜਿੱਤੀ।
ਸਕੂਲ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸਿੰਘ ਅਤੇ ਪ੍ਰਿੰਸੀਪਲ ਰਣਜੀਤ ਕੌਰ ਨੇ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੀ ਹੋਣੀਆਂ ਜਰੂਰੀ ਹਨ।ਮੁੱਖ ਮਹਿਮਾਨ ਨੇ ਕਿਹਾ ਕਿਹਾ ਕਿ ਅਕੇਡੀਆ ਵਰਲਡ ਸਕੂਲ ਇੱਕ ਅਜਿਹੀ ਵਿੱਦਿਅਕ ਸੰਸਥਾ ਹੈ ਜਿਥੇ ਬੱਚਿਆਂ ਨੂੰ ਹਰ ਤਰ੍ਹਾਂ ਦੀਆਂ ਖੇਡਾਂ ਅਤੇ ਆਪਣੇ ਤੋਂ ਵੱਡੇ ਅਤੇ ਪਰਿਵਾਰ ਦੇ ਹਰ ਮੈਂਬਰਾਂ ਦਾ ਮਾਣ ਸਤਿਕਾਰ ਕਰਨਾ ਸਿਖਾਇਆ ਜਾਂਦਾ ਹੈ।
ਸਕੂਲ ਵਲੋਂ ਜੇਤੂ ਵਿਦਿਆਰਥੀਆਂ ਨੂੰ ਮੈਡਲ ਤੇ ਟਰਾਫੀਆਂ ਇਨਾਮ ਵਜੋਂ ਦਿੱਤੇ ਗਏ ਅਤੇ ਸਕੂਲ ਪ੍ਰਿੰਸੀਪਲ ਅਤੇ ਸਕੂਲ ਸਟਾਫ਼ ਨੇ ਮਹਿਮਾਨਾਂ ਅਤੇ ਬੱਚਿਆਂ ਦੇ ਮਾਪਿਆਂ ਦਾ ਧੰਨਵਾਦ ਕੀਤਾ।
Check Also
ਕੋਈ ਵੀ ਨੰਬਰਦਾਰ ਆਪਣੇ ਪਿੰਡ/ਸ਼ਹਿਰ ਤੋਂ ਬਾਹਰ ਦੀ ਰਜਿਸਟਰੀ ਨਹੀਂ ਕਰਾਵੇਗਾ -ਹਰਬੰਸਪੁਰਾ/ ਢਿੱਲਵਾਂ
ਸਮਰਾਲਾ, 3 ਦਸੰਬਰ (ਇੰਦਰਜੀਤ ਸਿੰਘ ਕੰਗ) – ਪੰਜਾਬ ਨੰਬਰਦਾਰ ਐਸੋਸੀਏਸ਼ਨ (ਗਾਲਿਬ) ਤਹਿਸੀਲ ਸਮਰਾਲਾ ਦੀ ਮਾਸਿਕ …