ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣਕਾਰ ਅਫਸਰ ਅੰਮਿ੍ਰਤਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ.ਸ.ਸ ਸਕੂਲ ਟਾਊਨ ਹਾਲ ਵਿਖੇ ਵੋਟਰ ਜਾਗਰੂਕਤਾ ਸਾਈਕਲ ਰੈਲੀ ਕੱਢੀ ਗਈ।ਰੈਲੀ ਦੌਰਾਨ ਡਿਪਟੀ ਡਾਇਰੈਕਟਰ-ਕਮ- ਡੈਡੀਕੇਟਿਡ ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫਸਰ, 018-ਅੰਮ੍ਰਿਤਸਰ ਪੂਰਬੀ ਸ਼੍ਰੀਮਤੀ ਨੀਲਮ ਮਹੇ ਵਲੋਂ 18-20 ਸਾਲ ਦੇ ਨੌਜਵਾਨਾਂ ਨੂੰ ਆਪਣੀ ਵੋਟ ਰਜਿਸਟਰ ਕਰਾਉਣ ਬਾਰੇ ਅਪੀਲ ਕੀਤੀ ਗਈ।ਸਕੂਲ ਦੇ ਬੱਚਿਆਂ ਵਲੋਂ ਵੱਖ-ਵੱਖ ਸਲੋਗਨ ਦਰਸਾਉਂਦੇ ਹੋਏ ਪਲੇਕਾਰਡ ਬਣਾ ਕੇ ਅਤੇ ਸਾਈਕਲਾਂ ਤੇ ਲਗਾਏ ਗਏ।ਇਸ ਮੌਕੇ ਸ.ਸ.ਸ ਸਕੂਲ ਟਾਊਨ ਹਾਲ ਪ੍ਰਿੰਸੀਪਲ ਵਿਕਾਸ ਕੁਮਾਰ, ਕੈਰੀਅਰ ਕਾਊਂਸਲਰ ਗੌਰਵ ਕੁਮਾਰ, ਜਿਲ੍ਹਾ ਗਾਈਡੈਂਸ ਕਾਊਂਸਲਰ ਜਸਬੀਰ ਸਿੰਘ ਅਤੇ ਮੈਡਮ ਮਨੀਸ਼ਾ ਆਦਿ ਹਾਜ਼ਰ ਸਨ।ਇਸ ਸਾਈਕਲ ਰੈਲੀ ਵਿੱਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …