
ਬਠਿੰਡਾ, 26 ਦਸੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਅੱਜ ਸਥਾਨਕ ਚਿਲਡਰਨ ਪਾਰਕ ਵਿਖੇ ਆਪਣੀਆ ਹੱਕੀ ਮੰਗਾਂ ਨੂੰ ਲੈ ਕੇ ਸ਼ਹੀਦ ਕਿਰਨਜੀਤ ਕੌਰ ਐਕਸ਼ਨ ਕਮੇਟੀ ਦੁਆਰਾਂ ਪੰਜਾਬ ਦੇ ਸਮੁਚੇ ਜਿਲਿਆ ਤੋ ਆਪਣੇ ਈ ਜੀ ਐਸ, ਏ ਆਈ ਈ, ਐਸ ਟੀ ਆਰ ਅਧਿਆਪਕਾਂ ਨੂੰ ਰੋਸ ਪ੍ਰਦਰਸ਼ਨ ਲਈ ਇੱਕਤਰ ਕੀਤਾ ਗਿਆ ਸੀ ।ਇਕੱਤਰ ਹੋਏ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਮੈਡਮ ਗਗਨ ਅਬੋਹਰ ਨੇ ਕਿਹਾ ਅਸੀ ਲੰਬੇ ਸਮੇ ਤੋ ਬੱਚਿਆ ਨੂੰ ਪੜਾਉਦੇ ਆ ਰਹੇ ਹਾਂ ਪਰ ਸਾਨੂੰ ਬਹੁਤ ਹੀ ਘੱਟ ਮਾਣ ਭੱਤਾਂ ਦਿੱਤਾ ਜਾ ਰਿਹਾ ਹੈ ਉਹਨਾਂ ਕਿਹਾ ਕਿ ਬੀ ਐਡ ਤੇ ਈ ਟੀ ਟੀ ਪਾਸ ਅਧਿਆਪਕਾਂ ਨੂੰ ਉਹਨਾਂ ਦੀ ਯੌਗਤਾਂ ਅਨੁਸਾਰ ਮਾਣ ਪੱਤਾ ਨਾ ਦੇ ਕੇ ਸ਼ੋਸਣ ਕੀਤਾ ਜਾਦਾ ਹੈ, ਉਹਨਾਂ ਸਰਕਾਰ ਤੋ ਮੰਗ ਕੀਤੀ ਗਈ ਉਨਾਂ ਦੀ ਯੋਗਤਾਂ ਅਨੁਸਾਰ ਮਾਣ ਭੱਤਾ ਦਿੱਤੇ ਜਾਵੇ, ਉਹਨਾ ਕਿਹਾ ਪੰਜਾਬ ਸਰਕਾਰ ਦੀਆ ਛੁੱਟੀਆ ਦੌਰਾਨ ਅਧਿਆਪਕਾਂ ਤੋ ਨਿਯਮਾਂ ਦੇ ਉਲਟ ਕੰਮ ਕਰਵਾਇਆ ਜਾਂਦਾ ਹੈ ਜੋ ਕਿ ਸਰਾਸਰ ਗਲਤ ਹੈ।ਇਸ ਸਮੇਂ ਜਦੋ ਇਹਨਾਂ ਇਕੱਤਰ ਹੋ ਅਧਿਆਪਕ ਪ੍ਰਦਰਸ਼ਨ ਕਰਨ ਲਈ ਚਿਲਡਰਨ ਪਾਰਕ ਚੋ ਬਾਹਰ ਨਿਕਲਣ ਦੀ ਕੋਸ਼ਿਸ਼ ਕਰਨ ਲੱਗੇ ਤਾਂ ਪੁਲਿਸ ਨੇ ਪਾਰਕ ਦੇ ਗੇਟ ਬੰਦ ਕਰ ਅੰਦਰ ਹੀ ਰੋਕ ਲਿਆ ਗਿਆ।ਜਿਥੇ ਇਹਨਾਂ ਅਧਿਆਪਕਾਂ ਦੁਆਰਾਂ ਸਰਕਾਰ ਵਿਰੁਧ ਨਾਅਰੇਬਾਜੀ ਸ਼ੁਰੂ ਕਰ ਦਿੱਤੀ ਗਈ।ਇਸ ਧਰਨੇ ਨੂੰ ਅਸਫਲ ਕਰਨ ਲਈ ਪੁਲਿਸ ਦੁਆਰਾਂ ਵੱਡੀ ਗਿਣਤੀ ਵਿੱਚ ਪੁਰਸ਼ ਤੇ ਮਹਿਲਾਂ ਅਧਿਕਾਰੀ ਤਹਿਨਾਤ ਕੀਤੇ ਗਏ ਸਨ।ਜਿਨਾਂ ਦੀ ਕਮਾਂਡ ਇੱਕ ਐਸ. ਪੀ. ਤੇ ਤਿੰਨ ਡੀ ਐਸ ਪੀ ਕਰ ਰਹੇ ਸਨ ਇਸ ਸਮੇ ਸ਼ਹਿਰ ਵਿਚ ਰੋਸ ਪ੍ਰਦਰਸ਼ਨ ਨੂੰ ਲੈ ਕੇ ਜਿਦ ਤੇ ਅੜੇ ਅਧਿਆਪਕਾਂ ਨੂੰ ਤਹਿਸੀਲਦਾਰ ਇਕਬਾਲ ਸਿੰਘ ਦੁਆਰਾਂ ਗੱਲਬਾਤ ਲਈ ਬੁਲਾਇਆ ਗਿਆ।ਜਿੱਥੇ ਤਹਿਸੀਲਦਾਰ ਤੇ ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੀ ਅਧਿਆਪਕਾਂ ਗਗਨ ਅਬੋਹਰ ਦੀ ਚੰਗੀ ਬਹਿਸ ਹੋਈ ਜਦੋ ਤਹਿਸੀਲਦਾਰ ਦੁਆਰਾਂ ਉਹਨਾਂ ਨੂੰ ਡਿਪਟੀ ਕਮਿਸ਼ਨਰ ਬਠਿੰਡਾ ਨਾਲ ਗੱਲਬਾਤ ਕਰਵਾਉਣ ਲਈ ਕਿਹਾ ਤਾਂ ਉਹਨਾ ਕਿਹਾ ਕਿ ਸਾਨੂੰ ਦੱਸ ਮਹੀਨੀਆ ਤੋਂ ਲਾਰਿਆਂ ਨਾਲ ਸਾਰਿਆ ਜਾ ਰਿਹਾ ਹੈ ਹੁਣ ਤੁੱਸੀ ਬਾਦਲ ਸਾਹਿਬ ਨਾਲੋ ਵੀ ਵੱਡੀ ਮਿੱਠੀ ਗੋਲੀ ਦੇਣ ਲੱਗੇ ਹੋ ਜਿਸ ਤੇ ਤਹਿਸੀਲਦਾਰ ਨੇ ਕਿਹਾ ਅਧਿਆਪਕਾਂ ਨੂੰ ਕਿਹਾ ਕਿ ਤੁਸੀ ਦੋ ਤਿੰਨ ਜਾਣੇ ਡਿਪਟੀ ਕਮਿਸ਼ਨਰ ਦੇ ਦਫਤਰ ਚੱਲੋ ਤੁਹਾਨੂੰ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਤੋ ਮੀਟਿੰਗ ਲਈ ਟਾਇਮ ਲੈ ਕੇ ਦਿੰਦੇ ਹਾਂ ਇਸ ਸਮੇਂ ਅਧਿਆਪਕਾਂ ਵੱਲੋ ਲਗਾਤਾਰ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਜਾਰੀ ਸੀ ਅਤੇ ਪੁਲਿਸ ਨੇ ਚਿਲਡਰਨ ਪਾਰਕ ਦੇ ਸਾਰੇ ਗੇਟ ਬੰਦ ਕਰ ਅਧਿਆਪਕਾਂ ਨੂੰ ਅੰਦਰ ਡੱਕਿਆ ਹੋਇਆ ਸੀ, ਦੇਰ ਸ਼ਾਮ ਪ੍ਰਸ਼ਾਸ਼ਨਕ ਅਧਿਕਾਰੀਆਂ ਦੁਆਰਾ ਪੰਜਾਬ ਦੇ ਸਿੱਖਿਆ ਮੰਤਰੀ ਦਲਜੀਤ ਸਿੰਘ ਨਾਲ ਪੈਨਲ ਮੀਟਿੰਗ 29 ਦਸੰਬਰ ਕਰਾਵਉਣ ਦਾ ਲਿਖਤੀ ਪੱਤਰ ਦੇ ਕੇ ਇਸ ਰੋਸ ਪ੍ਰਦਰਸ਼ਨ ਨੂੰ ਸਮਾਪਤ ਕਰਵਾਇਆ ਗਿਆ।
Check Also
ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …
Punjab Post Daily Online Newspaper & Print Media