ਮਾਨਵਤਾ ਦੇ ਭਲੇ ਲਈ ਲਾਇੰਨਜ ਕਲੱਬਾਂ ਦਾ ਭੂਮਿਕਾ ਸਲਾਘਾਯੋਗ -ਡੀ. ਈ.ਓ ਅਮਰਦੀਪ ਸਿੰਘ ਸੈਣੀ
ਬਟਾਲਾ, 26 ਦਸੰਬਰ (ਨਰਿੰਦਰ ਬਰਨਾਲ) – ਲਇੰਨਜ ਕਲੱਬ ਬਟਾਲਾ ਮੁਸਕਾਨ ਡ੍ਰਿਸਟ੍ਰਿਕ 321 ਡੀ ਵੱਲੋ ਕ੍ਰਿਸਮਿਸ ਦਾ ਤਿਉਹਾਰ ਝੁੱਗੀ ਝੋਪੜੀ ਵਿਚ ਰਹਿੰਦੇ ਬੱਚਿਆਂ ਨਾਲ ਮਨਾਇਆ ਗਿਆ।ਜਿਕਰਯੋਗ ਹੈ ਕਿ ਮਾਨਵਤਾ ਤੇ ਭਲੇ ਵਾਸਤੇ ਸੇਵਾ ਭਾਵਨਾ ਸਮਾਜ ਵਿਚ ਵਿਚਰ ਰਹੇ ਲਾਇੰਨਜ ਕਲੱਬਾਂ ਦਾ ਮੁੱਖ ਮਕਸਦ ਸੇਵਾ ਭਾਂਵਨਾ ਹੁੰਦਾ ਹੈ। ਇਸ ਹੀ ਸੋਚ ਨੂੰ ਸਮਰਪਿਤ ਲਾਇੰਨਜ ਕਲੱਬ ਬਟਾਲਾ ਮੁਸਕਾਨ ਵੱਲੋ ਕ੍ਰਿਸਮਿਸ ਦਾ ਤਿਉਹਾਰ ਝੁੱਗੀ ਝੌਪੜੀ ਵਿਚ ਰਹਿੰਦੇ ਬੱਚਿਆਂ ਨਾਲ ਮਨਾਇਆ ਗਿਆ।ਇਸ ਮੌਕੇ ਲਾਇੰਨ ਭਾਰਤ ਭੂਸਨ, ਲਾਇੰਨ ਅਮਰਦੀਪ ਸਿੰਘ ਸੈਣੀ ਜਿਲਾ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ, ਜੋਨ ਚੇਅਰਮੈਨ ਲਾਇੰਨ ਹਰਭਜਨ ਸਿੰਘ ਸੇਖੋ, ਲਾਇੰਨ ਲਖਵਿੰਦਰ ਸਿੰਘ, ਲਾਇੰਨ ਬਰਿੰਦਰ ਸਿੰਘ ਰੋਬਿਨ, ਬਖਸਿੰਦਰ ਸਿੰਘ ਲਾਇੰਨ, ਲਾਇੰਨ ਗੁਰਪ੍ਰੀਤ ਸਿਘ, ਲਾਇੰਨ ਸੈਕਟਰੀ ਰਣਜੀਤ ਸਿੰਘ, ਆਦਿ ਮੁਸਕਾਨ ਕਲੱਬ ਬਟਾਲਾ ਦੇ ਮੈਬਰ ਹਾਜਰ ਸਨ।