ਸੰਗਰੂਰ, 25 ਮਾਰਚ (ਜਗਸੀਰ ਲੌਂਗੋਵਾਲ) – ਲਾਇਨਜ਼ ਕਲੱਬ ਸੰਗਰੂਰ ਗ੍ਰੇਟਰ ਦੇ 13 ਮੈਂਬਰਾਂ ਨੇ ਫੈਮਿਲੀ ਸਮੇਤ ਰੀਜ਼ਨ ਚੇਅਰਪਰਸਨ ਲਾਇਨ ਦੀਪਕ ਜ਼ਿੰਦਲ
ਵਲੋਂ ਕਰਵਾਈ ਜਾ ਰਹੀ ਰੀਜ਼ਨਲ ਕਾਨਫਰੰਸ ਵਿੱਚ ਭਾਗ ਲਿਆ। ਇਹ ਰੀਜ਼ਨਲ ਕਾਨਫਰੰਸ ਕੱਲ ਜ਼ਿੰਦਲ ਫਾਰਮ ਹਾਊਸ ਮਲੇਰਕੋਟਲਾ ਵਿਖੇ ਸ਼ੁਰੂ ਹੋਈ।ਕਾਨਫਰੰਸ ਵਿੱਚ ਡਿਸਟ੍ਰਿਕਟ 321-ਐਫ ਟੀਮ ਪਹੁੰਚੀ ਹੋਈ ਸੀ।ਇਸ ਤੋਂ ਇਲਾਵਾ ਇਸ ਰੀਜਨ ਅਧੀਨ ਪੈਂਦੇ 15 ਲਾਇਨਜ਼ ਕਲੱਬਾਂ ਵਿਚੋਂ 11 ਕਲੱਬਾਂ ਸ਼ਾਮਲ ਸਨ।ਮੀਟਿੰਗ ਦੀ ਸ਼ੁਰੂਆਤ ਲਾਇਨ ਦੀਪਕ ਜ਼ਿੰਦਲ ਵਲੋਂ ‘ਜੀ ਆਇਆਂ, ਨਾਲ ਹੋਈ।ਇਸ ਉਪਰੰਤ ਡਿਸਟ੍ਰਿਕਟ ਗਵਰਨਰ ਲਾਇਨ ਜੀ.ਐਸ ਕਾਲੜਾ, ਡਿਸਟ੍ਰਿਕਟ ਵਾਈਸ ਪ੍ਰੈਜੀਡੈਂਟ-1 ਲਾਇਨ ਰਵਿੰਦਰ ਸੱਗੜ ਅਤੇ ਡਿਸਟ੍ਰਿਕਟ ਵਾਈਸ ਪ੍ਰੈਜੀਡੈਂਟ-2 ਲਾਇਨ ਅੰਮ੍ਰਿਤਪਾਲ ਸਿੰਘ ਜੰਡੂ ਵਲੋਂ ਇਸ ਰੀਜ਼ਨ ਦੀ ਕਾਰਗੁਜ਼ਾਰੀ ਦੀਆਂ ਤਰੀਫਾਂ ਕੀਤੀਆਂ ਗਈਆਂ।ਅਖੀਰ ‘ਚ ਹੋਏ ਇਨਾਮ ਵੰਡ ਸਮਾਰੋਹ ਵਿੱਚ ਲਾਇਨਜ਼ ਕਲੱਬ ਸੰਗਰੂਰ ਗ੍ਰੇਟਰ ਨੂੰ ਦੂਸਰਾ ਸਭ ਤੋਂ ਵਧੀਆ ਕਲੱਬ ਚੁਣਿਆ ਗਿਆ ਅਤੇ ਕਲੱਬ ਨੂੰ ਸੱਤ ਇਨਾਮ ਵੀ ਮਿਲੇ।ਡਿਸਟ੍ਰਿਕਟ ਦੀ ਪੂਰੀ ਟੀਮ ਵਲੋਂ ਲਾਇਨ ਕਲੱਬ ਸੰਗਰੂਰ ਗ੍ਰੇਟਰ ਦੀ ਸਰਾਹਨਾ ਕੀਤੀ ਗਈ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media