ਸੰਗਰੂਰ, 14 ਜੂਨ (ਜਗਸੀਰ ਲੌਂਗੋਵਾਲ) – ਭਾਰਤ ਵਿਕਾਸ ਪ੍ਰੀਸ਼ਦ ਐਸ.ਯੂ.ਐਸ ਸੁਨਾਮ ਵਲੋਂ ਪ੍ਰਧਾਨ ਅਨਿਲ ਜੈਨ ਅਤੇ ਜਨਰਲ ਸਕੱਤਰ ਜਤਿੰਦਰ ਜੈਨ ਦੀ ਅਗਵਾਈ ਹੇਠ ਬ੍ਰਹਮਸੀਰਾ ਮੰਦਿਰ ਸੁਨਾਮ ਵਿੱਚ ਸਰਜੀਕਲ ਬੈਡ ਅਤੇ ਚੇਅਰ ਦਾ ਪ੍ਰੋਜੈਕਟ ਲਗਾਇਆ ਗਿਆ।ਅਨਿਲ ਜੈਨ ਨੇ ਦੱਸਿਆ ਕਿ ਦਵਾਈਆਂ ਦੇ ਨਾਲ-ਨਾਲ ਪ੍ਰੀਸ਼ਦ ਵਲੋਂ ਲੋੜਵੰਦ ਲੋਕਾਂ ਦੀ ਬੀਮਾਰੀ ਦੌਰਾਨ ਉਨ੍ਹਾਂ ਦੀ ਸਰਜੀਕਲ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇਹ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ।ਇਸ ਵਿੱਚ ਮੈਂਬਰਾਂ ਦੇ ਨਾਲ-ਨਾਲ ਸੁਨਾਮ ਵਾਸੀਆਂ ਦਾ ਸਹਿਯੋਗ ਰਿਹਾ ਹੈ।ਪ੍ਰੋਜੈਕਟ ਵਿੱਚ ਪ੍ਰਭਾਤ ਜਿੰਦਲ ਨੇ ਦੋ ਬੈਡ ਅਤੇ ਚੇਅਰ, ਐਡਵੋਕੇਟ ਰਵਿੰਦਰ ਭਾਰਦਵਾਜ, ਐਡਵੋਕੇਟ ਸਾਹਿਲ, ਹਰੀਸ਼ ਜੋਸ਼ੀ, ਕਮਲ ਗਰਗ, ਰਾਜੇਸ਼ ਗਰਗ ਅਤੇ ਅਨਿਲ ਜੈਨ ਨੇ ਇੱਕ-ਇੱਕ ਬੈਡ ਅਤੇ ਚੇਅਰ ਦਾ ਯੋਗਦਾਨ ਪਾਇਆ।ਇਸ ਮੌਕੇ ਗੋਪਾਲ ਸ਼ਰਮਾ ਸੂਬਾ ਸਲਾਹਕਾਰ, ਭੂਸ਼ਨ ਕਾਂਸਲ ਸਾਬਕਾ ਪ੍ਰਧਾਨ, ਰਾਕੇਸ਼ ਕੁਮਾਰ, ਐਡਵੋਕੇਟ ਰਵਿੰਦਰ ਭਾਰਦਵਾਜ, ਮੁਕੇਸ਼ ਕੁਮਾਰ, ਹਰੀਸ਼ ਜੋਸ਼ੀ, ਦਿਨੇਸ਼ ਕੁਮਾਰ, ਸੰਜੀਵ ਕੁਮਾਰ, ਪ੍ਰਭਾਤ ਜ਼ਿੰਦਲ, ਬਲਵਿੰਦਰ ਬਾਂਸਲ, ਗਿਆਨ ਚੰਦ, ਗਿਆਨ ਚੰਦ ਕੁਲਾਰਾਂ ਵਾਲੇ, ਰਜਨੀਬਾਲਾ ਅਤੇ ਰੀਟਾ ਜ਼ਿੰਦਲ ਹਾਜ਼ਰ ਸਨ।
Check Also
ਜੇਤੂ ਕੌਂਸਲਰ ਨੱਥੂ ਲਾਲ ਢੀਂਗਰਾ ਤੇ ਜੋਤੀ ਗਾਬਾ ਨੇ ਸ੍ਰੀ ਮਹਾਂ ਕਾਲੀ ਮਾਤਾ ਮੰਦਰ ‘ਚ ਮੱਥਾ ਟੇਕਿਆ
ਸੰਗਰੂਰ, 29 ਦਸੰਬਰ (ਜਗਸੀਰ ਲੌਂਗੋਵਾਲ) – ਜੇਤੂ ਕਾਂਗਰਸ ਦੇ ਕੌਂਸਲਰ ਨੱਥੂ ਲਾਲ ਢੀਂਗਰਾ ਤੇ ਜੋਤੀ …