Sunday, November 24, 2024

ਵੇਰਕਾ ਮਿਲਕ ਪਲਾਂਟ ਵਿੱਚ ਲੱਗੇਗਾ ਦਹੀਂ ਅਤੇ ਲੱਸੀ ਬਣਾਉਣ ਦਾ ਸਵੈ ਚਾਲਿਤ ਯੂਨਿਟ – ਸ਼ੇਰਗਿੱਲ

123 ਕਰੋੜ ਨਾਲ ਬਣਨ ਵਾਲਾ ਇਹ ਪ੍ਰੋਜੈਕਟ ਲਵੇਗਾ ਦੋ ਸਾਲ ਦਾ ਸਮਾਂ

ਅੰਮ੍ਰਿਤਸਰ 25 ਅਗਸਤ (ਸੁਖਬੀਰ ਸਿੰਘ) – ਵੇਰਕਾ ਮਿਲਕ ਪਲਾਟ ਅੰਮ੍ਰਿਤਸਰ ਡੇਅਰੀ ਅੰਦਰ ਨੈਸ਼ਨਲ ਡੇਅਰੀ ਡਿਵਲਪਮੈਂਟ ਬੋਰਡ ਵੱਲੋ ਨਵਾਂ ਸਵੈਚਾਲਿਤ ਦਹੀਂ ਅਤੇ ਲੱਸੀ ਦਾ ਯੂਨਿਟ ਲਗਾਇਆ ਜਾਵੇਗਾ।ਜਿਸ ਉਤੇ ਲਗਭਗ 123 ਕਰੋੜ ਰੁਪਏ ਦਾ ਖਰਚ ਆਵੇਗਾ।ਇਹ ਪ੍ਰਗਟਾਵਾ ਪ੍ਰੋਜੈਕਟ ਸਬੰਧੀ ਨਿਰੀਖਣ ਕਰਨ ਲਈ ਪੁੱਜੇ ਮਿਲਕਫੈਡ ਪੰਜਾਬ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਇਹ ਪ੍ਰੋਜੈਕਟ ਲਗਭਗ 2 ਸਾਲ ਵਿੱਚ ਪੂਰਾ ਹੋਵੇਗਾ ਅਤੇ ਇਸ ਨਾਲ ਪਲਾਂਟ ਦੀ ਆਮਦਨ ਵਧੇਗੀ ਅਤੇ ਵੇਰਕਾ ਨਾਲ ਜੁੜੇ ਖੱਪਤਕਾਰਾਂ ਨੂੰ ਬਿਹਤਰ ਸੇਵਾਵਾਂ ਮਿਲਣਗੀਆਂ।ਉਨਾਂ ਕਿਹਾ ਕਿ ਪ੍ਰਜੈਕਟ ਦੇ ਚੱਲਣ ਨਾਲ ਅੰਮ੍ਰਿਤਸਰ ਅਤੇ ਤਰਨ ਤਾਰਨ ਸ਼ਹਿਰ ਦੇ ਵਸਨੀਕਾਂ ਨੂੰ ਵਧੀਆ ਕੁਆਲਟੀ ਦੀ ਲੱਸੀ ਅਤੇ ਦਹੀਂ ਮੁਹੱਈਆ ਕਰਵਾਇਆ ਜਾਵੇਗਾ।ਇਸ ਨਾਲ ਜਿਥੇ ਵੇਰਕਾ ਦੇ ਉਤਪਾਦਾਂ ਦੀ ਸੇਲ ਵਿੱਚ ਵਾਧਾ ਹੋਵੇਗਾ, ਉਥੇ ਵੇਰਕਾ ਬਾਂਡ ਪ੍ਰਤੀ ਖੱਪਤਕਾਰਾਂ ਦਾ ਵਿਸ਼ਵਾਸ਼ ਵੀ ਵਧੇਗਾ।
ਮਿਲਕਫੈਡ ਪੰਜਾਬ ਦੇ ਚੇਅਰਮੈਨ ਸ਼ੇਰਗਿੱਲ ਦੇ ਨਾਲ ਮਿਲਕਫੈਡ ਦੇ ਸਮੂਹ ਬੋਰਡ ਆਫ ਡਾਇਰੈਕਟਰ ਵੀ ਹਾਜ਼ਰ ਸਨ ਜਿਨਾਂ ਨੇ ਪ੍ਰੋਜੈਕਟ ਲਈ ਵੇਰਕਾ ਅੰਮ੍ਰਿਤਸਰ ਡੇਅਰੀ ਦਾ ਦੌਰਾ ਕੀਤਾ।ਮਿਲਕ ਯੂਨੀਅਨ ਅੰਮ੍ਰਿਤਸਰ ਦੇ ਚੇਅਰਮੈਨ ਭੁਪਿੰਦਰ ਸਿੰਘ ਰੰਧਾਵਾ ਵਲੋਂ ਮਿਲਕਫੈਡ ਤੋ ਆਏ ਹੋਏ ਪ੍ਰਤੀਨਿਧੀਆਂ ਦਾ ਸਵਾਗਤ ਕੀਤਾ ਗਿਆ।
ਜਰਨਲ ਮਨੇਜਰ ਬਿਕਰਮਜੀਤ ਸਿੰਘ ਮਾਹਲ ਦੇ ਦੱਸਿਆ ਦੁੱਧ ਉਤਪਾਦਨ ਵਿੱਚ ਭਾਰਤ ਨੂੰ ਸਵੈ-ਨਿਰਭਰ ਬਣਾਉਣ ਦੇ ਕੌਮੀ ਉਦੇਸ਼ ਦੀ ਪੂਰਤੀ ਲਈ ਵੇਰਕਾ ਮਿਲਕ ਪਲਾਂਟ ਦੀ ਸਥਾਪਨਾ 1963 ਵਿੱਚ ਕੀਤੀ ਗਈ।ਇਸ ਦੇ ਸਾਰੇ ਉਤਪਾਦਾਂ ਦਾ ਬਾਂਡ ਨਾਮ “ਵੇਰਕਾ” ਰੱਖਿਆ ਗਿਆ ਸੀ ਜੋ ਕਿ ਦੁੱਧ ਉਤਪਾਦਾਂ ਲਈ ਅੰਤਰਰਾਸ਼ਟਰੀ ਪੱਧਰ ‘ਤੇ ਮਸ਼ਹੂਰ ਬਰਾਂਡ ਹੈ।ਮਿਲਕ ਪਲਾਂਟ ਵੇਰਕਾ ਇੱਕ ਸਹਿਕਾਰੀ ਅਦਾਰਾ ਹੈ, ਜੋ ਮੁੱਢ ਤੋਂ ਹੀ ਇਸ ਖਿੱਤੇ ਦੇ ਦੁੱਧ ਉਤਪਾਦਕਾਂ ਅਤੇ ਖੱਪਤਕਾਰਾਂ ਦੇ ਹਿੱਤਾਂ ਦੀ ਰਾਖੀ ਕਰਦਾ ਆ ਰਿਹਾ ਹੈ।ਵੇਰਕਾ ਬਰਾਂਡ ਵਲੋਂ ਦੁਧਾਰੂ ਪਸ਼ੂਆਂ ਲਈ ਕੈਟਲਫੀਡ ਅਤੇ ਮਿਨਰਲ ਮਿਕਚਰ ਵੀ ਤਿਆਰ ਕੀਤੇ ਜਾਂਦੇ ਹਨ।
ਮਿਲਕਫੈਡ ਚੇਅਰਮੈਨ ਨੂੰ ਮਿਲਕ ਯੂਨੀਅਨ ਅੰਮ੍ਰਿਤਸਰ ਦੇ ਵਰਕਰ ਯੂਨੀਅਨ ਦੇ ਨੁਮਾਇੰਦਿਆਂ ਨੇ ਆਪਣੀਆਂ ਮੁਸ਼ਕਲਾਂ ਦੱਸੀਆਂ।ਅੰਮ੍ਰਿਤਸਰ ਜਿਲੇ ਦੇ ਪ੍ਰੋਗਰੈਸਿਵ ਡੇਅਰੀ ਫਾਰਮਰ ਐਸੋਸੀਏਸ਼ਨ ਦੇ ਪ੍ਰਧਾਨ ਬਲਜਿੰਦਰ ਸਿੰਘ ਵੀ ਆਪਣੇ ਸਾਥੀ ਕਿਸਾਨਾਂ ਨਾਲ ਚੇਅਰਮੈਨ ਮਿਲਕਫੈਡ ਨੂੰ ਮਿਲੇ ।
ਇਸ ਮੋਕੇ ਗੁਰਭੇਜ਼ ਸਿੰਘ ਟਿੱਬੀ, ਚੇਅਰਮੈਨ ਮਿਲਕ ਯੂਨੀਅਨ ਫਿਰੋਜਪੁਰ ਡਾਇਰੈਕਟਰ ਮਿਲਕਫੈਡ, ਸ.ਤਜਿੰਦਰ ਸਿੰਘ, ਡਾਇਰੈਕਟਰ ਮਿਲਕਫੈਡ ਫਰੀਦਕੋਟ, ਅਮਨਦੀਪ ਸਿੰਘ, ਡਾਇਰੈਕਟਰ ਮਿਲਕਫੈਡ, ਪਟਿਆਲਾ, ਬਲਜੀਤ ਸਿੰਘ ਪਾਹੜਾ, ਚੇਅਰਮੈਨ ਮਿਲਕ ਯੂਨੀਅਨ ਗੁਰਦਾਸਪੁਰ ਡਾਇਰੈਕਟਰ ਮਿਲਕਫੈਡ, ਰਮੇਸ਼ਵਰ ਸਿੰਘ, ਚੇਅਰਮੈਨ ਮਿਲਕ ਯੂਨੀਅਨ ਜਲੰਧਰ ਡਾਇਰੈਕਟਰ ਮਿਲਕਫੈਡ, ਰਣਜੀਤ ਸਿੰਘ, ਡਾਇਰੈਕਟਰ ਮਿਲਕਫੈਡ ਮੋਹਾਲੀ ਅਤੇ ਹਰਮਿੰਦਰ ਸਿੰਘ, ਚੇਅਰਮੈਨ ਮਿਲਕ ਯੂਨੀਅਨ ਲੁਧਿਆਣਾ ਡਾਇਰੈਕਟਰ ਮਿਲਕਫੈਡ ਹਾਜਰ ਹੋਏ।

Check Also

ਸੂਬੇ ਦਾ ਵਿਕਾਸ ਕਰਨਾ ਮੇਰੀ ਪਹਿਲੀ ਤਰਜ਼ੀਹ – ਡਾ. ਰਵਜੋਤ ਸਿੰਘ

ਵਾਲਡ ਸਿਟੀ ਦੇ ਸੀਵਰੇਜ ਨੂੰ ਬਦਲਣ ਦੀ ਬਣਾਓ ਤਜਵੀਜ਼ ਅੰਮ੍ਰਿਤਸਰ, 23 ਨਵੰਬਰ (ਸੁਖਬੀਰ ਸਿੰਘ) – …