ਭੀਖੀ, 10 ਦਸੰਬਰ (ਕਮਲ ਜ਼ਿੰਦਲ) – ਭੀਖੀ ਦੇ ਨੇੜਲੇ ਪਿੰਡ ਸਮਾਓ ਵਿੱਚ ਪੈਦੇ ਸਿਲਵਰ ਵਾਟਿਕਾ ਪਬਲਿਕ ਸਕੂਲ ਦੇ ਬਾਰ੍ਹਵੀ ਜਮਾਤ ਦੇ ਹੋਣਹਾਰ ਵਿਦਿਆਰਥੀ ਭੁਪਿੰਦਰਜੀਤ ਸ਼ਰਮਾ ਪੁਤਰ ਪਰਗਟ ਰਾਮ ਪਿੰਡ ਕਿਸ਼ਨਗੜ੍ਹ ਫਰਵਾਹੀ ਨੇ ਸਟੇਟ ਲੈਵਲ 68ਵੀਆਂ ਅੰਤਰ ਜਿਲ੍ਹਾ ਸਕੂਲ ਖੇਡਾਂ ਮੋਹਾਲੀ ਅੰਡਰ 19 ਏਅਰ ਪਿਸ਼ਟਲ 10 ਮੀਟਰ ਵਿਚੋਂ ਟੀਮ ਲੈਵਲ ਤੀਜ਼ਾ ਸਥਾਨ ਹਾਸਿਲ ਕੀਤਾ ਅਤੇ 26 ਵੀ ਆਲ ਇੰਡੀਆ ਕੁਮਾਰ ਸੁਰਿੰਦਰਾ ਸਿੰਘ ਇੰਟਰ ਸਕੂਲ ਸ਼ੂਟਿੰਗ ਚੈਪੀਅਨਸ਼ਿਪ 2024 ਨਾਲੰਦਾ (ਬਿਹਾਰ) ਵਿਖੇ ਹੋਈਆਂ ਨੈਸ਼ਨਲ ਪੱਧਰੀ ਖੇਡਾਂ ਵਿੱਚ ਅੰਡਰ 19 ਏਅਰ ਪਿਸਟਲ 10 ਮੀਟਰ ਵਿਚੋਂ ਚਾਂਦੀ ਦਾ ਤਗਮਾ ਜਿੱਤ ਕੇ ਦੂਸਰਾ ਸਥਾਨ ਹਾਸਿਲ ਕੀਤਾ।ਵਿਦਿਆਰਥੀ ਦੇ ਜਿੱਤ ਕੇ ਆਉਣ ਦੀ ਖੁਸ਼ੀ ਵਿੱਚ ਰੇਲਵੇ ਸਟੇਸ਼ਨ ਮਾਨਸਾ ਵਿਖੇ ਸਕੂਲ ਦੇ ਸਟਾਫ ਅਤੇ ਪਿੰਡ ਦੇ ਸਰਪੰਚ ਮਿਲਖਾ ਸਿੰਘ ਅਤੇ ਪੰਚਾਇਤ ਮੈਬਰਾਂ ਵੱਲੋਂ ਬੱਚੇ ਨੂੰ ਹਾਰ ਪਾ ਕੇ ਵਧਾਈਆਂ ਦਿੱਤੀਆਂ।ਇਸ ਮੌਕੇ ਸਕੂਲ ਦੇ ਚੇਅਰਮੈਨ ਰਿਸ਼ਵ ਸਿੰਗਲਾ ਨੇ ਕਿਹਾ ਕਿ ਇਹ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਇਹ ਬੱਚੇ ਉੱਚ ਪੱਧਰੀ ਖੇਡਾਂ ਵਿੱਚ ਸਕੂਲ ਦਾ ਨਾਂ ਚਮਕਾ ਕੇ ਅਇਆ ਹੈ, ਅਸੀ ਪਰਮਾਤਮਾ ਅੱਗੇ ਇਹ ਅਰਦਾਸ ਕਰਦੇ ਹਾਂ ਕਿ ਇਸ ਬੱਚੇ ਨੂੰ ਦਿਨ ਦੁੱਗਣੀ ਤਰੱਕੀ ਬਕਸੇ।ਸਕੂਲ ਦੇ ਪ੍ਰਿੰਸੀਪਲ ਮੈਡਮ ਕਿਰਨ ਰਤਨ, ਡੀ.ਪੀ ਹਰਿੰਦਰ ਸਿੰਘ, ਜਸਵੀਰ ਸਿੰਘ ਅਤੇ ਸਾਰੇ ਸਟਾਫ ਮੈਬਰਾਂ ਨੇ ਬੱਚੇ ਨੂੰ ਵਧਾਈ ਦਿੱਤੀ।
Check Also
ਨੈਸ਼ਨਲ ਪੱਧਰ ‘ਤੇ ਨਿਸ਼ਾਨੇਬਾਜ਼ੀ ‘ਚ ਭੁਪਿੰਦਰਜੀਤ ਸ਼ਰਮਾ ਦਾ ਤੀਜਾ ਸਥਾਨ
ਭੀਖੀ, 11 ਦਸੰਬਰ (ਕਮਲ ਜ਼ਿੰਦਲ) – ਪਿੱਛਲੇ ਦਿਨੀ ਪਿੰਡ ਫਰਵਾਹੀ ਦੇ ਨੌਜਵਾਨ ਭੁਪਿੰਦਰਜੀਤ ਸ਼ਰਮਾ ਪੁੱਤਰ …