Sunday, June 29, 2025
Breaking News

ਯੁਵਕ ਸੇਵਾਵਾਂ ਵਿਭਾਗ ਵੱਲੋਂ ਨੌਜਵਾਨ ਲੜਕੇ ਅਤੇ ਲੜਕੀਆਂ ਨੂੰ ਕਰਵਾਇਆ ਦਿੱਲੀ ਦਾ ਦੌਰਾ

ਅੰਮ੍ਰਿਤਸਰ, 16 ਜਨਵਰੀ (ਸੁਖਬੀਰ ਸਿੰਘ ਸੱਗੂ) – ਡਾਇਰੈਕਟਰ ਯੁਵਕ ਸੇਵਾਵਾਂ ਪੰਜਾਬ ਦੇ ਹੁਕਮਾਂ ਅਨੁਸਾਰ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਪ੍ਰੀਤ ਕੋਹਲੀ ਅੰਮ੍ਰਿਤਸਰ ਦੀ ਅਗਵਾਈ ਵਿੱਚ ਜਿਲ੍ਹੇ ਦੇ 45 ਨੌਜਵਾਨਾਂ ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਦੇ ਚਾਰ ਦਿਨਾਂ ਦੌਰੇ ’ਤੇ ਲਿਜਾਇਆ ਗਿਆ।ਇਸ ਚਾਰ ਰੋਜ਼ਾ ਐਕਸਪੋਜ਼ਰ ਟੂਰ ਦੌਰਾਨ ਨੌਜਵਾਨਾਂ ਨੂੰ ਦਿੱਲੀ ਦੀਆਂ ਇਤਿਹਾਸਕ ਥਾਵਾਂ ਜਿਨ੍ਹਾਂ ਵਿੱਚ ਲਾਲ ਕਿਲਾ, ਜੰਤਰ-ਮੰਤਰ, ਗੁਰਦੁਆਰਾ ਰਕਾਬ ਗੰਜ਼ ਸਾਹਿਬ, ਬੰਗਲਾ ਸਾਹਿਬ, ਕੁਤੁਬ ਮੀਨਾਰ ਅਤੇ ਲਾਲ ਕਿਲਾ, ਰਾਜਘਾਟ, ਪਾਲਿਕਾ ਬਾਜ਼ਾਰ, ਹਮਾਯੂੰ ਦਾ ਕਿਲਾ ਆਦਿ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰਵਾਏ ਗਏ ਅਤੇ ਇਹਨਾਂ ਸਥਾਨਾਂ ਦੀ ਜਾਣਕਾਰੀ ਦਿੱਤੀ ਗਈ।
ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਪ੍ਰੀਤ ਕੋਹਲੀ ਨੇ ਦੱਸਿਆ ਕਿ ਨੌਜਵਾਨਾਂ ਨੂੰ ਦੇਸ਼ ਦੇ ਸਾਰੇ ਸੱਭਿਆਚਾਰਾਂ ਬਾਰੇ ਵੀ ਜਾਣਕਾਰੀ ਦਿਤੀ ਗਈ।ਉਨ੍ਹਾਂ ਨੂੰ ਇੰਟਰਨੈਸ਼ਨਲ ਯੂਥ ਹੋਸਟਲ ਚਾਣਕਿਆਪੁਰੀ ਵਿੱਚ ਠਹਿਰਾਇਆ ਗਿਆ ਅਤੇ ਇਸ ਚਾਰ ਰੋਜ਼ਾ ਦੌਰੇ ਦੋਰਾਨ ਹਿੰਦੂ ਕਾਲਜ ਅੰਮ੍ਰਿਤਸਰ, ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਕਾਲਜ ਰਈਆ, ਦਯਾਨੰਦ ਆਈ.ਟੀ.ਆਈ ਅੰਮ੍ਰਿਤਸਰ, ਮਾਤਾ ਗੰਗਾ ਸੀਨੀਅਰ ਸੈਕੰਡਰੀ ਸਕੂਲ ਬਾਬਾ ਬਕਾਲਾ, ਪੀ.ਬੀ.ਐਨ ਸਕੂਲ ਅੰਮ੍ਰਿਤਸਰ, ਫੋਰ ਐਸ ਕਾਲਜ ਅੰਮ੍ਰਿਤਸਰ, ਬੀ.ਬੀ.ਕੇ ਡੀ.ਏ.ਵੀ ਕਾਲਜ ਅੰਮ੍ਰਿਤਸਰ ਦੇ ਲੜਕੇ ਅਤੇ ਲੜਕੀਆਂ ਨੇ ਭਾਗ ਲਿਆ ਅਤੇ ਸਰਦਾਰ ਰਣਜੀਤ ਸਿੰਘ ਪ੍ਰੋਗਰਾਮ ਅਫਸਰ ਦਯਾਨੰਦ ਏਮਜ਼ ਅੰਮ੍ਰਿਤਸਰ ਪੁਰਸ਼ ਇੰਚਾਰਜ਼ ਵਜੋਂ ਅਤੇ ਪ੍ਰੋਫੈਸਰ ਅਕਸ਼ਿਤਾ ਬੀ.ਬੀ.ਕੇ ਡੀ.ਏ.ਵੀ ਕਾਲਜ ਅੰਮ੍ਰਿਤਸਰ ਮਹਿਲਾ ਇੰਚਾਰਜ਼ ਵਜੋਂ ਅਤੇ ਦਫਤਰ ਸਹਾਇਕ ਜਸ਼ਨ ਵੀ ਹਾਜ਼ਰ ਸਨ।

Check Also

ਅਣ ਅਧਿਕਾਰਤ ਪਾਣੀ ਅਤੇ ਸੀਵਰੇਜ਼ ਦੇ ਕਨੈਕਸ਼ਨਾਂ ਨੂੰ ਕੀਤਾ ਗਿਆ ਰੈਗੂਲਰ – ਕਮਿਸ਼ਨਰ ਨਗਰ ਨਿਗਮ

ਕਿਹਾ, ਬਿਨਾਂ ਵਿਆਜ ਜੁਰਮਾਨੇ ਦੀਆਂ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ) …