ਸੰਗਰੂਰ, 18 ਅਪ੍ਰੈਲ (ਜਗਸੀਰ ਲੌਂਗੋਵਾਲ) – ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਮੰਚ ਲੌਂਗੋਵਾਲ ਵਲੋਂ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ ਜਨਮ ਦਿਹਾੜਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਡਾ. ਭੀਮ ਰਾਓ ਅੰਬੇਡਕਰ ਯਾਦਗਾਰੀ ਭਵਨ ਲੌਂਗੋਵਾਲ ਵਿਖੇ ਮਨਾਇਆ ਗਿਆ।ਕਸਬਾ ਲੌਂਗੋਵਾਲ ਵਿਖੇ ਵਿਸ਼ਾਲ ਮੋਟਰਸਾਈਕਲ ਮਾਰਚ ਕੱਢਿਆ ਗਿਆ ਤੇ ਬਾਬਾ ਸਾਹਿਬ ਜੀ ਦੀ ਜੀਵਨੀ ਦੇ ਅਧਾਰਿਤ ਫਿਲਮ ਵੀ ਦਿਖਾਈ ਗਈ।ਸ਼ਾਮ ਦੇ ਸਮੇਂ ਪ੍ਰੋਗਰਾਮ ਦੌਰਾਨ ਨਗਰ ਕੌਂਸਲ ਲੌਂਗੋਵਾਲ ਦੇ ਪ੍ਰਧਾਨ ਸ੍ਰੀਮਤੀ ਪਰਮਿੰਦਰ ਕੌਰ ਬਰਾੜ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕਮਲ ਬਰਾੜ ਨਗਰ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਮੌਜ਼ੂਦਾ ਕੌਂਸਲਰ ਮੇਲਾ ਸਿੰਘ ਸੂਬੇਦਾਰ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਵਿੱਕੀ ਵਸ਼ਿਸ਼ਟ ਅਤੇ ਹੋਰ ਆਗੂਆਂ ਦਾ ਮੰਚ ਅਹੁੱਦੇਦਾਰਾਂ ਵਲੋਂ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ।
ਇਸ ਮੌਕੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਮੰਚ ਲੌਂਗੋਵਾਲ ਦੇ ਪ੍ਰਧਾਨ ਨੱਛਤਰ ਸਿੰਘ, ਮੀਤ ਪ੍ਰਧਾਨ ਹਰਪ੍ਰੀਤ ਸਿੰਘ ਦੁੱਲਟ, ਖਜ਼ਾਨਚੀ ਯਸ਼ਪਾਲ ਸਿੰਘ, ਸਹਾਇਕ ਖਜ਼ਾਨਚੀ ਜੀਵਨ ਸਿੰਘ, ਸਟੇਜ ਸੈਕਟਰੀ ਪ੍ਰਿਥੀ ਸਿੰਘ, ਮੁੱਖ ਸਲਾਹਕਾਰ ਸੁਮਿੰਦਰ ਸਿੰਘ (ਸਿਹਤ ਵਿਭਾਗ), ਸੁਖਵਿੰਦਰ ਸਿੰਘ ਬਿਜਲੀ ਮੁਲਾਜ਼ਮ, ਪ੍ਰੈਸ ਕਲੱਬ ਲੌਂਗੋਵਾਲ (ਰਜਿ:) ਦੇ ਪ੍ਰਧਾਨ ਜਗਸੀਰ ਸਿੰਘ, ਮੀਤ ਪ੍ਰਧਾਨ ਜੁਮਾ ਸਿੰਘ, ਮੈਂਬਰ ਬੂਟਾ ਸਿੰਘ ਦੁੱਲਟ, ਲੀਲਾ ਸਿੰਘ, ਮਿਸਤਰੀ ਲਾਭ ਸਿੰਘ, ਸੁਖਵਿੰਦਰ ਸਿੰਘ, ਗੁਰੀ ਸਿੰਘ, ਗੁਰਸੇਵਕ ਸਿੰਘ, ਸੁਖਵਿੰਦਰ ਸਿੰਘ ਮੱਲ੍ਹੀ, ਪੱਪੂ ਸਿੰਘ ਭੋਲਾ ਸਿੰਘ, ਗੁਰਪ੍ਰੀਤ ਸਿੰਘ ਬੂਟਾ ਸਿੰਘ, ਦੀਪ ਸਿੰਘ ਤੇ ਹੋਰ ਅਹੁੱਦੇਦਾਰ ਅਤੇ ਵੱਡੀ ਗਿਣਤੀ ‘ਚ ਸੰਗਤਾਂ ਹਾਜ਼ਰ ਸਨ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …