ਅੰਮ੍ਰਿਤਸਰ, 18 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਸਿਹਤ ਸੰਭਾਲ ਦੇ ਖੇਤਰ ਵਿੱਚ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੀ ਅਗਵਾਈ ਹੇਠ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਦੋ ਅਹਿਮ ਸਮਝੌਤੇ ਕੀਤੇ ਗਏ ਹਨ। ਪਹਿਲਾ ਸਮਝੌਤਾ ਪੀ.ਜੀ.ਆਈ.ਐਮ.ਈ.ਆਰ ਚੰਡੀਗੜ੍ਹ ਅਧੀਨ ਅਰੋਗਿਆ ਸੀ.ਆਈ.ਬੀ.ਓ.ਡੀ ਅਫੌਰਡੇਬਲ ਹੈਲਥਕੇਅਰ ਫਾਊਂਡੇਸ਼ਨ ਅਤੇ ਨਿਰੋਗਿਆ ਲਾਈਫ ਲਾਈਨ ਫਾਊਂਡੇਸ਼ਨ ਨਾਲ ਕਲਮਬੱਧ ਹੋਇਆ ਹੈ, ਜਿਸ ਦਾ ਉਦੇਸ਼ ਦੋਵਾਂ ਸੰਸਥਾਵਾਂ ਵਿਚਕਾਰ ਗਿਆਨ, ਸਰੋਤਾਂ ਅਤੇ ਮੁਹਾਰਤ ਨੂੰ ਸਾਂਝਾ ਕਰਨ ਦੇ ਨਾਲ ਨਾਲ ਅਰੋਗਿਆ ਸੀ.ਆਈ.ਬੀ.ਓ.ਡੀ ਮੁਹਿੰਮ ਦੇ ਤਹਿਤ ਅਕਾਦਮਿਕ ਸਹਿਯੋਗ, ਖੋਜ਼ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨਾ ਹੈ।ਨਿਵੇਦਿਤਾ ਚੈਰੀਟੇਬਲ ਟਰੱਸਟ ਨਾਲ ਹੋਏ ਦੂਜੇ ਸਮਝੌਤੇ ਦਾ ਉਦੇਸ਼ ਪੋਸ਼ਣ ਉਤਸਵ ਅਤੇ ਸਪਤ ਸਿੰਧੂ ਮੁਹਿੰਮ ਦੇ ਉਦੇਸ਼ਾਂ ਨੂੰ ਅੱਗੇ ਵਧਾਉਣ `ਤੇ ਕੇਂਦ੍ਰਿਤ ਹੈ।ਦੋਵੇਂ ਸਹਿਯੋਗ ਸੱਭਿਆਚਾਰਕ ਅਭਿਆਸਾਂ ਰਾਹੀਂ ਸਾਡੀ ਸਭਿਅਤਾ ਦੇ ਅਮੀਰ ਸਮਾਜਿਕ-ਸੱਭਿਆਚਾਰਕ ਇਤਿਹਾਸ ਅਤੇ ਵਿਰਾਸਤ ਨੂੰ ਮੁੜ ਖੋਜ਼ਣ ਅਤੇ ਸਾਂਝਾ ਕਰਨ ਲਈ ਤਿਆਰ ਕੀਤੇ ਗਏ ਹਨ।
ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਸਮਕਾਲੀ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਅਕਾਦਮਿਕ ਖੇਤਰ ਨੂੰ ਆ ਰਹੇ ਨਵੀਂ ਸਮੇਂ ਨਾਲ ਜੋੜਨ ਦੀ ਮਹੱਤਤਾ `ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਪਹਿਲਕਦਮੀਆਂ ਯੂਨੀਵਰਸਿਟੀ ਦੀ ਦੇਸ਼ ਭਰ ਦੇ ਬਾਇਓਮੈਡੀਕਲ ਡਿਵਾਈਸਾਂ, ਯੰਤਰਾਂ, ਦਵਾਈ, ਫਾਰਮਾ ਸੈਕਟਰ ਅਤੇ ਬਾਇਓਟੈਕਨਾਲੋਜੀ ਦੇ ਖੇਤਰ ਵਿੱਚ ਹੁਨਰ ਵਿਕਸਤ ਕਰਨ ਅਤੇ ਪ੍ਰਭਾਵਸ਼ਾਲੀ ਖੋਜ਼ ਅਤੇ ਵਿਕਾਸ ਦੀ ਵਚਨਬੱਧਤਾ `ਤੇ ਪਹਿਰਾ ਦਿੰਦਿਆਂ ਹਨ।
ਪ੍ਰੋ. ਪ੍ਰੀਤ ਮੋਹਿੰਦਰ ਸਿੰਘ ਬੇਦੀ ਡਾਇਰੈਕਟਰ ਗਲੋਬਲ ਰੈਂਕਿੰਗ ਐਂਡ ਕੋਲੈਬੋਰੇਸ਼ਨ ਸੈਲ ਨੇ ਕਿਹਾ ਕਿ ਭਾਰਤ ਨੇ ਸੂਚਨਾ ਤਕਨਾਲੋਜੀ ਦੇ ਖੇਤਰ ਵਿੱਚ ਬਹੁਤ ਤਰੱਕੀ ਕੀਤੀ ਹੈ।ਹਾਲਾਂਕਿ, ਅਸੀਂ ਅਜੇ ਵੀ ਸਿਹਤ ਸੰਭਾਲ ਵਿੱਚ ਨਵੀਨਤਾ ਅਤੇ ਖੋਜ਼ ਦੇ ਖੇਤਰਾਂ ਤੋਂ ਪਿੱਛੇ ਹਾਂ ਜਿਸ ਕਾਰਨ ਦੇਸ਼ ਵਿੱਚ ਸਿਹਤ ਸੰਭਾਲ ਲਾਗਤ ਵਿੱਚ ਵਾਧਾ ਹੋਇਆ ਹੈ।ਆਈ.ਸੀ.ਐਮ.ਆਰ-ਸੀ.ਆਈ.ਬੀ.ਓ.ਡੀ ਦਾ ਉਦੇਸ਼ ਭਾਰਤੀ ਸਿਹਤ ਸੰਭਾਲ ਖੇਤਰ ਵਿੱਚ ਨਵੀਨਤਾ ਅਤੇ ਖੋਜ਼ ਨੂੰ ਵਧਾਉਣਾ ਹੈ।ਸਮਝੌਤੇ `ਤੇ ਡਾ. ਹਰਵਿੰਦਰ ਸਿੰਘ ਸੈਣੀ ਡੀਨ ਵਿਦਿਆਰਥੀ ਭਲਾਈ ਅਤੇ ਡਾ. ਵਰਿੰਦਰ ਗਰਗ, ਪ੍ਰਿੰਸੀਪਲ ਇਨਵੈਸਟੀਗੇਟਰ, ਆਈ.ਸੀ.ਐਮ.ਆਰ-ਸੈਂਟਰ ਫਾਰ ਇਨੋਵੇਸ਼ਨ ਐਂਡ ਬਾਇਓ-ਡਿਜ਼ਾਈਨ (ਸੀ.ਆਈ.ਬੀ.ਓ.ਡੀ), ਪੀ.ਜੀ.ਆਈ.ਐਮ.ਈ.ਆਰ ਚੰਡੀਗੜ੍ਹ ਨੇ ਦਸਤਖਤ ਕੀਤੇ।ਪ੍ਰੋਫੈਸਰ ਵੰਦਨਾ ਭੱਲਾ (ਡਾਇਰੈਕਟਰ ਰਿਸਰਚ), ਪ੍ਰੋਫੈਸਰ ਪ੍ਰੀਤ ਮਹਿੰਦਰ ਸਿੰਘ ਬੇਦੀ (ਡਾਇਰੈਕਟਰ), ਡਾ. ਤੇਜਵੰਤ ਸਿੰਘ ਕੰਗ (ਮੁਖੀ), ਡਾ. ਵਾਸੂਧਾ ਸੰਬਿਆਲ (ਪ੍ਰੋਫੈਸਰ), ਡਾ. ਹਰੀਸ਼ ਕੁਮਾਰ (ਯੂ.ਆਈ.ਈ.ਟੀ, ਪੀਯੂ) ਅਤੇ ਡਾ. ਸਮਿਤੀ ਝੱਜ (ਕਾਰਜਕਾਰੀ ਪ੍ਰਬੰਧਕ ਪੀਜੀਆਈ ਚੰਡੀਗੜ੍ਹ) ਅਤੇ ਦੋਵਾਂ ਯੂਨੀਵਰਸਿਟੀਆਂ ਦੇ ਹੋਰ ਸੀਨੀਅਰ ਅਧਿਕਾਰੀ ਮੌਜ਼ੂਦ ਸਨ।
Check Also
ਬਾਬਾ ਬਕਾਲਾ ਸਾਹਿਬ ਨੂੰ ਕੀਤਾ ਜਾਵੇਗਾ ਪੰਜਾਬ ‘ਚ ਸਭ ਤੋਂ ਪਹਿਲਾਂ ਨਸ਼ਾ ਮੁਕਤ – ਪ੍ਰਧਾਨ ਸੁਰਜੀਤ ਕੰਗ
ਬਾਬਾ ਬਕਾਲਾ, 7 ਮਈ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਦੇ ਨਗਰ ਪੰਚਾਇਤ ਬਾਬਾ …