
ਅੰਮ੍ਰਿਤਸਰ, 17 ਜਨਵਰੀ ( ਪੰਜਾਬ ਪੋਸਟ ਬਿਊਰੋ) – ਸਿਰਸੇ ਵਾਲੇ ਸਾਧ ਦੀ ਵਿਵਾਦਗ੍ਰਸਤ ਫਿਲਮ ਮੈਸੇਂਜਰ ਆਫ ਗੌਡ (MSG) ਪੰਜਾਬ ਵਿੱਚ ਨਹੀਂ ਚੱਲੇਗੀ, ਕਿਉਂਕਿ ਪੰਜਾਬ ਸਰਕਾਰ ਨੇ ਅੱਜ ਇਸ ਫਿਲਮ ਦੇ ਪੰਜਾਬ ਵਿੱਚ ਪ੍ਰਦਰਸ਼ਨ ‘ਤੇ ਰੋਕ ਲਗਾ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਫਿਲਮ ਦੇ ਖਿਲਾਫ ਪੰਜਾਬ ਦੇ ਲੋਕਾਂ ਖਾਸਕਰ ਸਿੱਖਾਂ ਵਿੱਚ ਪੈਦਾ ਹੋਏ ਰੋਹ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਰੋਕ ਲਾਉਣ ਦਾ ਫੈਸਲਾ ਕੀਤਾ ਹੈ।ਇਸ ਲਈ ਇੱਹ ਫਿਲਮ ਪੰਜਾਬ ਦੇ ਕਿਸੇ ਵੀ ਸਿਨੇਮਾ ਘਰ ਵਿੱਚ ਨਹੀਂ ਚਲਾਈ ਜਾਵਗੀ।
ਜਿਕਰਯੋਗ ਹੈ ਕਿ ਮੈਸੇਂਜਰ ਆਫ ਗੌਡ ਫਿਲਮ ਨੂੰ ਭਾਰਤੀ ਫਿਲਮ ਸੈਂਸਰ ਬੋਰਡ ਵਲੋਂ ਕਲੀਰੈਂਸ ਸਰਟੀਪੀਕੇਟ ਸਰਟੀਫੀਕੇਟ ਦੇਣ ਤੋਂ ਇਨਕਾਰ ਕਰਦਿਆਂ ਇਹ ਫਿਲਮ ਟ੍ਰਿਬਿਊਨਲ ਨੂੰ ਸੌਂਪ ਦਿੱਤੀ ਗਈ ਸੀ, ਜਿਸ ਨੇ ਕਾਹਲੀ ਕਰਦਿਆਂ 24 ਘੰਟਿਆਂ ਵਿੱਚ ਹੀ ਇਸ ਨੂੰ ਪਾਸ ਕਰ ਦਿੱਤਾ ਸੀ।ਇਸ ਕਰਕੇ ਪੰਜਾਬ, ਸਿਰਸਾ ਅਤੇ ਦਿੱਲੀ ਵਿੱਚ ਫਿਲਮ ਖਿਲਾਫ ਰੋਸ ਪ੍ਰਦਰਸ਼ਨ ਹੋਏ ਸਨ।ਸੈਂਸਰ ਬੋਰਡ ਦੀ ਚੇਅਰਪਰਸਨ ਲੀਲਾ ਸੈਮਸਨ ਅਤੇ ਇੱਕ ਹੋਰ ਮੈਂਬਰ ਇਰਾ ਭਾਸਕਰ ਵਲੋਂ ਰੋਸ ਵਜੋਂ ਅਸਤੀਫਾ ਦੇ ਦਿਤਾ ਗਿਆ ਸੀ ਅਤੇ ਫਿਲਮ ਵਿਵਾਦਾਂ ਵਿੱਚ ਘਿਰ ਗਈ ਸੀ। ਇਸ ਲਈ ਫਿਲਮ ਦੀ ਰਲੀਜ਼ ਦੀ ਤਰੀਕ ਅਜੇ ਨਿਯਤ ਨਹੀਂ ਕੀਤੀ ਗਈ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media