Saturday, May 2, 2026

 ਅਨੋਖੀ ਬੀਮਾਰੀ ਤੋਂ ਪੀੜ੍ਹਤ ਸਿਰਫ ਇਕ ਰੁਪਏ ਵਿੱਚ ਚੱਲਣ ਅਤੇ ਸਕੂਲ ਜਾਣ ਲੱਗੀ

ਭਾਰਤ ਦੇ ਕੁੱਝ ਹੀ ਪਰਿਵਾਰ ਇਸ ਤੋਂ ਪ੍ਰਭਾਵਿਤ

PPN1701201501
ਅੰਮ੍ਰਿਤਸਰ, 17 ਜਨਵਰੀ (ਜਗਦੀਪ ਸਿੰਘ ਸੱਗੂ) – ਪਠਾਨਕੋਟ ਦੀ ਵਾਸੀ 8-ਸਾਲਾਂ ਲੜਕੀ ਰੁਪਿੰਦਰ (ਬਦਲਿਆ ਨਾਮ) ਨੇ ਕਦੀ ਵੀ ਨਹੀ ਸੋਚਿਆ ਸੀ ਕਿ ਉਹ ਫਿਰ ਤੋਂ ਉਠ ਸਕੇਗੀ ਜਾਂ ਸਕੂਲ ਜਾਏਗੀ।ਤਕਰੀਬਨ ਸਾਢੇ ਛੇ ਸਾਲ ਦੀ ਉਮਰ ਵਿਚ ਤਕਲੀਫ ਦਾ ਸ਼ਿਕਾਰ ਹੋਈ ਅਤੇ ਉਹ ਠੀਕ ਚਲਣ, ਬਿਸਤਰੇ ਜਾਂ ਕੁਰਸੀ ਤੋਂ ਉਠਣ, ਮਦਦ ਤੋ ਬਿਨਾਂ ਟਾਇਲਟ ਜਾਣਾ ਅਤੇ ਬਾਅਦ ਵਿਚ ਸਕੂਲ ਜਾਣ ਤੋਂ ਵੀ ਅਸਮਰੱਥ ਹੋ ਕੇ ਸਿਰਫ 2 ਸਾਲਾਂ ਵਿਚ ਉਹ ਅਪਾਹਿਜ਼ ਦੀ ਜਿੰਦਗੀ ਗੁਜਾਰਨ ਲਈ ਮਜਬੂਰ ਹੋ ਗਈ।
ਉਸ ਦੇ ਲੱਛਣ ‘ਮਾਸਪੇਸ਼ੀਆਂ ਦੀ ਡਾਇਸਟਰਾਫੀ’ ਦੇ ਸਨ ਪਰ ਡਾ. ਅਮਨਦੀਪ ਹਸਪਤਾਲ ਦੇ ਨਿਰੋਲੌਜੀਕਲ ਡਾ. ਮਾਨਿਕ ਮਹਾਜਨ ਨੇ ਰੁਪਿੰਦਰ ਨੂੰ ‘ਸੇਗਵਾਂ ਡਜੀਜ’ ਹੋਣ ਦੀ ਆਸ਼ੰਕਾਂ ਜਤਾਈ ਜੋ ਕਿ ਇਕ ਅਨੋਖਾ ਰੋਗ ਹੈ।
ਸਿਰਫ ਦੋ ਦਿਨ ਦੇ ਸਾਧਾਰਣ ਇਲਾਜ ਵਿਚ ‘ਡੋਪਾਮਾਈਨ’ ਤੱਤ ਦੇ ਪੱਧਰ ਨੂੰ ਸ਼ਰੀਰ ਵਿਚ ਦੇ ਕੇ ਰੋਗੀ ਰੁਪਿੰਦਰ ਨਾ ਸਿਰਫ ਭੱਜਣ ਲੱਗੀ ਸਗੋਂ ਸਕੂਲ ਵਿਚ ਜਾਣ ਲੱਗੀ ਹੈ।  ਡਾ. ਮਾਨਿਕ ਨੇ ਦੱਸਿਆ ਕਿ  ਰੁਪਿੰਦਰ ਦੇ ਟੈਸਟ ਵਿਦੇਸ਼ ਵਿਖੇ ਭੇਜੇ ਗਏ ਅਤੇ ਇਲਾਜ਼ ਦੋ ਬਾਅਦ ਰੁਪਿੰਦਰ ਨੂੰ ਕੇਵਲ ਇਕ ਰੁਪਏ ਦੀ ਰੋਜਾਨਾ ਖੁਰਾਕ ਦੇ ਸੇਵਨ ਨਾਲ ਉਹ ਪੂਰੀ ਉਮਰ ਤੰਦਰੁਸਤ ਰਹਿ ਸਕਦੀ ਹੈ।’
ਇਸ ਅਨੂਠੀ ਬੀਮਾਰੀ ਦੇ ਬਾਰੇ ਵਿਚ ਦੱਸਦੇ ਹੋਏ ਡਾ. ਮਾਨਿਕ ਨੇ ਕਿਹਾ ਕਿ ਚਿਕਿਤਸਾ ਰਸਾਲਿਆਂ ਦੇ ਮੁਤਾਬਿਕ ‘ਸੇਗਵਾਂ ਡਜੀਜ’ ਦੁਨੀਆਂ ਵਿਚ ਅਨੋਖੀ ਹੈ ਅਤੇ ਭਾਰਤ ਵਿੱਚ ਸਿਰਫ ਕੁੱਝ ਹੀ ਪਰਿਵਾਰ ਹਨ, ਜਿਨ੍ਹਾਂ ਵਿਚ ਇਹ ਬੀਮਾਰੀ ਹੁਣ ਤੱਕ ਪਾਈ ਗਈ ਹੈ।
ਹਸਪਤਾਲ ਦੇ ਡਾਇਰੈਕਟਰ ਡਾ. ਅਵਤਾਰ ਸਿੰਘ ਨੇ ਕਿਹਾ ਕਿ – ‘ਕਿਉਕਿ ਇਹ ਬੀਮਾਰੀ ਆਨੁਵੰਸ਼ਿਕ ਹੈ,  ਇਸ ਲਈ ਅਮਨਦੀਪ ਹਸਪਤਾਲ ਦੀ ਇਕ ਮੈਡੀਕਲ ਟੀਮ ਨੂੰ ਅੱਗੇ ਜਾਂਚ ਕਰਨ ਤੇ ਪਤਾ ਲੱਗਾ ਹੈ ਕਿ ਪੀੜਿਤ ਦੇ ਦੋ ਚਚੇਰੇ ਭੈਣ-ਭਰਾ ਵੀ ਇਸ ਰੋਗ ਦੇ ਸ਼ਿਕਾਰ ਹਨ।
ਇਨ੍ਹਾਂ ਦੋਨਾਂ ਚਚੇਰੇ ਭੈਣ-ਭਰਾਵਾਂ ਦਾ ਜਿਕਰ ਕਰਦੇ ਹੋਏ ਡਾ. ਮਾਨਿਕ ਨੇ ਦੱਸਿਆ ਕਿ ਦਮਨ ਦਾ ਚਚੇਰਾ ਭਰਾ 38 ਸਾਲਾ ਬਲਵਿੰਦਰ ਸਿੰਘ (ਬਦਲਿਆ ਨਾਮ) ਅਤੇ ਉਸ ਦੀ 28-ਸਾਲਾਂ ਭੈਣ ਦੋਨੋ ਕਥੂਨੰਗਲ – ਅੰਮ੍ਰਿਤਸਰ ਤੋ 20 ਕਿਲੋਮੀਟਰ ਦੂਰ ਦੇ ਵਾਸੀ ਹਨ।ਦੋਨਾਂ ਦੀ ਬਹੁਤ ਖਸਤਾ ਹਾਲਤ ਸੀ। ਜਿਥੇ ਬਲਵਿੰਦਰ ਸਿੰਘ ਬਿਲਕੁੱਲ ਅਪਾਹਿਜ ਦੀ ਜਿੰਦਗੀ ਜੀ ਰਿਹਾ ਸੀ, ਉਥੇ ਹਸਪਤਾਲ ਵਲੋ 25 ਦਿਨ ਦੇ ਮੁਫਤ ਇਲਾਜ਼ ਦੇ ਸਹਾਰੇ ਉਹ ਪਿਛਲੇ ਮਹੀਨੇ ਦਸੰਬਰ ਵਿਚ ਉਹ 20 ਸਾਲਾਂ ਦੇ ਬਾਅਦ ਪਹਿਲੀ ਵਾਲ ਆਪਣੇ ਪੈਰਾਂ ਤੇ ਚੱਲਿਆ ਅਤੇ ਹੱਥ ਨੂੰ ਖੋਲ੍ਹ ਤੇ ਬੰਦ ਕਰ ਸਕਿਆ। ਉਸ ਦੀ 28 ਸਾਲਾਂ ਦੀ ਛੋਟੀ ਭੈਣ ਦਾ ਤਾਂ ਹਾਲ ਇਸ ਤੋ ਵੀ ਦਰਦਨਾਕ ਸੀ।ਉਸ ਦਾ ਵਜਨ ਘੱਟ ਕੇ ਸਿਰਫ 25 ਕਿਲੋਗ੍ਰਾਮ ਰਹਿ ਗਿਆ ਸੀ ਅਤੇ ਉਹ ਕੋਈ ਅੰਗ ਹਿਲਾ-ਜੁਲਾ ਨਹੀ ਸਕਦੀ ਸੀ, ਇਥੋਂ ਤੱਕ ਕਿ, ਉਹ ਬੋਲ ਵੀ ਨਹੀ ਸਕਦੀ ਸੀ। ਇਸ ਮਹੀਨੇ ਦੇ ਥੋੜੇ ਦਿਨਾਂ ਦੇ ਇਲਾਜ ਮਗਰੋ ਉਹ ਹੁਣ ਬੋਲ ਅਤੇ ਚੱਲ ਸਕਦੀ ਹੈ।ਡਾ. ਮਾਨਿਕ ਨੇ ਦੱਸਿਆ ਕਿ ਇਕ ਹੀ ਪਰਿਵਾਰ ਦੇ ਤਿੰਨਾਂ ਮਰੀਜਾਂ ਨੂੰ ਪੂਰੀ ਉਮਰ ਦਵਾਈਆਂ ਖਾਣਾ ਜਰੂਰੀ ਹੈ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply