Saturday, March 21, 2026

ਲਾਇੰਨਜ ਕਲੱਬ ਮੁਸਕਾਨ ਬਟਾਲਾ ਨੂੰ ਮਿਲਿਆ ਫਾਈਵ ਸਟਾਰ ਦਾ ਦਰਜਾ

ਮਾਸਟਰ ਆਫ ਸੈਰਾਮਨੀ ਦੀPPN1701201507 ਡਿਊਟੀ ਲਾਇਨ ਲਖਵਿੰਦਰ ਸਿਘ ਤੇ ਅਜਮੇਰ ਸਿੰਘ ਨੇ ਨਿਭਾਈ

ਬਟਾਲਾ, 17 ਜਨਵਰੀ (ਨਰਿੰਦਰ ਬਰਨਾਲ) – ਸਮਾਜ ਸੇਵਾ ਨੂੰ ਸਮਰਪਿਤ ਲਾਇੰਨਜ਼ ਕਲੱਬ ਵਿਸ਼ਵ ਪੱਧਰ ‘ਤੇ ਆਪਣੀ ਵੱਖਰੀ ਤੇ ਗੌਰਵਮਈ ਪਹਿਚਾਣ ਨਾਲ ਸੇਵਾ ਕਾਰਜਾਂ ਵਿਚ ਹਿੱਸਾ ਪਾ ਰਿਹਾ ਹੈ ਇਸੇ ਦੀ ਮਿਸਨ ਨੂੰ ਸਮਰਪਿਤ ਡਿਸਟ੍ਰਿਕ ੩੨੧ ਡੀ ਦੀ ਲਾਇੰਨਜ ਕਲੱਬ ਮੁਸਕਾਨ ਬਟਾਲਾ ਦਾ ਨਾ ਪੂਰੇ ਡਿਸਟ੍ਰਿਕ ਵਿਚ ਆਪਣੀ ਵਿਲੱਖਣ ਪਹਿਚਾਨ ਕਰਕੇ ਜਾਣਿਆਂ ਜਾ ਰਿਹਾ ਹੈ।ਮੁਸਕਾਨ ਕਲੱਬ ਬਟਾਲਾ ਦਾ ਤਾਜਪੋਸੀ ਸਮਾਗਮ ਸਥਾਨਕ ਹੋਟਲ ਵਿਚ ਕਰਵਾਇਆ ਗਿਆ।ਤਾਜਪੋਸ਼ੀ ਸਮਾਗਮ ਦੋਰਾਨ ਲਾਇਨ ਪੀ ਐਸ ਚਾਵਲਾ ਡਿਸਟ੍ਰਿਕ ਗਵਰਨਰ ਨੇ ਮੁਸਕਾਨ ਕਲੱਬ ਬਟਾਲਾ ਨੂੰ ਫਾਈਵ ਸਟਾਰ ਦਾ ਦਰਜਾ ਦਿਤਾ, ਜਿਸ ਨਾਲ ਲਾਇੰਨਜ ਕਲੱਬਾਂ ਵਿਚੋ ਮੁਸਕਾਨ ਬਟਾਲਾ ਦੇ ਸਮੂਹ ਲਇੰਨਜ ਨੇ ਮਾਣ ਮਹਿਸੂਸ ਕੀਤਾ। ਲਇੰਨਜ ਨਾਰੇਸ ਅਗਰਵਾਲ ਇੰਟਰਨੈਸਨਲ ਵਾਇਸ ਗਵਰਨਰ, ਲਾਇਨ ਪੀ ਐਸ ਚਾਵਲਾ ਡਿਸਟ੍ਰਿਕ ਗਵਰਨਰ, ਲਇਨ ਆਈ ਐਸ ਲੂਥਰਾ ਵਾਇਸ ਡਿਸਟ੍ਰਿਕ ਗਵਰਨਰ, ਲਾਇਨ ਸੁਦੀਪ ਗਰਗ ਗਵਰਨਰ ੨, ਲਇਨ ਸਵਰਨ ਸਿੰਘ ਖਾਲਸਾ ਡਿਸਟ੍ਰਿਕ ਚੇਅਰਮੈਨ ਮੈਬਰਸਿਪ ਗਰੋਥ, ਲਾਇੰਨ ਹਰਵੰਤ ਮਹਾਜਨ, ਜੋਨ ਚੇਅਰਮੈਨ ਲਾਇਨ ਹਰਭਜ਼ਨ ਸਿੰਘ ਸੇਖੋ ਵੱਲੋ ਸਮਾਗਮ ਦਾ ਅਗਾਜ ਰਾਸ਼ਟਰੀ ਗੀਤ ਨਾਲ ਕੀਤਾ ਗਿਆ। ਲਾਇਨ ਪੀ ਐਸ ਚਾਵਲਾ ਨੇ ਲਾਇਨਿਜਮ ਦੀ ਪਰਿਭਾਸ਼ਾ ਸਬੰਧੀ ਸਾਰਿਆਂ ਨੂੰ ਜਾਣੂ ਕਰਵਾਉਦਿਆਂ ਕਿਹਾ ਮਨੂੱਖ ਦਾ ਫਰਜ ਨਿਸ਼ਕਾਮ ਸੇਵਾ ਕਰਕੇ ਸਮਾਜ ਦਾ ਭਲਾ ਕਰਨਾ ਹੈ। ਸੈਕਟਰੀ ਲਾਇਨ ਆਰ ਐਸ ਰੰਧਾਵਾ ਨੇ ਮੁਸਕਾਨ ਕਲੱਬ ਬਟਾਲਾ ਦੇ ਕੀਤੇ ਗਏ ਕੰਮਾ ਸਬੰਧੀ ਰਿਪੋਰਟ ਜਾਰੀ ਕਰਦਿਆਂ ਕਿਹਾ ਹੈ ਕਿ ਮੁਸਕਾਨ ਕਲੱਬ ਬਟਾਲਾ ਨੇ ਘੱਟ ਸਮੇ ਵਿਚ ਵੱਧ ਕੰਮ ਕਰਕੇ ਵੱਖਰੀ ਹੀ ਪਹਿਚਾਨ ਬਣਾਈ ਹੈ ਜਿਸ ਦਾ ਸਿਹਰਾ ਸਮੁਚੀ ਟੀਮ ਨੂੰ ਜਾਂਦਾ ਹੈ ।
ਨਵੇ ਚੁਣੇ ਪ੍ਰਧਾਨ ਲਾਇਨ ਭਾਰਤ ਭਸ਼ਨ ਤੇ ਲੇਡੀ ਲਾਇਨ ਸੁਮਨ ਬਾਲਾ ਦੀ ਤਾਜਪੋੋਸੀ ਦੌਰਾਨ ਆਈ ਐਸ ਲੂਥਰਾ ਵੱਲੋ ਫਰਜਾ ਤੋ ਜਾਣੂ ਕਰਵਾਇਆ ਗਿਆ।ਨਵੇ ਨਿਯੂੱਕਤ ਲਾਇਨ ਭਾਰਤ ਭੂਸਨ ਨੇ ਤਾੜੀਆਂ ਦੀ ਗੂੰਜ ਵਿਚ ਦਿਨ ਰਾਤ ਇੱਕ ਕਰਕੇ ਸੇਵਾ ਭਾਵਨਾ ਨਾਲ ਕੰਮ ਕਰਨ ਦਾ ਵਚਨ ਦਿਤਾ। ਨਵੇ ਮੈਬਰਾਂ ਨੂੰ ਫਰਜਾਂ ਤੋ ਜਾਣੂ ਕਰਵਾਇਆ ਗਿਆ ਤੇ ਪਿੰੰਨਾਂ ਲਗਾ ਕੇ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਲਾਇਨ ਹਰਵੰਤ ਮਹਾਜਨ ਰੀਜਨ ਚੇਅਰਮੈਨ, ਲਾਇਨ ਅਮਰਦੀਪ ਸਿੰਘ ਸੈਣੀ ਡੀ ਈ ੳ ਗੁਰਦਾਸਪੁਰ, ਲਾਇਨ ਦਵਿੰਦਰ ਸਿੰਘ, ਲਾਇਨ ਡਾ. ਜਸਵਿੰਦਰ ਸਿਘ, ਲਾਇਨ ਗੁਰਪ੍ਰੀਤ ਸਿਘ ਲੂਧੜ, ਲਾਇਨ ਬਲਕਾਰ ਸਿੰਘ, ਲਾਇਨ ਬਲਦੇਵ ਸਿਘ ਬੁਟਰ, ਲਾਇਨ ਬਖਸਿੰਦਰ ਸਿੰਘ, ਲਾਇਨ ਬਰਿੰਦਰ ਸਿੰਘ ਅਠਵਾਲ, ਲਾਇਨ ਨਰਿੰਦਰ ਬਰਨਾਲ ਪੀ. ਆਰ. ਓ ਤੋਂ ਇਲਾਵਾ ਐਸ ਡੀ ੳ ਸੁਖਦੇਵ ਰਾਜ, ਨਰਿੰਦਰ ਸਿੰਘ ਸੰਧੂ, ਡਾ. ਅਨੂਪ ਸਿਘ, ਰਵਿੰਦਰ ਪਾਲ ਸਿੰਘ ਚਾਹਲ ਜਿਲਾ ਸਾਇੰਸ ਸੁਪਰਵਾਈਜਰ, ਦੀਪਕ ਕੁਮਾਰ, ਦਰਸ਼ਨ ਸਿੰਘ, ਬਲਰਾਜ ਸਿੰਘ, ਸ੍ਰੀ ਦਿਆਲ ਚਿੰਗਾਰੀ ਆਦਿ ਹਾਜਰ ਸਨ। ਸਮੁੱਚੇ ਤਾਜਪੋਸ਼ੀ ਸਮਾਗਮ ਵਿਚ ਮਾਸਟਰ ਆਫ ਸੈਰਾਮਨੀ ਦੀ ਭੂਮਿਕਾ ਲਾਇੰਨ ਲਖਵਿੰਦਰ ਸਿੰਘ ਤੇ ਲਾਇੰਨ ਅਜਮੇਰ ਸਿੰਘ ਨੇ ਬਾਖੂਬੀ ਨਾਲ ਨਿਭਾਈ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply