Sunday, December 22, 2024

ਕਰਮਜੀਤ ਸਿੰਘ ਰਿੰਟੂ ਦੀ ਅਗਵਾਈ ਵਿੱਚ ਲਲਕਾਰ ਰੈਲੀ ਸੰਬੰਧੀ ਹੋਈ ਮੀਟਿੰਗ

ਵਰਕਰਾਂ ਨੇ ਰਿੰਟੂ ਨੂੰ ਹਲਕਾ ਉਤਰੀ ਦੇ ਉਮੀਦਵਾਰ ਐਲਾਨਣ ਦੀ ਕੀਤੀ ਮੰਗ

PPN1701201508

ਅੰਮ੍ਰਿਤਸਰ, 17 ਜਨਵਰੀ (ਰੋਮਿਤ ਸ਼ਰਮਾ)  ਲੋਕ ਸਭਾ ਵਿੱਚ ਕਾਂਗਰਸ ਵੱਲੋਂ ਉਪ ਨੇਤਾ ਅਤੇ ਸੰਸਦ ਮੈਂਬਰ ਕੈਪਟਨ ਅਮਰਿੰਦਰ ਸਿੰਘ ਵਲੋਂ 24 ਜਨਵਰੀ ਨੂੰ ਐਲਾਨੀ ਲਲਕਾਰ ਰੈਲੀ ਸਬੰਧੀ ਹਲਕਾ ਉੱਤਰੀ ਦੇ ਇੰਚਾਰਜ ਵਲੋਂ ਆਪਣੇ ਗ੍ਰਹਿ ਨਿਵਾਸ ਤੇ ਸੱਦੀ ਵੱਡੀ ਮੀਟਿੰਗ ਦੇ ਦੌਰਾਨ ਮੁੱਖ ਮਹਿਮਾਨ ਰੈਲੀ ਕੋਆਰਡੀਨੇਟਰ ਰਾਣਾ ਗੁਰਜੀਤ ਸਿੰਘ ਦੇ ਸਾਹਮਣੇ ਜਿੱਥੇ ਸਾਰੇ ਲੀਡਰਾਂ ਤੇ ਵਰਕਰਾਂ ਨੇ ਕਰਮਜੀਤ ਸਿੰਘ ਰਿੰਟੂ ਨੂੰ ਹਲਕਾ ਉਤਰੀ ਦੇ ਉਮੀਦਵਾਰ ਘੋਸ਼ਿਤ ਕਰਨ ਦੀ ਮੰਗ ਕੀਤੀ, ਉੱਥੇ ਉਨਾਂ ਕਾਂਗਰਸ ਵਿੱਚ ਲੁਕੀਆਂ ਕਾਲੀਆਂ ਭੇਡਾਂ ਨੂੰ ਕੱਢਣ ਦੀ ਅਪੀਲ ਵੀ ਕੀਤੀ।
ਕਰਮਜੀਤ ਸਿੰਘ ਰਿੰਟੂ ਨੇ ਹਾਜਿਰ ਵਰਕਰਾਂ ਨੂੰ ਸੰਬੋਧਿਤ ਕਰਦਿਆ ਕਿਹਾ ਕਿ ਕੈ. ਅਮਰਿੰਦਰ ਸਿੰਘ ਇਕ ਅਜਿਹੀ ਸ਼ਖਸੀਅਤ ਹੈ ਜਿਸ ਵਿੱਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਹੀ ਨਹੀਂ ਬਲਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਲਲਕਾਰਨ ਦਾ ਦਮ ਹੈ। ਕੈ. ਅਮਰਿੰਦਰ ਸਿੰਘ ਨੂੰ ਲੋਕਸਭਾ ਚੋਣਾਂ ਵਿੱਚ ਲਗਭਗ 20 ਹਜਾਰ ਵੋਟਾਂ ਨਾਲ ਸੰਸਦ ਵਿੱਚ ਪਹੁੰਚਾਉਣ ਦੀ ਵੱਡੀ ਸਫਲਤਾ ਹਾਸਿਲ ਕੀਤੀ ਅਤੇ ਰੈਲੀ ਵਿੱਚ ਵੀ ਜਿੰਨੀ ਸੰਖਿਆ ਕੋਆਰਡੀਨੇਟਰ ਲਿਆਉਣ ਲਈ ਲਾਉਣਗੇ ਉਸ ਤੋਂ ਜਿਆਦਾ ਸੰਖਿਆ ਪਹੁੰਚੇਗੀ ਬਸ਼ਰਤੇ ਉਹ ਉਨਾਂ ਵੱਲੋਂ ਲਿਆਈ ਗਈ ਸੰਖਿਆ ਨੂੰ ਜਰੂਰ ਗਿਣਵਾਉਣ। ਉਨਾਂ ਕਿਹਾ ਕਿ 24 ਦੀ ਰੈਲੀ ਦੀ ਗੂੰਜ ਪੰਜਾਬ ਹੀ ਨਹੀਂ ਬਲਕਿ ਦੇਸ਼ ਭਰ ਵਿੱਚ ਕਾਂਗਰਸ ਦੇ ਲਈ ਸੰਜੀਵਨੀ ਸਿੱਧ ਹੋਵੇਗੀ।
ਰਾਣਾ ਗੁਰਜੀਤ ਸਿੰਘ ਨੇ ਸਾਰਿਆ ਨੂੰ 24 ਦੀ ਰੈਲੀ ਵਿੱਚ ਪੁੱਜਣ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਭਾਜਪਾ ਨਸ਼ੇ ਦੇ ਖਿਲਾਫ ਦੋਹਰੀ ਚਾਲ ਚੱਲ ਰਹੀ ਹੈ।ਉਨਾਂ ਕਿਹਾ ਕਿ ਜਿਸ ਈ.ਡੀ ਅਧਿਕਾਰੀ ਨੇ ਬਿਕਰਮ ਸਿੰਘ ਮਜੀਠਿਆ ਨੂੰ ਪੁੱਛ-ਗਿੱਛ ਕੀਤੀ ਉਸਦੀ ਟਰਾਂਸਫਰ ਹੋ ਗਈ।    ਇਸ ਮੌਕੇ ਤੇ ਕੈ. ਸੰਦੀਪ ਸੰਧੂ, ਬਾਵਾ ਸੰਧੂ, ਅਨੇਕ ਸਿੰਘ, ਚਾਚਾ ਰਾਮਲਾਲ, ਰਿਤੇਸ਼ ਸ਼ਰਮਾ, ਹਰਿਦੇਵ ਸ਼ਰਮਾ, ਸੰਦੀਪ ਸ਼ਾਹ, ਕੰਵਰ ਰਜਿੰਦਰ, ਬਿੱਟੂ ਹਮੀਦਪੁਰਾ, ਚਾਚੀ ਜੋਗਿੰਦਰ ਕੌਰ, ਬੀਬੀ ਵੀਰੋ, ਪਾਲ ਸਿੰਘ ਬਮਰਾਹ, ਗੁਰਦੀਪ ਸਿੰਘ ਠੇਕੇਦਾਰ, ਸਰਬਜੀਤ ਸਿੰਘ ਭੁੱਲਰ, ਨਰਿੰਦਰ ਬਰੇਜਾ, ਐਸ.ਐਸ ਲਾਲੀ, ਕਪਿਲ ਭੰਡਾਰੀ, ਕੁਲਦੀਪ ਸਿੰਘ ਸਾਬੀ, ਰਾਜਵਿੰਦਰ ਸਿੰਘ ਲਾਡਾ, ਹਰਜਿੰਦਰ ਸਿੰਘ ਡੇਅਰੀਵਾਲੇ, ਅਸ਼ੋਕ ਭਨੋਟ, ਪਲਵਿੰਦਰ ਸਿੰਘ ਸਰਪੰਚ, ਮਨੂੰ ਸ਼ਰਮਾ, ਧੀਰਨ ਨਇਅਰ, ਨਰਿੰਦਰ ਬੇਦੀ, ਪਵਨ ਕੁਮਾਰ ਪੱਮਾ, ਕਨੈਹਾ ਲਾਲ, ਗੁਰਨਾਮ ਸਿੰਘ ਲਹਰੀ, ਪਵਨ ਕਪੂਰ, ਕੰਸ ਰਾਜ ਦੀਵਾਨ, ਲੱਖਵਿੰਦਰ ਸਿੰਘ ਗਿੱਲ, ਸਾਹਿਲ ਸਗਰ, ਸਰਜੀਤ ਸ਼ਰਮਾ ਆਦਿ ਹਾਜਿਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply