Friday, March 20, 2026

ਜੀ.ਕੇ ਨੇ ਮੋਦੀ ਸਰਕਾਰ ਵੱਲੋਂ ਐਸ.ਆਈ.ਟੀ. ਬਣਾਉਣ ਦੇ ਫੈਸਲੇ ਦਾ ਕੀਤਾ ਸੁਆਗਤ

Manjit Singh GK

ਨਵੀਂ ਦਿੱਲੀ, 5 ਫਰਵਰੀ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕਾਂਗਰਸ ਪਾਰਟੀ ‘ਤੇ ਤਿੱਖੇ ਸ਼ਬਦੀ ਹਮਲੇ ਕਰਦੇ ਹੋਏ ਕਾਂਗਰਸ ਵੱਲੋਂ 1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਬਣਾਈ ਜਾ ਰਹੀ ਐਸ.ਆਈ.ਟੀ. ਨੂੰ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕਹਿਣ ਦੇ ਖਿਲਾਫ ਤਿੱਖਾ ਪ੍ਰਤੀਕ੍ਰਮ ਦਿੱਤਾ। ਜੀ.ਕੇ ਨੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਕੱਲ ਆਪਣੀ ਚੋਣ ਰੈਲੀ ਦੌਰਾਨ ਐਸ.ਆਈ.ਟੀ. ਬਣਾਉਣ ਦੇ ਦਿੱਤੇ ਗਏ ਭਰੋਸੇ ਦਾ ਵੀ ਸੁਆਗਤ ਕੀਤਾ।27 ਦਸੰਬਰ 2014 ਨੂੰ ਕੇਂਦਰ ਸਰਕਾਰ ਵੱਲੋਂ ਐਸ.ਆਈ.ਟੀ ਬਣਾਉਣ ਦੀ ਸੰਭਾਵਨਾ ਤਲਾਸ਼ਣ ਲਈ ਸੁਪਰੀਮ ਕੋਰਟ ਦੇ ਸਾਬਕਾ ਜਸਟਿਸ ਜੀ.ਪੀ. ਮਾਥੁਰ ਦੀ ਕਮੇਟੀ ਦੇ ਇਸ ਫੈਸਲੇ ਨਾਲ ਕਾਂਗਰਸ ਦੇ ਆਗੂ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਨੂੰ ਕਤਲੇਆਮ ਦੇ 31 ਸਾਲਾਂ ਬਾਅਦ ਸਜ਼ਾਵਾਂ ਮਿਲਣ ਦਾ ਵੀ ਜੀ.ਕੇ ਨੇ ਦਾਅਵਾ ਕੀਤਾ।
ਆਮ ਆਦਮੀ ਪਾਰਟੀ ਵੱਲੋਂ ਇਸ ਨੂੰ ਰਾਜਨੀਤਕ ਸ਼ਟੰਟ ਦੱਸਣ ‘ਤੇ ਸੁਆਲ ਖੜ੍ਹੇ ਕਰਦੇ ਹੋਏ ਜੀ.ਕੇ. ਨੇ ਕਿਹਾ ਕਿ ਆਪਣੀ 49 ਦਿਨ ਦੀ ਸਰਕਾਰ ਦੌਰਾਨ ਕਤਲੇਆਮ ਪੀੜ੍ਹਤ ਪਰਿਵਾਰਾਂ ਲਈ ਉਨ੍ਹਾਂ ਨੇ ਕਿਉਂ ਨਹੀਂ ਸੋਚਿਆ ਸੀ? ਬੀਤੇ ਦਿਨੀਂ ਸੋਨੀਆ ਗਾਂਧੀ ਦੀ ਬਦਰਪੁਰ ਵਿਖੇ ਹੋਈ ਰੈਲੀ ਦੌਰਾਨ ਜਗਦੀਸ਼ ਟਾਈਟਲਰ ਦੀ ਮੌਜ਼ੂਦਗੀ ਦਾ ਖੁਲਾਸਾ ਕਰਦੇ ਹੋਏ ਜੀ.ਕੇ ਨੇ ਗਾਂਧੀ ਪਰਿਵਾਰ ‘ਤੇ ਕਾਤਲਾਂ ਨੂੰ ਬਚਾਉਣ ਦਾ ਵੀ ਦੋਸ਼ ਲਾਇਆ। ਆਪ ਵੱਲੋਂ ਆਪਣੀ ਪਿਛਲੀ ਸਰਕਾਰ ਬਣਾਉਣ ਵੇਲੇ ਕਾਂਗਰਸ ਵੱਲੋਂ ਲਈ ਗਈ ਹਿਮਾਇਤ ਨੂੰ ਚੇਤੇ ਕਰਾਉਂਦੇ ਹੋਏ ਉਨ੍ਹਾਂ ਨੇ ਇਸ ਬਾਬਤ ਆਪ ‘ਤੇ ਕੋਈ ਭਰੋਸਾ ਨਾ ਹੋਣ ਦੀ ਵੀ ਗੱਲ ਆਖੀ ਕਿਉਂਕਿ ਆਪ ਦੀ 49 ਦਿਨ੍ਹਾਂ ਦੀ ਸਰਕਾਰ ਨੂੰ ਆਕਸੀਜਨ ਕਾਂਗਰਸ ਪਾਰਟੀ ਵੱਲੋਂ ਮੁਹੱਈਆ ਕਰਵਾਈ ਗਈ ਸੀ। ਸਿਰਫ ਅਕਾਲੀ ਦਲ ਵੱਲੋਂ ਹੀ ਇਸ ਮਸਲੇ ‘ਤੇ ਬੀਤੇ 31 ਸਾਲਾਂ ਤੋਂ ਲੜੀ ਜਾ ਰਹੀ ਲੜਾਈ ਦਾ ਦਾਅਵਾ ਕਰਦੇ ਹੋਏ ਪੀੜ੍ਹਤ ਪਰਿਵਾਰਾਂ ਨੂੰ 5 ਲੱਖ ਦੀ ਮਾਇਕ ਸਹਾਇਤਾ ਦੇਣ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਨਰਿੰਦਰ ਮੋਦੀ ਸਰਕਾਰ ਵੱਲੋਂ ਬਣਾਈ ਜਾ ਰਹੀ ਐਸ.ਆਈ.ਟੀ. ਦੀ ਕਾਰਗੁਜ਼ਾਰੀ ‘ਤੇ ਵੀ ਉਨ੍ਹਾਂ ਸੰਤੋਸ਼ ਜ਼ਾਹਿਰ ਕੀਤਾ।ਉਨ੍ਹਾਂ ਉਮੀਦ ਜਤਾਈ ਕਿ ਕਾਤਲ ਛੇਤੀ ਹੀ ਕਾਨੂੰਨੀ ਸਿਕੰਜੇ ਰਾਹੀਂ ਸਜ਼ਾਵਾਂ ਪ੍ਰਾਪਤ ਕਰਨਗੇ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply