ਨਵੀਂ ਦਿੱਲੀ, 6 ਨਵੰਬਰ (ਪੰਜਾਬ ਪੋਸਟ ਬਿਊਰੋ) – ਜਿਥੇ ਭਾਜਪਾ ਨੇ ਡੇਰਾ ਸਿਰਸਾ ਦੇ ਮੁੱਖੀ ਰਾਮ ਰਹੀਮ ਪਾਸੋਂ ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ‘ਤੇ ਹਮਾਇਤ ਪ੍ਰਾਪਤ ਕੀਤੀ ਹੈ। ਉਥੇ ਦਿੱਲੀ ਦੀ ਜਾਮਾ ਮਸਜਿਦ ਦੇ ਇਮਾਮ ਸਈਅਦ ਬੁਖਾਰੀ ਨੇ ਆਮ ਆਦਮੀ ਪਾਰਟੀ ਨੂੰ ਸਮਰਥਨ ਦਾ ਐਲਾਨ ਕਰਦਿਆਂ ਕਰਦਿਆਂ ਫਤਵਾ ਜਾਰੀ ਕੀਤਾ ਹੈ ਕਿ ਮੁਸਲਮਾਨ ਦਿੱਲੀ ਵਿੱਚ ਧਰਮ ਨਿਰਪੱਖ ਸਰਕਾਰ ਬਨਾਉਣ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣਾ।ਇਮਾਮ ਬੁਖਾਰੀ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਬੀਤੇ ਕੁੱਝ ਸਾਲਾਂ ਤੋਂ ਮੁਸਲਮਾਨਾਂ ਨੂੰ ਨਿਸ਼ਾਨਾ ਬਣਾ ਰਹੀ ਹੈ ਅਤੇ ਘਰ ਵਾਪਸੀ ਦੇ ਨਾਮ ਤੇ ਧਰਮ ਪ੍ਰੀਵਰਤਨ ਕੀਤਾ ਜਾ ਰਿਹਾ ਹੈ, ਜੋ ਕਿ ਆਪਸੀ ਭਾਈਚਾਰੇ ਅਤੇ ਗੰਗਾ ਜਮਨਾ ਵਿਰਾਸਤ ਲਈ ਖਤਰਾ ਹੈ।
ਉਹਨਾਂ ਨੇ ਕਿਹਾ ਕਿ ਜੇਕਰਹੁਣ ਆਮ ਆਦਮੀ ਪਾਰਟੀ, ਜੋ ਕਿ ਦਿੱਲੀ ਵਿੱਚ ਸਰਕਾਰ ਬਨਾਉਣ ਦੇ ਨੇੜੇ ਹੈ, ਨੂੰ ਵੋਟਾਂ ਪਾਈਆਂ ਤਾਂ ਭਵਿੱਖ ਵਿੱਚ ਪਛਤਾਉਣਾ ਨਹੀਂ ਪਵੇਗਾ।ਇਮਾਮ ਬੁਖਾਰੀ ਤੋਂ ਬਾਅਦ ਫਤਹਿਪੁਰੀ ਮਸਜਿਦ ਦੇ ਇਮਾਮ ਨੇ ਵੀ ਆਪ ਦੇ ਹੱਕ ਵਿੱਚ ਫਤਵਾ ਜਾਰੀ ਕੀਤਾ ਹੈ।
ਉਧਰ ਖਬਰ ਹੈ ਕਿ ਆਮ ਆਦਮੀ ਪਾਰਟੀ ਨੇ ਇਹ ਕਹਿੰਦਿਆਂ ਇਮਾਮ ਬੁਖਾਰੀ ਦਾ ਸਮਰਥਨ ਰੱਦ ਕਰ ਦਿੱਤਾ ਹੈ ਕਿ ਉਹਨਾਂ ਨੂੰ ਇਹ ਸਮਰਥਨ ਦੀ ਲੋੜ ਨਹੀਂ ਹੈ।ਜਿਕਰਯੋਗ ਹੈ ਕਿ ਇਮਾਮ ਬੁਖਾਰੀ ਦੇ ਫਤਵੇ ਤੋਂ ਬਾਅਦ ਆਪਣੇ ਪ੍ਰਤੀਕਰਮ ਵਿੱਚ ਵਿੱਚ ਮੰਤਰੀ ਸ੍ਰੀ ਅਰੁਣ ਜੇਤਲੀ ਨੇ ਕਿਹਾ ਸੀ ਕਿ ਜੋ ਇਸ ਫਤਵੇ ਦੇ ਖਿਲਾਫ ਹਨ ਉਹ ਵੱਧ ਤੋਂ ਵੱਧ ਗਿਣਤੀ ਬਾਹਰ ਨਿਕਲ ਕੇ ਭਾਜਪਾ ਨੂੰ ਵੋਟਾਂ ਪਾਉਣ।
Check Also
ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ
ਅੰਮ੍ਰਿਤਸਰ, 10 ਸਤੰਬਰ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …
Punjab Post Daily Online Newspaper & Print Media