
ਬਠਿੰਡਾ, 06 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ)- ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫਰੀਦਕੋਟ-ਸ੍ਰੀ ਮੁਕਤਸਰ-ਬਠਿੰਡਾ ਜੋਨ ਵਲੋਂ ਆਦੇਸ਼ ਮੈਡੀਕਲ ਕਾਲਜ ਦੇ ਕੈਂਪਸ ਆਡਿਟੋਰੀਅਮ ਵਿਚ ‘ਅੰਤਰ ਕਾਲਜ ਯੁਵਕ ਮੇਲਾ 2015’ ਕਰਵਾਇਆ ਗਿਆ।ਇਸ ”ਅੰਤਰ ਕਾਲਜ ਯੁਵਕ ਮੇਲਾ 2015ਵਿਚ ਡਾ: ਜੀ.ਪੀ.ਆਈ ਸਿੰਘ ਵਾਇਸ ਚਾਂਸਲਰ,ਆਦੇਸ਼ ਯੁਨੀਵਰਸਿਟੀ, ਬਠਿੰਡਾ ਨੇ ਮੁੱਖ ਮਹਿਮਾਨ, ਵਜੋ ਸ਼ਿਰਕਤ ਕੀਤੀ। ਡਾ: ਜੀ ਪੀ ਆਈ ਸਿੰਘ ਨੇ ਸੰਬੋਧਨ ਕਰਦਿਆ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਪ੍ਰਬੰਧਕਾਂ ਅਤੇ ਆਦੇਸ਼ ਯੁਨੀਵਰਸਿਟੀ ਦੇ ਪ੍ਰਬੰਧਕਾਂ ਨੂੰ ਅੰਤਰ ਕਾਲਜ ਯੁਵਕ ਮੇਲਾ 2015 ਨੂੰ ਵਧੀਆ ਢੰਗ ਨਾਲ ਪ੍ਰਬੰਧ ਤੇ ਸ਼ਲਾਘਾ ਕੀਤੀ। ਕਵਿਤਾ ਉਚਾਰਣ/ਗਾਇਣ ਪੰਜਾਬੀ ਮਾਧਿਅਮ ਵਿਚ ਸੀ ਜਿਸ ਵਿਚ ਹਰ ਕਾਲਜ ਵਿਚੋ ਇੱਕ ਵਿਦਿਆਰਥੀ ਨੇ ਭਾਗ ਲਿਆ। ਉੇਹਨਾਂ ਕਿਹਾ ਕੀ ਸਚਾਈ ਦੀ ਆਪਣੀ ਬਹੁਤ ਮਹਤੱਤਾ ਹੈ ਪਰ ਸਚਾਈ ਦੇ ਨਾਲ ਜਿੰਦਗੀ ਜਿਉਣਾ ਦੀ ਵੱਧ ਮਹਤੱਤਾ ਹੈ। ਸੱਚੀ-ਸੁੱਚੀ ਜਿੰਦਗੀ ਵਿੱਚ ਘੁਮੰਡ, ਗਰੂਰ ਆਦਿ ਸਮਾਜਿਕ ਬੁਰਾਈਆਂ ਦਾ ਤਿਆਗ ਕਰਨਾ ਚਾਹਿਦਾ ਹੈ। ਉਹਨਾਂ ਕਿਹਾ ਗੁਰਬਾਣੀ ਵਿੱਚ ਮਨੁੱਖਤਾ ਬਾਰੇ ਦਰਸਾਏ ਗਏ ਸਿਧਾਂਤਾ ‘ਤੇ ਹੀ ਆਪਾਂ ਨੂੰ ਜਿੰਦਗੀ ਜਿਉਣੀ ਚਾਹਿਦੀ ਹੈ।
ਇਸ ਮੇਲੇ ਵਿੱਚ ਗੈਸਟ ਆਫ ਆਨਰ ਸਾਬਕਾ ਕਰਨਲ ਜਗਦੇਵ ਸਿੰਘ ਰਜਿਸਟਰਾਰ, ਆਦੇਸ਼ ਯੁਨੀਵਰਸਿਟੀ, ਡਾ ਗੁਰਪ੍ਰੀਤ ਸਿੰਘ ਗਿੱਲ ਐਮ.ਐਸ (ਐਡਮਿਨ) ਅਤੇ ਡਾ: ਮਨਰਾਜ ਕੌਰ ਗਿੱਲ ਡਾਇਰੈਕਟਰ ਆਦੇਸ਼ ਅਡਵਾਂਸ ਇਮੇਜਿੰਗ ਸਨ।ਇਸ ਮੌਕੇ ਤੇ ਵੱਖ-2 ਜਗ੍ਹਾ ਤੋਂ ਆਏ 50 ਕਾਲਜਾਂ ਦੇ ਲਗਭਗ 500 ਵਿਦਿਆਰਥੀਆਂ ਨੇ ਕਵਿਤਾ ਉਚਾਰਣ/ਗਾਇਣ,ਦਸਤਾਰ ਸਜਾਉਣ,ਗੁਰਬਾਣੀ ਵਿਆਖਿਆ ਮੁਕਾਬਲਾ ਅਤੇ ਪ੍ਰਸ਼ਨੋਤਰੀ ਵਿਚ ਹਿੱਸਾ ਲਿਆ।।ਦਸਤਾਰ ਸਜਾਉਣ ਮੁਕਾਬਲੇ ਵਿਚ ਲੜਕਿਆਂ ਦੇ ਨਾਲ-2 ਲੜਕੀਆਂ ਨੇ ਵੱਧ ਚੜਕੇ ਹਿੱਸਾ ਲਿਆ। ਗੁਰਬਾਣੀ ਵਿਆਖਿਆ ਮੁਕਾਬਲਾ ਜਿਸ ਦਾ ਸਮਾਂ 3ਤੋਂ5 ਮਿੰਟ ਸੀ।ਇਹਨਾਂ ਮੁਕਾਬਲਿਆਂ ਦੇ ਜੱਜ ਸਾਹਿਬਾਨ ਨੇ ਵਿਦਿਆਰਥੀਆਂ ਦੇ ਵੱਖ-2 ਮੁਕਾਬਲਿਆਂ ਦੇ ਫੈਂਸਲੇ ਬੜੀ ਸੂਝ-ਬੂਝ ਨਾਲ ਦਿਤੇ। ਹਰੇਕ ਮੁਕਾਬਲੇ ਵਿਚ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਟਰਾਫੀ/ਮੋਮੈਂਟੋ ਅਤੇ ਹੋਰ ਵਿਸ਼ੇਸ਼ ਇਨਾ ਮਮੁੱਖ ਮਹਿਮਾਨ ਅਤੇ ਸ. ਪਰਤਾਪ ਸਿੰਘ ਚੇਅਰਮੈਨ ਗੁਰੁ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਪੁਰਸਕਾਰ ਦਿੱਤੇ ਗਏ। ਵੱਖ-ਵੱਖ ਮੁਕਾਬਲਿਆਂ ਵਿਚ ਕਵਿਤਾ ਉਚਾਰਣ/ਗਾਇਣ: ਪਹਿਲਾ ਇਨਾਮ-ਖਾਲਸਾ ਕਾਲਜ, ਸ੍ਰੀ ਮੁਕਤਸਰ ਸਾਹਿਬ,ਦਸਤਾਰ ਸਜਾਉਣ- ਪਹਿਲਾ ਇਨਾਮ-ਲੜਕਾ ਡੀ.ਏ.ਵੀ ਕਾਲਜ ਬਠਿੰਡਾ,ਲੜਕੀ-ਸਰਕਾਰੀ ਰਜਿੰਦਰਾ ਕਾਲਜ, ਫਰੀਦਕੋਟ,ਪੇਟਿੰਗ ਮੁਕਾਬਲਾ- ਦਸ਼ਮੇਸ ਗਰਲਜ ਕਾਲਜ, ਬਾਦਲ ਅਤੇ ਪ੍ਰਸ਼ਨੋਤਰੀ’ਚ ਪਹਿਲਾ ਇਨਾਮ ਗੁਰੁ ਕਾਸ਼ੀ ਯੁਨੀਵਰਸਿਟੀ, ਤਲਵੰਡੀ ਸਾਬੋ।
Punjab Post Daily Online Newspaper & Print Media