
ਜੰਡਿਆਲਾ ਗੁਰੂ, 22 ਮਾਰਚ (ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ) – ਕਿਸਾਨਾਂ ਨੂੰ ਸਾਉਣੀ ਸੀਜਨ ਦੌਰਾਨ ਬੀਜੀਆਂ ਜਾਣ ਵਾਲੀਆਂ ਫਸਲਾਂ ਦੀ ਤਕਨੀਕੀ ਜਾਣਕਾਰੀ ਦੇਣ ਲਈ ਖੇਤੀਬਾੜੀ ਵਿਭਾਗ ਵੱਲੋਂ ਆਤਮਾ ਸਕੀਮ ਦੇ ਸਹਿਯੋਗ ਨਾਲ ਅੱਜ ਦਾਣਾ ਮੰਡੀ ਗਹਿਰੀ ਬਲਾਕ ਜੰਡਿਆਲਾ ਗੁਰੂ ਵਿਖੇ ਜ਼ਿਲ੍ਹਾ ਪੱਧਰ ਦਾ ਕਿਸਾਨ ਸਿਖਲਾਈ ਕੈਂਪ ਅਤੇ ਖੇਤੀ ਪ੍ਰਦਰਸ਼ਨੀ ਲਗਾਈ ਗਈ, ਜਿਸ ਵਿੱਚ ਭਾਰੀ ਗਿਣਤੀ ਵਿੱਚ ਕਿਸਾਨਾਂ ਨੇ ਭਾਗ ਲਿਆ।
ਇਸ ਮੇਲੇ ਦਾ ਉਦਘਾਟਨ ਕਰਨ ਉਪਰੰਤ ਡਾ. ਮੰਗਲ ਸਿੰਘ ਸੰਧੂ, ਡਾਇਰੈਕਟਰ ਖੇਤੀਬਾੜੀ, ਪੰਜਾਬ ਨੇ ਕਿਸਾਨਾਂ ਨੂੰ ਸੰਬੌਧਨ ਕਰਦੇ ਹੋਏ ਕਿਹਾ ਕਿ ਕਿਸਾਨਾ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਅਤੇ ਖੇਤੀਬਾੜੀ ਵਿੱਚ ਆਈ ਖੜੋਤ ਨੂੰ ਖਤਮ ਕਰਨ ਲਈ, ਕਿਸਾਨਾ ਨੂੰ ਨਵੀਆ ਖੇਤੀ ਤਕਨੀਕਾਂ, ਵਧੇਰੇ ਝਾੜ ਦੇਣ ਵਾਲੇ ਨਵੇਂ ਬੀਜਾ, ਸਿੰਚਾਈ ਦੀਆ ਨਵੀਆ ਤਕਨੀਕਾਂ , ਸਹਾਇਕ ਧੰਦਿਆਂ ਪ੍ਰਤੀ ਜਾਗਰੁਕ ਕਰਨਾ ਸਾਡਾ ਮੁੱਖ ਉਦੇਸ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਰਕਾਰ ਵਲੋਂ ਝੋਨੇ ਦੀ ਪਨੀਰੀ ਬੀਜਣ ਦਾ ਸਮਾਂ 10 ਜੂਨ ਦੀ ਬਜਾਏ 15 ਜੂਨ ਕਰ ਦਿਤਾ ਗਿਆ ਹੈ ਅਤੇ ਸਾਨੂੰ ਇਸ ਦੀ ਪਾਲਣ ਕਰਨੀ ਚਾਹੀਦੀ ਹੈ ਬਾਸਮਤੀ 1509 ਦੀ ਬਿਜਾਈ ਵੀ ਅਗੇਤੀ ਨਹੀ ਕਰਨੀ ਚਾਹੀਦੀ। ਉਹਨਾਂ ਪੰਜਾਬ ਨੂੰ ਕ੍ਰਿਸੀ ਕਰਮਨ ਅਵਾਰਡ ਜਿਤਣ ਤੇ ਕਿਸਾਨਾਂ ਨੂੰ ਵਧਾਈ ਦਿਤੀ।
ਇਸ ਮੋਕੇ ਡਾ.ਬਲਵਿੰਦਰ ਸਿੰਘ ਛੀਨਾ ਮੁੱਖ ਖੇਤੀਬਾੜੀ ਅਫਸਰ, ਅੰੰਮ੍ਰਿਤਸਰ ਨੇ ਆਏ ਹੋਏ ਮੁੱਖ ਮਹਿਮਾਨਾ ਅਤੇ ਕਿਸਾਨਾਂ ਨੂੰ ਜੀ ਆਇਆ ਆਖਿਆ ਅਤੇ ਜ਼ਿਲ੍ਹੇ ਵਿੱਚ ਚੱਲ ਰਹੀਆਂ ਵੱਖ ਵੱਖ ਸਕੀਮਾਂ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ ।ਉਹਨਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਬਾਸਮਤੀ ਹੇਠ ਹੋਰ ਰਕਬਾ ਵਧਾਉਣਾ ਉਚਿਤ ਨਹੀ ਹੈ ਸਾਨੂੰ ਬਾਸਮਤੀ ਹੇਠ ਰਕਬਾ ਵਧਾਉਣ ਦੀ ਬਿਜਾਏ ਬਾਸਮਤੀ ਦੀ ਕੁਆਲਟੀ ਵੱਲ ਵਿਸੇਸ਼ ਧਿਆਨ ਦੇਣਾ ਚਾਹੀਦਾ ਹੈ।ਖਾਦਾਂ ਅਤੇ ਜਹਿਰਾਂ ਦੀ ਲੋੜ ਅਨੁਸਾਰ ਹੀ ਵਰਤੋਂ ਕਰਨੀ ਚਾਹੀਦੀ ਹੈ। ਇਸ ਕਿਸਾਨ ਮੇਲੇ ਵਿੱਚ ਖੇਤੀਬਾੜੀ, ਬਾਗਬਾਨੀ,ਪਸ਼ੂ ਪਾਲਣ, ਮੱਛੀਪਾਲਣ, ਡੇਅਰੀ, ਭੂਮੀ ਰੱਖਿਆ, ਜੰਗਲਾਤ ਅਤੇ ਪੀ.ਏ.ਯੂ, ਸਫਲ ਕਿਸਾਨਾਂ ਵੱਲੋਂ ਤਿਆਰ ਖੇਤੀ ਉਤਪਾਦਾਂ, ਖੰਡ ਮਿਲਾਂ, ਖਾਦ, ਬੀਜ, ਦਵਾਈਆਂ, ਨਵੀਨਤਮ ਖੇਤੀ ਮਸ਼ੀਨਰੀ ਦੀਆਂ ਪ੍ਰਦਰਸ਼ਨੀਆਂ ਵੀ ਲਗਾਈਆਂ ਜਿਸ ਵਿੱੱਚ ਕਿਸਾਨਾਂ ਨੇ ਭਰਭੂਰ ਦਿਲਚਸਪੀ ਵਿਖਾਈ ਅਤੇ ਜਾਣਕਾਰੀ ਹਾਸਿਲ ਕੀਤੀ। ਡਾ. ਭੁਪਿੰਦਰ ਸਿੰਘ ਢਿਲੋ, ਡਿਪਟੀ ਡਾਇਰੈਕਟਰ ਕੇ ਵੀ ਕੇ, ਡਾ ਪਰਮ ਜੀਤ ਸਿੰਘ ਜਿਲਾ ਪਸਾਰ ਮਾਹਿਰ,ਡਾ ਨਰਿੰਦਰ ਪਾਲ, ਡਾ ਦਲਬੀਰ ਸਿੰਘ ਛੀਨਾ, ਇੰਜ ਰਣਬੀਰ ਸਿੰਘ ਰੰਧਾਵਾ ਡਾ ਅਜੈਪਾਲ, ਡਾ. ਪਰਮਿੰਦਰ, ਡਾ ਸੁਖਦੇਵ ਸਿੰਘ ਨੇ ਕਿਸਾਨਾਂ ਨੂੰ ਵੱਖ ਵੱਖ ਵਿਸ਼ਿਆਂ ‘ਤੇ ਭਰਪੂਰ ਜਾਣਕਾਰੀ ਦਿਤੀ।
ਇਸ ਮੌਕੇ ਖੇਤੀਬਾੜੀ ਅਫਸਰ ਡਾ ਨਿਰਵੈਲ ਸਿੰਘ, ਡਾ ਹਰਿੰਦਰ ਜੀਤ ਸਿੰਘ, ਡਾ ਅਰਵਿੰਦਰ ਸਿੰਘ ਛੀਨਾ, ਡਾ ਜਤਿੰਦਰ ਸਿੰਘ ਗਿੱਲ, ਡਾ ਕਸ਼ਮੀਰ ਸਿੰਘ,ਡਾ ਨਾਜਰ ਸਿੰਘ, ਡਾ.ਹਰਵੰਤ ਸਿੰਘ,ਡਾ ਨਾਜਰ ਸਿੰਘ,ਡਾਂ ਇੰਦਰਜੀਤ ਸਿੰਘ ਧੰਜੂ ਡਾ ਗੁਰਿੰਦਰ ਸਿੰਘ ਮੋਮੀ, ਡਾ ਨਾਜਰ ਸਿੰਘ ਏ ਐਮ ਓ ਡਾ. ਮਨਦੀਪ ਕੁਮਾਰ ਪੁਜਾਰਾ ਪੀ ਡੀ ਆਤਮਾ, ਡਾ. ਪ੍ਰਿਤਪਾਲ ਸਿੰਘ, ਡਾ ਕੁਲਜੀਤ ਸਿੰਘ ਡਾ ਗੁਰਮੀਤ ਸਿੰਘ ਰਿਆੜ ਸਿੰਘ ਡਾ ਗੁਰਦੀਪ ਸਿੰਘ ਡਾ ਸੁਖਚੈਨ ਸਿੰਘ ਅਤੇ ਸਮੂੰਹ ਖੇਤੀਬਾੜੀ ਵਿਭਾਗ ਦੇ ਵੱਖ ਵੱਖ ਸੈਕਸ਼ਨਾਂ ਦੇ ਅਧਿਕਾਰੀ ਅਤੇ ਕਰਮਚਾਰੀ ਅਤੇ ਇਲਾਕੇ ਦੇ ਕਿਸਾਨ ਹਾਜਰ ਸਨ। ਡਾ. ਕੁਲਦੀਪ ਸਿੰਘ ਮੱਤੇਵਾਲ, ਅਤੇ ਡਾ ਸਤਵਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਵੱਲੋਂ ਸਟੇਜ ਸਕੱਤਰ ਦੀ ਵਿਸ਼ੇਸ਼ ਭੂਮਿਕਾ ਨਿਭਾਈ ਗਈ।ਬਲਾਕ ਜੰਡਿਆਲਾ ਗੁਰੂ ਦੇ ਸਮੁਚੇ ਸਟਾਫ ਵੱਲੋਂ ਵਿਸ਼ੇਸ਼ ਯੋਗਦਾਨ ਪਾਇਆ ਗਿਆ।
Check Also
ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …
Punjab Post Daily Online Newspaper & Print Media