Wednesday, April 29, 2026

ਹਵਨ ਕਰਵਾ ਕੇ ਕੀਤੀ ਨਵੇ ਸ਼ੈਸ਼ਨ ਦੀ ਸ਼ੁਰੂਆਤ

PPN0704201508
ਫਾਜ਼ਿਲਕਾ 7 ਅਪ੍ਰੈਲ (ਵਿਨੀਤ ਅਰੋੜਾ) – ਸਥਾਨਕ ਸਰਕਾਰੀ ਮਾਡਲ ਸਕੈਂਡਰੀ ਸਕੂਲ ਵਿਚ 2015 ਦਾ ਨਵਾਂ ਸ਼ੈਸ਼ਨ ਧਾਰਮਿਕ ਰੀਤੀ ਰਿਵਾਜ ਨਾਲ ਸ਼ੁਰੂ ਕੀਤਾ ਗਿਆ। ਸਕੂਲ ਪ੍ਰਿੰਸੀਪਲ ਅਸ਼ੋਕ ਚੁਚਰਾ ਦੀ ਅਗਵਾਈ ਵਿਚ ਹਵਨ ਕਰਵਾਇਆ ਗਿਆ। ਜਿਸ ਵਿਚ ਪੁਰੋਹਿਤ ਨੇ ਅਧਿਆਪਕ ਤੇ ਬੱਚਿਆਂ ਤੋਂ ਆਹੂਤੀਆਂ ਪਵਾ ਕੇ ਵੈਦਿਕ ਮੰਤਰਾਂ ਨਾਲ ਹਵਨ ਯੱਗ ਕਰਵਾਇਆ। ਇਸ ਮੌਕੇ ਜਿਲ੍ਹਾ ਸਿਖਿਆ ਅਫਸਰ ਸੈਸਿ ਡਾ. ਸੁਖਬੀਰ ਸਿੰਘ ਬੱਲ੍ਹ ਅਤੇ ਜਿਲ੍ਹਾ ਸਿਖਿਆ ਅਧਿਕਾਰੀ ਪ੍ਰਾਇਮਰੀ ਹਰੀ ਚੰਦ ਕੰਬੋਜ਼ ਅਤੇ ਐਸਐਮਸੀ ਚੇਅਰਮੈਨ ਐਡਵੋਕੇਟ ਮਨੋਜ ਤ੍ਰਿਪਾਠੀ ਸਮੇਤ ਰਿਟਾਇਰਡ ਲੈਕਚਰਾਰ ਅਤੇ ਐਂਟੀ ਕੁਰੱਪਸ਼ਨ ਐਂਡ ਕਰਾਈਮ ਕੰਟਰੋਲ ਕਮੇਟੀ ਦੇ ਸ਼ੋਸ਼ਲ ਪ੍ਰੋਟੈਕਸ਼ਨ ਫੋਰਸ ਦੇ ਰਾਸ਼ਟਰੀ ਪ੍ਰਧਾਨ ਵਿਜੇ ਮੋਗਾਂ ਮੁੱਖ ਮਹਿਮਾਨ ਸਨ।
ਇਸ ਮੌਕੇ ਆਪਣੇ ਸੰਬੋਧਨ ਵਿਚ ਸਿਖਿਆ ਅਫਸਰ ਡਾ. ਬੱਲ੍ਹ ਨੇ ਬੱਚਿਆਂ ਨੂੰ ਆਸ਼ੀਰਵਾਦ ਦਿੰਦਿਆਂ ਕਿਹਾ ਕਿ ਭਾਰਤੀ ਸਭਿਅਤਾ ਤੇ ਸੰਸਕ੍ਰਿਤੀ ਅਨੁਸਾਰ ਕੋਈ ਵੀ ਸ਼ੁੱਭ ਕੰਮ ਰੱਬ ਦਾ ਨਾਮ ਲੈਕੇ ਕੀਤਾ ਜਾਂਦਾ ਹੈ। ਸਕੂਲ ਵਿਚ ਹਵਨ ਯੱਗ ਕਰਵਾਇਆ ਗਿਆ, ਇਹ ਵਧੀਆ ਕਦਮ ਹੈ। ਅਗਨੀ ਵਿਚ ਤਿੰਨ ਗੁਣ ਹੁੰਦੇ ਹਨ ਹਨ, ਜੋ ਹਨ੍ਹੇਰੇ ਨੂੰ ਦੂਰ ਕੇ ਚਾਨਣ ਕਰਦੀ ਹੈ, ਅਗਨੀ ਦੀ ਲੋਅ ਹਮੇਸ਼ਾ ਉਪਰ ਵੱਲ ਜਾਂਦੀ ਹੈ, ਜਿਸ ਦਾ ਮਤਲਬ ਹੈ ਤਰੱਕੀ ਕਰਨਾ ਅਤੇ ਤੀਜਾ ਗੁਣ ਇਹ ਹੈ ਕਿ ਅਗਨੀ ਵਾਤਾਵਰਨ ਕਰਦੀ ਹੈ। ਉਨ੍ਹਾਂ ਕਿਹਾ ਕਿ ਰੱਬ ਅੱਗੇ ਅਰਦਾਸ ਹੈ ਕਿ ਇਹ ਸਕੂਲ, ਸਟਾਫ ਅਤੇ ਬੱਚੇ ਅਗਨੀ ਦੇ ਗੁਣਾਂ ਨੂੰ ਧਾਰਨ ਕਰਦਾ ਹੋਇਆ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੇ। ਬੱਚੇ ਪੜਾਈ ਕਰਕੇ ਤਰੱਕੀ ਕਰਨ ਅਤੇ ਬੁਰਾਈਆਂ ਨੂੰ ਦੂਰ ਕਰਦਿਆਂ ਹੋਇਆ ਪਰਿਵਾਰ ਸਮਾਜ ਅਤੇ ਦੇਸ਼ ਨੂੰ ਤਰੱਕੀ ਵੱਲ ਲੈ ਜਾਣ। ਇਸ ਮੌਕੇ ਸਕੂਲ ਦੇ ਸਟਾਫ ਤੋਂ ਇਲਾਵਾ ਸਕੂਲ ਤੋਂ ਰਿਟਾਇਰਡ ਹੈਡਮਾਸਟਰ ਲੇਖ ਰਾਜ ਕਾਲੜਾ, ਮਨਮੋਹਣ ਕਟਿਆਲ, ਸਤੀਸ਼ ਆਰੀਆ, ਡਾ. ਅਮਰ ਲਾਲ ਬਾਘਲਾ, ਕੈਲਾਸ਼ ਬਾਂਸਲ, ਭਗਵਾਨ ਦਾਸ ਆਦਿ ਸਮੇਤ ਸ਼ਹਿਰ ਦੇ ਹੋਰ ਪਤਵੰਤੇ ਹਾਜ਼ਰ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply