Thursday, October 15, 2026

ਪੱਲੇਦਾਰਾਂ ਦੀ ਹੜਤਾਲ ਸੱਤਵੇਂ ਦਿਨ ਵੀ ਜਾਰੀ

ਫਾਜ਼ਿਲਕਾ 7 ਅਪ੍ਰੈਲ (ਵਿਨੀਤ ਅਰੋੜਾ) – ਸਮੂਹ ਪੱਲੇਦਾਰ ਸੰਘਰਸ਼ ਕਮੇਟੀ ਪੰਜਾਬ ਦੇ ਐਲਾਨ ਤੇ ਪੱਲੇਦਾਰ ਯੁਨਿਅਨ ਫਾਜਿਲਕਾ ਦਾ ਧਰਨਾ ਫੂਡ ਸਪਲਾਈ ਦਫ਼ਤਰ ਫ਼ਾਜਿਲਕਾ ਵਿੱਖੇ ਅੱਜ 7ਵੇਂPPN0704201509 ਦਿਨ ਵੀ ਬਲਵੰਤ ਸਿੰਘ ਅਤੇ ਪਿਆਰਾ ਸਿੰਘ ਦੀ ਪ੍ਰਧਾਨਤਾ ਵਿੱਚ ਜਾਰੀ ਰੱਖਿਆ।ਪ੍ਰਧਾਨ ਬਖਤਾਵਰ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਪੱਲੇਦਾਰ ਪਨਗਰੇਨ, ਮਾਰਕਫੈਡ, ਪਨਸਪ, ਪੰਜਾਬ ਰਾਜ ਗੁਦਾਮ ਨਿਗਮ, ਪੰਜਾਬ ਫੂਡ ਅੇਗਰੋ, ਪੀਈਜੀ ਗੁਦਾਮਾਂ ਵਿੱਚ ਪਿਛਲੇ ਲੰਬੇ ਸਮਾਂ ਤੋ ਕੰਮ ਕਰ ਰਹੇ ਹਨ।ਪੰਜਾਬ ਸਰਕਾਰ ਨੇ 18 ਮਾਰਚ ਨੂੰ ਇਕ ਕਰਮਚਾਰੀ ਵਿਰੋਧੀ ਨੀਤੀ ਬਨਾਉਦੇ ਹੋਏ ਪਾਲਸੀ ਬਦਲ ਕੇ ਮੰਡੀ ਵਿੱਚ ਲੋਡ ਦਾ ਕੰਮ ਪੱਲੇਦਾਰਾਂ ਤੋ ਖੋਹ ਕੇ ਆਢਤੀਆਂ ਨੂੰ ਦੇ ਦਿੱਤਾ ਹੈ ਜਿਸਦੇ ਚਲਦੇ ਪੰਜਾਬ ਵਿੱਚ 30 ਹਜਾਰ ਮਜਦੂਰ ਬੇਰੋਜਗਾਰ ਹੋ ਗਏ ਹਨ।ਉਨ੍ਹਾਂਨੇ ਦੱਸਿਆ ਕਿ ਮੰਗਾ ਦੇ ਸੰਬੰਧ ਵਿੱਚ ਯੂਨੀਅਨ 8 ਮਾਰਚ ਨੂੰ ਐਸਡੀਐਮ ਸੁਭਾਸ਼ ਖੜਕ ਨੂੰ ਮੰਗਪੱਤਰ ਸੌਂਪੇਗੀ।ਇਸ ਮੌਕੇ ਕਾਮਰੇਡ ਦੀਵਾਨ ਸਿੰਘ, ਡਾ. ਬਾਘਲਾ, ਖੁਸ਼ਹਾਲ ਸਿੰਘ, ਫੂਡ ਐਂਡ ਸਪਲਾਈ ਦੇ ਸਕੱਤਰ ਟਿੱਕਨ ਸਿੰਘ ਦੇ ਇਲਾਵਾ ਯੂਨੀਅਨ ਦੇ ਹੋਰ ਮੈਂਬਰ ਮੌਜੂਦ ਸਨ ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …

Leave a Reply