Sunday, June 29, 2025
Breaking News

ਚੀਫ ਖਾਲਸਾ ਦੀਵਾਨ ਨੂੰ ਅਲਾਟ ਕੀਤੇ ਨੁਸ਼ਹਿਰਾ ਪਨੂੰਆ ਤੇ ਤਰਨਤਾਰਨ ਆਦਰਸ਼ ਸਕੂਲਾਂ ਵਿੱਚ ਦਾਖਲਾ ਸ਼ੁਰੂ

PPN050415
ਅੰਮ੍ਰਿਤਸਰ, 5 ਅਪ੍ਰੈਲ ( ਜਗਦੀਪ ਸਿੰਘ)- ਪੰਜਾਬ ਸਰਕਾਰ ਵਲੋਂ ਚੀਫ ਖਾਲਸਾ ਦੀਵਾਨ ਨੂੰ ਨੁਸ਼ਹਿਰਾ ਪਨੂੰਆ ਤੇ ਤਰਨਤਾਰਨ ਵਿਖੇ ਅਲਾਟ ਕੀਤੇ ਗਏ ਆਦਰਸ਼ ਸਕੂਲ ਵਿਖੇ ਦਾਖਲਾ ਸ਼ੁਰੂ ਕਰ ਦਿੱਤਾ ਗਿਆ ਹੈ, ਜਿਥੇ ਵਿਦਿਆਰਥੀਆਂ ਨੂੰ ਫ੍ਰੀ ਕਿਤਾਬਾਂ, ਯੁਨੀਫਾਰਮ, ਮਿਡ ਡੇ ਮੀਲ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਚੀਫ ਖਾਲਸਾ ਦੀਵਾਨ ਵਲੌ ਪ੍ਰਿਸੀਪਲ ਮੈਡਮ ਮਨੀਸ਼ਾ ਵਰਮਾ ਅਤੇ ਹੋਰ ਸਟਾਫ ਦੀ ਨਿਯੁੱਕਤੀ ਕਰ ਦਿੱਤੀ ਗਈ ਹੈ।ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਸ. ਚਰਨਜੀਤ ਸਿੰਘ ਚੱਢਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਚੀਫ ਖਾਲਸਾ ਦੀਵਾਨ ਨੂੰ  ਸੌਂਪੇ ਗਏ ਸਕੂਲਾਂ ਦੀ ਤਰੱਕੀ ਵਾਸਤੇ ਚੀਫ ਖਾਲਸਾ ਦੀਵਾਨ ਹਮੇਸ਼ਾਂ ਵਚਨਬੱਧ ਰਹੇਗਾ।ਉਨਾਂ ਭਰੋਸਾ ਦਿਵਾਇਆ ਕਿ ਅਸੀਂ ਇਹਨਾਂ ਸਕੂਲਾਂ ਨੂੰ ਵੀ ਚੀਫ ਖਾਲਸਾ ਦੀਵਾਨ ਅਧੀਨ ਦੂਜੇ ਸਕੂਲਾਂ ਵਾਂਗ ਅਪਗ੍ਰੇਡ ਕਰਨ  ਅਤੇ ਵਿਦਿਆ ਦੇ ਮਿਆਰ ਨੂੰ ਉਪਰ ਚੁੱਕਣ ਲਈ ਯਤਨਸ਼ੀਲ ਰਹਾਂਗੇ। ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ ਵਲੋਂ ਨਵ-ਨਿਯੁੱਕਤ ਪ੍ਰਿਸੀਪਲ ਨੂੰ ਉਹਨਾਂ ਦੀਆਂ ਜਿੰਮੇਦਾਰੀਆਂ ਸੌਂਪਦਿਆਂ ਸਕੂਲ ਨੂੰ ਸੁਚਾਰੂ ਅਤੇ ਆਧੁਨਿਕ ਢੰਗ ਨਾਲ ਚਲਾਉਣ ਦੇ ਦਿਸ਼ਾ ਨਿਰਦੇਸ਼ ਦਿੱਤੇ ਗਏ। ਇਸ ਮੌਕੇ ਅਨਿਰੇਰੀ ਸਕੱਤਰ ਸ; ਨਰਿੰਦਰ ਸਿੰਘ ਖੁਰਾਣਾ, ਸ; ਹਰਜੀਤ ਸਿੰਘ, ਸ; ਮਨਜੀਤ ਸਿੰਘ ਤਰਨਤਾਰਨੀ, ਡਾਇਰੈਕਟਰ ਐਜੁਕੇਸ਼ਨ ਸ; ਧਰਮਵੀਰ ਸਿੰਘ ਆਦਿ ਮੌਜੂਦ ਸਨ।

Check Also

ਅਣ ਅਧਿਕਾਰਤ ਪਾਣੀ ਅਤੇ ਸੀਵਰੇਜ਼ ਦੇ ਕਨੈਕਸ਼ਨਾਂ ਨੂੰ ਕੀਤਾ ਗਿਆ ਰੈਗੂਲਰ – ਕਮਿਸ਼ਨਰ ਨਗਰ ਨਿਗਮ

ਕਿਹਾ, ਬਿਨਾਂ ਵਿਆਜ ਜੁਰਮਾਨੇ ਦੀਆਂ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ) …

Leave a Reply