ਨਵੀਂ ਦਿੱਲੀ, 8 ਅਪ੍ਰੈਲ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਆਪਣੇ ਸਟਾਫ ਨੂੰ ਆਧੁਨਿਕ ਸੁਵਿਧਾਵਾਂ ਨਾਲ ਸੁਸੱਜਿਤ 100-150 ਸਟਾਫ ਫ਼ਲੈਟਾਂ ਨੂੰ ਬਨਾਉਣ ਵਾਸਤੇ ਨਾਨਕਸਰ ਸੰਪਰਦਾ ਦੇ ਬਾਬਾ ਅਮਰ ਸਿੰਘ ਜੀ ਬਰੂਦੀ ਵਾਲਿਆਂ (ਗ੍ਰੇਟਰ ਕੈਲਾਸ਼-੨) ਨੂੰ ਗੁਰਦੁਆਰਾ ਮਾਤਾ ਸੁੰਦਰੀ ਵਿਖੇ ਕਾਰ ਸੇਵਾ ਸੌਂਪੀ ਗਈ ਹੈ। ਆਧੁਨਿਕ ਤਕਨੀਕ ਦਾ ਪ੍ਰਯੋਗ ਕਰਦੇ ਹੋਏ ਬੇਸਮੈਂਟ ਤੋਂ ਲੈ ਕੇ ਚਾਰ ਮੰਜ਼ਿਲਾਂ ਤਕ ਬਨਾਏ ਜਾਣ ਵਾਲੇ ਇਹ ਫਲੈਟ ਦਿੱਲੀ ਕਮੇਟੀ ਦੇ ਸਟਾਫ ਨੂੰ ਰਿਹਾਇਸ਼ ਵਾਸਤੇ ਉਪਲਬੱਧ ਕਰਵਾਏ ਜਾਣਗੇ। ਦਿੱਲੀ ਕਮੇਟੀ ਦੇ ਅੰਤ੍ਰਿੰਗ ਬੋਰਡ ਦੇ ਮੈਂਬਰ ਅਤੇ ਸਾਬਕਾ ਵਿਧਾਇਕ ਤਰਵਿੰਦਰ ਸਿੰਘ ਮਾਰਵਾਹ ਦੇ ਅਣਥਕ ਯਤਨਾ ਸਦਕਾ ਬਾਬਾ ਅਮਰ ਸਿੰਘ ਵਲੋਂ ਆਪਣੇ ਤੌਰ ਤੇ ਇਹ ਫਲੈਟ ਬਣਾ ਕੇ ਦਿੱਲੀ ਕਮੇਟੀ ਨੂੰ ਸੌਂਪੇ ਜਾਣਗੇ।ਗੁਰਦੁਆਰਾ ਸੀਸ ਗੰਜ ਸਾਹਿਬ ਜੀ ਦੇ ਹੈਡ ਗ੍ਰੰਥੀ ਭਾਈ ਸੰਤੋਖ ਸਿੰਘ ਦੇ ਅਰਦਾਸ ਕਰਨ ਉਪਰੰਤ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਨੀਂਹ ਪੱਥਰ ਦੀ ਰaਮ ਅਦਾ ਕਰਦਿਆਂ ਆਸ ਪ੍ਰਗਟਾਈ ਕਿ ਗੁਰਦੁਆਰਾ ਮਾਤਾ ਸੁੰਦਰੀ ਵਿਚ ਬਨਣ ਵਾਲੇ ਇਨ੍ਹਾਂ ਸਟਾਫ ਫ਼ਲੈਟਾਂ ਤੋਂ ਬਾਅਦ ਸਟਾਫ ਦੀ ਰਿਹਾਇਸ਼ ਦੀ ਚਲੀ ਆ ਰਹੀ ਵੱਡੀ ਪਰੇਸ਼ਾਨੀ ਹਲ ਹੋ ਜਾਵੇਗੀ। ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਮੁੱਖੀ ਪਰਮਜੀਤ ਸਿੰਘ ਰਾਣਾ ਦਿੱਲੀ ਕਮੇਟੀ ਮੈਂਬਰ ਪਰਮਜੀਤ ਸਿੰਘ ਚੰਢੋਕ, ਰਵੇਲ ਸਿੰਘ ਸਾਬਕਾ ਮੈਂਬਰ ਹਰਮੋਹਨ ਸਿੰਘ ਮਾਰਵਾਹ ਤੇ ਦਿੱਲੀ ਕਮੇਟੀ ਵਲੋਂ ਇਨ੍ਹਾਂ ਫ਼ਲੈਟਾਂ ਦੀ ਉਸਾਰੀ ਦਾ ਕਾਰਜ ਦੇਖ ਰਹੇ ਕਾਨੂੰਨੀ ਸਲਾਹਕਾਰ ਜਸਵਿੰਦਰ ਸਿੰਘ ਜੌਲੀ ਵੀ ਮੌਜੂਦ ਸਨ।
Check Also
ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਵਿਦਿਆਰਥੀਆਂ ਨੂੰ ਜੰਕ ਫੂਡ ਅਤੇ ਮੋਬਾਇਲ ਫੋਨ ਦੇ ਨੁਕਸਾਨ ਦੱਸੇ
ਅੰਮ੍ਰਿਤਸਰ, 14 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) -ਡੀ.ਏ.ਵੀ ਇੰਟਰਨੈਸ਼ਨਲ ਸਕੂਲ ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਦੀ ਪ੍ਰਧਾਨਗੀ …