ਅੰਮ੍ਰਿਤਸਰ, 18 ਮਈ (ਚਰਨਜੀਤ ਸਿੰਘ ਛੀਨਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫ਼ ਲੌਂਗ ਲਰਨਿੰਗ ਵਿਭਾਗ ਵੱਲੋਂ ਸਵੈ-ਰੋਜ਼ਗਾਰ ਦੇ ਉਦੇਸ਼ ਨਾਲ ਯੂਨੀਵਰਸਿਟੀ ਕੈਂਪਸ ਵਿਖੇ ਦਸਵੀਂ ਅਤੇ ਬਾਰਵੀਂ ਕਲਾਸ ਪਾਸ ਬੇਰੁਜ਼ਗਾਰ ਲੜਕੇ ਅਤੇ ਲੜਕੀਆਂ ਨੂੰ ਆਤਮ ਨਿਰਭਰ ਬਨਾਉਣ ਲਈ ਸੈਸ਼ਨ 2015-16 ਵਾਸਤੇ ਕੋਰਸਾਂ ਵਿਚ ਦਾਖਲੇ ਲਈ ਫਾਰਮ ਜਮ੍ਹਾਂ ਕਰਾਉਣ ਦੀ ਆਖਰੀ ਮਿਤੀ 30 ਜੂਨ ਹੈ ਅਤੇ ਇਸ ਦੇ ਦਾਖਲੇ 20 ਮਈ ਤੋਂ ਸ਼ੁਰੂ ਹੋ ਰਹੇ ਹਨ। ਇਸ ਬਾਰੇ ਜਾਣਕਾਰੀ ਦਿੰਦਿਆ ਵਿਭਾਗ ਦੇ ਡਾਇਰੈਕਟਰ, ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ ਦਸਵੀਂ ਪਾਸ ਵਿਦਿਆਰਥੀ ਇੱਕ ਸਾਲਾ ਸਰਟੀਫਿਕੇਟ ਕੋਰਸ ਇਨ ਡਰੈਸ ਡਿਜ਼ਾਇਨਿੰਗ ਕਟਿੰਗ ਅਤੇ ਟੇਲਰਿੰਗ (ਕੇਵਲ ਲੜਕੀਆਂ ਲਈ) ਅਤੇ ਛੇ ਮਹੀਨੇ ਦਾ ਸਰਟੀਫਿਕੇਟ ਕੋਰਸ ਇਨ ਕਾਸਮੋਟਾਲੋਜੀ (ਕੇਵਲ ਲੜਕੀਆਂ ਲਈ) ਵਿਚ ਦਾਖਲਾ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਬਾਰਵੀਂ ਪਾਸ ਵਿਦਿਆਰਥੀ ਇੱਕ ਸਾਲਾ ਡਿਪਲੋਮਾ ਇਨ ਟੈਕਸਟਾਈਲ ਡਿਜ਼ਾਇਨਿੰਗ (ਕੇਵਲ ਲੜਕੀਆਂ ਲਈ),ਫੈਸ਼ਨ ਟੈਕਨਾਲੋਜੀ (ਕੇਵਲ ਲੜਕੀਆਂ ਲਈ), ਕਾਸਮੋਟਾਲੋਜੀ (ਕੇਵਲ ਲੜਕੀਆਂ ਲਈ), ਕੰਪਿਊਟਰ ਐਪਲੀਕੇਸ਼ਨਜ (ਲੜਕੇ ਤੇ ਲੜਕੀਆਂ ਲਈ) ਅਤੇ ਇੰਟੀਰੀਅਰ ਡੀਜਾਇਨ ਐਂਡ ਡੈਕੋਰੇਸ਼ਨ (ਕੇਵਲ ਲੜਕੀਆਂ ਲਈ) ਵਿਚ ਦਾਖਲਾ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੋਰਸਾਂ ਵਿਚ ਦਾਖਲਾ ਲੈਣ ਲਈ ਚਾਹਵਾਨ ਉਮੀਦਵਾਰ ਲਾਈਫ਼ ਲੌਗ ਲਰਨਿੰਗ ਵਿਭਾਗ (ਵਰਕਿੰਗ ਵੋਮੈਨ ਹੋਸਟਲ ਦੀ ਪਹਿਲੀ ਮੰਜ਼ਿਲ) ਤੋਂ ਦਫ਼ਤਰੀ ਸਮੇਂ ਦੌਰਾਨ ਦਾਖਲਾ ਫਾਰਮ ਪ੍ਰਾਪਤ ਕਰਕੇ 30 ਜੂਨ ਤੱਕ ਭਰ ਸਕਦੇ ਹਨ। ਉਨ੍ਹਾਂ ਦੱੱਸਿਆ ਕਿ ਇਹ ਦਾਖਲੇ 20 ਮਈ, 2015 ਤੋਂ ਸ਼ੁਰੂ ਹੋ ਕੇ 30 ਜੂਨ, 2015 ਤਕ ਭਰੇ ਜਾ ਸਕਦੇ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media