Monday, February 2, 2026

ਜਗ੍ਹਾ ਦੇ ਕਬਜ਼ੇ ਸਬੰਧੀ ਇਨਸਾਫ ਦੀ ਮੰਗ

PPN2205201522

ਅੰਮ੍ਰਿਤਸਰ, 22 ਮਈ (ਪੰਜਾਬ ਪੋਸਟ ਬਿਊਰੋ) – ਸਥਾਨਕ ਸੁਲਤਾਨਵਿਡ ਰੋਡ ਸਥਿਤ ਵਾਸੀ ਗੁਰਮੀਤ ਸਿਘ ਪੁੱਤਰ ਸਵ: ਪ੍ਰੀਤਮ ਸਿਘ ਨੇ ਇੱਕ ਆਪਣੇ ਗ੍ਰਹਿ ਬੁਲਾਈ ਗਈ ਪ੍ਰੈਸ ਕਾਨਫਰੰਸ ਦੌਰਾਨ ਦੋਸ਼ ਲਾਇਆ ਹੈ ਕਿ ਉਨਾਂ ਦੇ ਕਬਜ਼ੇ ਹੇਠਲੀ ਤਕਰੀਬਨ 33 ਗਜ਼ ਜਗ੍ਹਾ ‘ਤੇ ਉਸ ਦਾ ਗਵਾਂਢੀ ਧੱਕੇ ਨਾਲ ਕਬਜ਼ਾ ਕਰਨਾ ਚਾਹੁੰਦੇ ਹਨ। ਇਸ ਸਬੰਧੀ ਜਾਰੀ ਪ੍ਰੈਸ ਨੋਟ ਵਿੱਚ ਜਾਣਕਾਰੀ ਦਿੰਦਿਆਂ ਗੁਰਮੀਤ ਸਿੰਘ ਨੇ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਕੁੱਝ ਹਥਿਆਰਬਦ ਵਿਅਕਤੀਆਂ ਨੇ ਰਾਤ ਦੇ ਤਕਰੀਬਨ 11:00 ਵਜੇ ਉਨ੍ਹਾਂ ਦੇ ਮਕਾਨ ਨੂੰ ਘੇਰਾ ਪਾ ਕੇ ਗਾਲ ਗਲੋਚ ਕੀਤਾ ਅਤੇ ਇਸ ਜਗ੍ਹਾ ਤੇ ਰਹਿੰਦੇ ਰਾਜ ਕੁਮਾਰ ਦੀ ਕੁੱਟ ਮਾਰ ਕੀਤੀ ਅਤੇ ਇਸ ਵਾਰਦਾਤ ਦੀ ਸ਼ਿਕਾਇਤ ਉਨਾਂ ਪੁਲਿਸ ਥਾਣਾ ਸੁਲਤਾਨਵਿੰਡ ਨੂੰ ਦੇ ਦਿੱਤੀ ਅਤੇ ਕਾਰਵਾਈ ਨਾ ਹੋਣ ਕਰਕੇ ਉਨਾਂ ਇਹ ਮਾਮਲਾ ਪੁਲਿਸ ਕਮਿਸ਼ਨਰ ਅਮ੍ਰਿਤਸਰ ਅਤੇ ਹੋਰ ਉਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ, ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ।
ਗੁਰਮੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਨਾਲ ਲੱਗਦੀ 33 ਗਜ਼ ਜਗ੍ਹਾ’ਤੇ ਉਹ ਪਿਛਲੇ 25-30 ਸਾਲ ਤੋਂ ਕਾਬਜ ਹਨ, ਲੇਕਿਨ ਗੁਆਂਢੀ ਰਸਾਲ ਸਿੰਘ ਨੇ ਧੱਕੇ ਨਾਲ   ਕਬਜਾ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੱਸਿਆ ਕਿ ਇਸ ਜਗ੍ਹਾ ਸਬੰਧੀ ਲੋਅਰ ਕੋਰਟ ਦੇ ਫੈਸਲੇ ਦੀ ਡਿਕਰੀ ਵੀ ਉਨ੍ਹਾਂ ਦੇ ਹੱਕ ‘ਚ ਹੋ ਚੁੱਕੀ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਇਸ ਮਾਮਲੇ ਨੂੰ ਹੱਲ ਕਰਨ ਲਈ ਥਾਣਾ ਸੁਲਤਾਨਵਿਡ ਦੇ ਮੁੱਖੀ ਨੇ ਮਾਮਲਾ ਹੱਲ ਕਰਵਾਉਣ ਲਈ ਉਨਾਂ ਪਾਸੋਂ ਇਸ ਜਗ੍ਹਾ ਦੀ ਚਾਬੀ ਲੈ ਲਈ, ਜੋ ਅਜੇ ਤੱਕ ਵਾਪਸ ਨਹੀਂ ਕੀਤੀ ਗਈ ਅਤੇ ਨਾ ਹੀ ਮਸਲਾ ਹੱਲ ਹੋਇਆ ਹੈ ।
ਗੁਰਮੀਤ ਸਿੰਘ ਨੇ ਪੁਲਿਸ ਅਧਿਕਾਰੀਆਂ ਪਾਸੋਂ ਮਗ ਕੀਤੀ ਕਿ ਉਨਾਂ ਨਾਲ ਹੋ ਰਹੀ ਧੱਕੇਸ਼ਾਹੀ ਰੋਕੀ ਜਾਵੇ ਤੇ ਇਨਸਾਫ ਦਿਵਾਇਆ ਜਾਵੇ ।ਇਸ ਮੌਕੇ ਗੁਰਮੀਤ ਸਿੰਘ ਦੀ ਪਤਨੀ ਰਜਵੰਤ ਕੌਰ, ਸੁਖਬੀਰ ਸਿੰਘ, ਨਰਿੰਦਰ ਸਿੰਘ, ਭੁਪਿੰਦਰ ਕੌਰ ਖਾਲਸਾ, ਗੁਰਪਾਲ ਕੌਰ, ਆਦਿ ਹਾਜਰ ਸਨ।
ਉਧਰ ਇਸ ਮਾਮਲੇ ਸਬੰਧੀ ਜਦ ਥਾਣਾ ਸੁਲਤਾਨਵਿਡ ਮੁੱਖੀ ਨਾਲ ਗੱਲ ਕੀਤੀ ਗਈ ਤਾਂ ਉਨਾਂ ਦੱਸਿਆ ਕਿ ਜਗ੍ਹਾ ਨੂੰ ਲੈ ਕੇ ਦੋ ਪਾਰਟੀਆਂ ਵਿੱਚ ਝਗੜਾ ਹੈ ਅਤੇ ਇਸ ਸਬੰਧੀ ਮਾਮਲਾ ਦਰਜ਼ ਹੋ ਚੁੱਕਾ ਹੈੈ ਅਤੇ ਕੁੱਝ ਵਿਅਕਤੀਆਂ ਨੂੰ ਕਾਬੂ ਵੀ ਕੀਤਾ ਗਿਆ ਹੈ।

Check Also

ਨਗਰ ਨਿਗਮ ਵਲੋਂ ਸ਼ਹਿਰ ਦੇ ਪ੍ਰਮੁੱਖ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਐਂਟੀ-ਇੰਕਰੋਚਮੈਂਟ ਮੁਹਿੰਮ

ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਸ਼ਹਿਰ ਵਿੱਚ ਸੁਚਾਰੂ ਟ੍ਰੈਫਿਕ ਵਿਵਸਥਾ, ਲੋਕ ਸੁਵਿਧਾ, ਪੈਦਲ ਯਾਤਰੀਆਂ …

Leave a Reply