ਮਾਂ-ਬੋਲੀ ਪੰਜਾਬੀ ਨੂੰ ਉਤਸਾਹਿਤ ਕਰਨ ‘ਤੇ ਦਿੱਤਾ ਜ਼ੋਰ
ਨਵੀਂ ਦਿੱਲੀ, 8 ਜੂਨ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ਹੇਠ ਗੁਰੁੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਸਮੂਹ ਪ੍ਰਿੰਸੀਪਲਾਂ ਦੀ ਮੀਟਿੰਗ ਸਕੂਲ ਸੋਸਾਇਟੀ ਦੇ ਦਫਤਰ ਇੰਡੀਆ ਗੇਟ ਵਿਖੇ ਹੋਈ ਜਿਸ ਵਿਚ ਜੀ.ਕੇ. ਨੇ ਸਮੂਹ ਪਿੰਸੀਪਲਾਂ ਨੂੰ ਸਕੂਲਾਂ ਵਿੱਚ ਬੱਚਿਆਂ ਦੀ ਵਿਦਿਆ ਦਾ ਮਿਆਰ ਬੀਤੇ ਸਾਲਾਂ ਤੋਂ ਹੋਰ ਉੱਚਾ ਚੁੱਕਣ ਵਾਸਤੇ ਲੋੜਿੰਦੇ ਕਦਮ ਚੁੱਕਣ ਦੀ ਹਿਦਾਇਤ ਜਾਰੀ ਕੀਤੀ। ਸਕੂਲਾਂ ਵਿੱਚ ਮੌਜੂਦ ਢਾਂਚੇ ਦਾ ਇਸਤੇਮਾਲ ਵੱਧ ਤੋਂ ਵੱਧ ਵਿਦਿਆਰਥੀ ਪੱਖੀ ਬਨਾਉਣ ਵਾਸਤੇ ਛੋਟੀ ਕਲਾਸਾਂ ਵਿੱਚ ਦਾਖਲਿਆਂ ਵਿੱਚ ਜੋਰ, ਆਰਥਿਕ ਪੱਖੀ ਕਮਜ਼ੋਰ ਵਿਦਿਆਰਥੀਆਂ ਤੱਕ ਸਰਕਾਰੀ ਫੀਸ ਮਾਫੀ ਦੀ ਸਕੀਮਾਂ ਨੂੰ ਪਹੁੰਚਾਨਾ, ਵਾਧੂ ਖਰਚਿਆਂ ਵਿੱਚ ਕਟੌਤੀ, ਅਧਿਆਪਕਾਂ ਨੂੰ ਨਵੀਂ ਤਕਨੀਕਾਂ ਨਾਲ ਜੋੜਨਾ ਅਤੇ ਮਾਂ ਬੋਲੀ ਪੰਜਾਬੀ ਨੂੰ ਆਪਣੇ ਸਕੁੂਲਾਂ ਵਿੱਚ ਉਤਸਾਹਿਤ ਕਰਨ ਆਦਿਕ ਕਾਰਜ ਕਰਨ ਦੇ ਆਦੇਸ਼ ਦਿੱਤੇ।
ਜੀ.ਕੇ. ਨੇ ਵਿਦਿਅਕ ਪੱਖੋ ਕਮਜ਼ੋਰ ਬੱਚਿਆਂ ਲਈ ਸਪੈਸ਼ਲ ਕਲਾਸਾਂ ਲਗਾਉਣ ਦੀ ਗੱਲ ਕਰਦੇ ਹੋਏ ਪਿ੍ਰੰਸੀਪਲਾਂ ਨੂੰ ਆਪਣੇ ਸਕੂਲਾਂ ਦਾ ਨਤੀਜਾ ਹੋਰ ਸੁਧਾਰਨ ਵਾਸਤੇ ਬੱਚਿਆਂ ਦੇ ਮੰਨਾ ਚੋਂ ਪੜਾਈ ਦਾ ਭੂਤ ਬਾਹਰ ਕੱਡਣ ਦੇ ਵੀ ਗੁਰ ਸਾਂਝੇ ਕੀਤੇ। ਇਸ ਮੀਟਿੰਗ ਵਿੱਚ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿੱਤ, ਸੀਨੀਅਰ ਮੀਤ ਪ੍ਰਧਾਨ ਐਮ.ਪੀ.ਐਸ. ਚੱਡਾ, ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ, ਸਕੂਲੀ ਸਿੱਖਿਆ ਕਾਉਂਸਿਲ ਦੇ ਚੇਅਰਮੈਨ ਹਰਮੀਤ ਸਿੰਘ ਕਾਲਕਾ, ਦਿੱਲੀ ਕਮੇਟੀ ਮੈਂਬਰ ਕੁਲਮੋਹਨ ਸਿੰਘ, ਪਰਮਜੀਤ ਸਿੰਘ ਚੱਢੋਕ, ਹਰਵਿੰਦਰ ਸਿੰਘ ਕੇ.ਪੀ., ਕਾਨੂੰਨੀ ਸਲਾਹਕਾਰ ਜਸਵਿੰਦਰ ਸਿੰਘ ਜੌਲੀ, ਮੀਡੀਆ ਸਲਾਹਕਾਰ ਪਰਮਿੰਦਰਪਾਲ ਸਿੰਘ, ਐਜੂਕੇਸ਼ਨ ਕਮੇਟੀ ਦੇ ਮੈਂਬਰ ਚਰਨਜੀਤ ਸਿੰਘ ਅਤੇ ਕਮੇਟੀ ਦੇ ਐਜੂਕੇਸ਼ਨ ਡਾਇਰੈਕਟਰ ਰਿਟਾਇਰਡ ਕਰਨਲ ਜਸਬੀਰ ਸਿੰਘ ਨਿਰਮਲ ਵੀ ਮੌਜੂਦ ਸਨ।
Punjab Post Daily Online Newspaper & Print Media
