
ਅੰਮ੍ਰਿਤਸਰ, 9 ਜੂਨ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਸਥਾਨਕ ਸਰਕਾਰ, ਡਾਕਟਰੀ ਸਿਖਿਆ ਅਤੇ ਖੋਜ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਨੇ ਹਲਕਾ ਅੰਮ੍ਰਿਤਸਰ ਉੱਤਰੀ ਵਿਚ ਪੇਂਦੀ ਫ਼ਤਹਿਗੜ੍ਹ ਚੂੜੀਆਂ ਰੋਡ ਸਥਿਤ ਕਮਲਾ ਦੇਵੀ ਐਵਨਿਊ ਪੰਚਾਇਤ ਨੂੰ ਵਿਕਾਸ ਕੰਮਾਂ ਲਈ ਆਪਣੀ ਗ੍ਰਾਂਟ ਵਿਚ ੧੦ ਲੱਖ ਰੁਪਏ ਰਾਸ਼ੀ ਦਾ ਚੈਕ ਪ੍ਰਧਾਨ ਕੀਤਾ।ਇਸ ਮੋਕੇ ਸ਼੍ਰੀ ਜੋਸ਼ੀ ਨੇ ੩੫ ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਨਵੇਂ ਟਿਊਬਵੈਲ ਅਤੇ ਵਾਟਰ ਸਪਲਾਈ ਦੇ ਕੰਮਾਂ ਦਾ ਉਦਘਾਟਨ ਕੀਤਾ।ਇਸ ਮੋਕੇ ਸ਼੍ਰੀ ਜੋਸ਼ੀ ਨੇ ਕਿਹਾ ਕਿ ਪੰਚਾਇਤ ਨੂੰ ਵੀ ਸ਼ਹਿਰਾਂ ਵਰਗੀਆਂ ਸੁਵਿਧਾਵਾਂ ਮੁਹਇਆ ਕਰਵਾਉਣ ਚ ਕੋਈ ਕਸਰ ਨਹੀਂ ਛੱਡੀ ਜਾਵੇਗੀ।ਇਸ ਨਵੇਂ ਲੱਗੇ ਟਿਊਬਵੈਲ ਨਾਲ ਹੁਣ ਇਸ ਪੰਚਾਇਤ ਵਿਚ ਪਾਣੀ ਦੀ ਕਿੱਲਤ ਨਹੀ ਆਵੇਗੀ।ਉਹਨਾਂ ਕਿਹਾ ਕਿ ਹਲਕੇ ਦੀ ਹਰ ਵਾਰਡ ਅਤੇ ਪੰਚਾਇਤ ਵਿਚ ਵਿਕਾਸ ਦੇ ਕੰਮ ਤੇਜੀ ਨਾਲ ਚਲ ਰਹੇ ਹਨ ਜਿਸ ਦਾ ਕਿ ਹਰ ਇਕ ਨੂੰ ਲਾਭ ਹੋਵੇਗਾ।ਹਰ ਕਿਸੇ ਤਕ ਮੁਢਲੀਆਂ ਸਹੂਲਤਾਂ ਪਹੁੰਚਾੳਣੀਆਂ ਉਹਨਾਂ ਦਾ ਮੁਖ ਟੀਚਾ ਹੈ ਅਤੇ ਇਸੇ ਕੜ੍ਹੀ ਅਧੀਨ ਕਮਲਾ ਦੇਵੀ ਐਵਨਿਊ ਪੰਚਾਇਤ ਵਿਚ ਵੀ ਵਿਕਾਸ ਦੇ ਅਨੇਕਾਂ ਹੀ ਕੰਮ ਕਰਵਾਏ ਗਏ ਹਨ ਅਤੇ ਬਾਕੀ ਦੇ ਰਹਿੰਦੇ ਵਿਕਾਸ ਕੰਮ ਵੀ ਜਲਦੀ ਹੀ ਪੂਰੇ ਕਰਵਾ ਦਿਤੇ ਜਾਣਗੇ।ਉਹਨਾਂ ਦਸਿਆ ਕਿ ਉਹ ਆਪਣੀ ਗ੍ਰਾੰਟ ਵਿਚੋਂ ਅੱਜ 10 ਲੱਖ ਰੁਪਏ ਦੀ ਰਾਸ਼ੀ ਦਾ ਚੈਕ ਕਮਲਾ ਦੇਵੀ ਐਵਨਿਊ ਪੰਚਾਇਤ ਨੂੰ ਇਥੋਂ ਦੇ ਵਿਕਾਸ ਕੰਮਾਂ ਲਈ ਦੇਣ ਲਈ ਆਏ ਹਨ ਅਤੇ ਇਸ ਪੰਚਾਇਤ ਦੇ ਵਿਕਾਸ ਲਈ ਹੋਰ ਜੋ ਵੀ ਜਰੂਰਤ ਹੋਵੇਗੀ ਉਹ ਹਰ ਤਰ੍ਹਾਂ ਨਾਲ ਇਥੋਂ ਦਾ ਵਿਕਾਸ ਕਰਵਾਉਣ ਲਈ ਯਤਨਸ਼ੀਲ ਰਹਿਣਗੇ। ਇਸ ਮੋਕੇ ਤੇ ਭਾਜਪਾ ਨੇਤਾ ਸ਼੍ਰੀ ਰਾਜੇਸ਼ ਰੈਨਾ ਨੇ ਕਿਹਾ ਕਿ ਪੰਚਾਇਤ ਦੇ ਬਾਕੀ ਦੇ ਰਹਿੰਦੇ ਵਿਕਾਸ ਕੰਮ ਵੀ ਮੰਤਰੀ ਸ਼੍ਰੀ ਅਨਿਲ ਜੋਸ਼ੀ ਜੀ ਦੀ ਰਹਿਨੁਮਾਈ ਵਿਚ ਜਲਦੀ ਹੀ ਪੂਰੇ ਕਰਵਾ ਦਿੱਤੇ ਜਾਣਗੇ ।
ਪੰਚਾਇਤ ਵਲੋਂ ਸ਼੍ਰੀ ਜੋਸ਼ੀ ਦਾ ਧੰਨਵਾਦ ਕਰਦਿਆਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ।ਇਸ ਦੋਰਾਨ ਸ਼੍ਰੀ ਜੋਸ਼ੀ ਨੇ ਦਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਚਲਾਈਆਂ ਗਈਆਂ ਸੁਵਿਧਾਵਾਂ ਦਾ ਪੂਰੇ ਦੇਸ਼ ਵਾਸੀਆਂ ਨੂੰ ਲਾਭ ਹੋਵੇਗਾ ਅਤੇ ਲੋਗ ਵੱਧ-ਚੜ੍ਹ ਕੇ ਇਹਨਾਂ ਸੁਵਿਧਾਵਾਂ ਦਾ ਫਾਇਦਾ ਲੈਣ।ਅੱਜ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਯਤਨਾਂ ਸੜਕਾ ਭਾਰਤ ਵਿਸ਼ਵ ਵਿਚ ਤੇਜੀ ਨਾਲ ਉਭਰ ਰਿਹਾ ਹੈ ਅਤੇ ਸਾਨੂੰ ਸਾਰੀਆਂ ਨੂੰ ਇਸ ਵਿਚ ਉਹਨਾਂ ਦਾ ਸਹਿਯੋਗ ਕਰਨਾ ਚਾਹੀਦਾ ਹੈ।ਉਹਨਾਂ ਕਿਹਾ ਕਿ ਸਾਨੂੰ ਸ਼੍ਰੀ ਮੋਦੀ ਦ੍ਵਾਰਾ ਚਲਾਏ ਗਏ ਸ੍ਵਚ?ਛ ਭਾਰਤ ਅਭਿਆਨ ਵਿਚ ਆਪਣਾ ਪੂਰਾ ਯੋਗਦਾਨ ਪਾਉਂਦਿਆਂ ਸਾਫ਼ ਸਫਾਈ ਰਖਣੀ ਚਾਹੀਦੀ ਹੈ ਅਤੇ ਆਲਾ ਦੁਆਲਾ ਸਾਫ਼ ਸੁਥਰਾ ਰਖਣਾ ਚਾਹੀਦਾ ਹੈ। ਇਸ ਮੋਕੇ ਤੇ ਸਰਪੰਚ ਸ਼੍ਰੀਮਤੀ ਅਮ੍ਰਿਤਾ ਰੈਨਾ, ਰਾਜੇਸ਼ ਰੈਨਾ, ਧਰਮਵੀਰ ਸ਼ਰਮਾ, ਬਲਬੀਰ ਸਿੰਘ, ਯਸ਼ਵੀਰ ਮਹਾਜਨ, ਗੋਲਡੀ, ਤਰਲੋਚਨ ਸਿੰਘ, ਰੋਹਿਤ ਕੁਮਾਰ, ਸੁਮਿੰਦਰ ਗੁਪਤਾ, ਵਿਜੇ ਅਰੋੜਾ, ਸ਼ਸ਼ੀਕਾੰਤ ਉੱਪਲ, ਸਰਬਜੀਤ ਕੌਰ, ਰਾਕੇਸ਼ ਸ਼ਰਮਾ ਆਦਿ ਹਾਜਰ ਸਨ।
Punjab Post Daily Online Newspaper & Print Media