
ਪੱਟੀ, 11 ਜੂਨ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਪੰਜਾਬ ਸਕੂਲ ਸਿੱਖਿਆਂ ਬੋਰਡ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸ਼ਹਿਰ ਵਿਚ ਸਿੱਖਿਆ ਦੇ ਮਿਆਰ ਨੁੰ ਉੱਚਾ ਚੁਕੱਣ ਲਈ ਵਚਨਬਧ ਬੀਬੀ ਰਜਨੀ ਸੀਨੀਅਰ ਸੈਕੰਡਰੀ ਸਕੂਲ ਪੱਟੀ ਵਿਖੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ, ਜਿਸਦੇ ਤਹਿਤ ਸਕੂਲ ਪ੍ਰਿੰਸੀਪਲ ਮਧੂ ਸੂਦ ਦੀ ਅਗਵਾਈ ਵਿਚ ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਸਕੂਲ਼ ਵਿਚ ਛਾਂਦਾਰ ਅਤੇ ਫਲਦਾਰ ਬੂਟੇ ਲਗਾਏ ਗਏ।ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਸੂਦ ਨੇ ਕਿਹਾ ਕਿ ਰੁੱਖਾਂ ਦਾ ਸਾਡੇ ਜੀਵਣ ਵਿਚ ਬਹੁਤ ਮਹੱਤਵ ਜੇਕਰ ਧਰਤੀ ਤੇ ਰੁੱਖ ਨਾ ਹੋਣ ਤਾਂ ਸਾਡਾ ਜੀਵਣ ਖਤਰੇ ਵਿਚ ਪੈ ਜਾਵੇਗਾ।ਉਹਨਾਂ ਨੇ ਜੰਗਲ ਦੇ ਘਟ ਰਹੇ ਖੇਤਰਫਲ ਤੇ ਚਿੰਤਾਂ ਪ੍ਰਗਟ ਕਰਦਿਆਂ ਵਿਦਿਆਰਥੀਆਂ ਨੂੰ ਕਿਹਾ ਕਿ ਹਰ ਵਿਦਿਆਰਥੀ ਆਪਣੀ ਜਿੰਦਗੀ ਵਿਚ ਇਕ ਰੁੱਖ ਜਰੂਰ ਲਗਾਵੇ ਅਤੇ ਉਸਦੀ ਦੇਖਭਾਲ ਵੀ ਕਰੇ।
ਇਸ ਮੌਕੇ ਤੇ ਦਲਜੀਤ ਕੌਰ ਸਰਬਜੀਤ ਕੌਰ, ਜਸਵਿੰਦਰ ਕੌਰ, ਜਸਮੀਰ ਕੌਰ, ਪ੍ਰੇਰਨਾ ਜੈਨ, ਨਿਸ਼ੀ ਜੈਨ, ਬਲਵਿੰਦਰ ਕੌਰ, ਅਮਨਦੀਪ ਸਿੰਘ ਅਤੇ ਵਿਦਿਆਰਥੀ ਜੋਬਨਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਵਰਿੰਦਰ ਖੰਨਾ ਆਦਿ ਹਾਜਰ ਸਨ।
Check Also
12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ
ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …
Punjab Post Daily Online Newspaper & Print Media