Wednesday, March 18, 2026

ਦਿੱਲੀ ਕਮੇਟੀ ਨੇ ਪਾਕਿਸਤਾਨ ਦੇ ਗੁਰਦੁਆਰਿਆਂ ਦੀ ਮਲਕੀਅਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇਣ ਦੀ ਕੀਤੀ ਮੰਗ

ਸ਼ਾਹਬਾਜ਼ ਸ਼ਰੀਫ ਦੇ ਪੱਤਰ ਦੇ ਜਵਾਬ ‘ਚ ਜੀ.ਕੇ ਨੇ ਨਵਾਜ਼ ਸ਼ਰੀਫ ਨੂੰ ਭੇਜਿਆ ਪੱਤਰ
ਪਾਕਿਸਤਾਨ ਗੁਰਦੁਆਰਾ ਕਮੇਟੀ ਨੂੰ ਖੁਦ ਮੁਖਤਿਆਰੀ ਦੇਣ ਦੀ ਕੀਤੀ ਮੰਗ

PPN1306201510

ਨਵੀਂ ਦਿੱਲੀ, 13 ਜੂਨ (ਅੰਮ੍ਰਿਤ ਲਾਲ ਮੰਨਣ) – ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਕਿਸਤਾਨ ਸਥਿਤ ਸਾਰੇ ਇਤਿਹਾਸਿਕ ਗੁਰਦੁਆਰਿਆਂ ਦਾ ਸਿੱਧਾ ਪ੍ਰਬੰਧ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੇਣ ਅਤੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਨੂੰ ਇਨ੍ਹਾਂ ਸਾਰੀਆਂ ਜਾਇਦਾਦਾਂ ਦਾ ਅਸਲ ਮਾਲਿਕ ਐਲਾਨਣ ਦੀ ਅਪੀਲ ਕਰਦੇ ਹੋਏ ਪੱਤਰ ਲਿੱਖਿਆ ਗਿਆ ਹੈ।ਇਸ ਗੱਲ ਦੀ ਜਾਣਕਾਰੀ ਪੱਤਰਕਾਰਾਂ ਨੂੰ ਅੱਜ ਦਿੰਦੇ ਹੋਏ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਓਕਾਫ ਬੋਰਡ ਨੂੰ ਪਾਕਿਸਤਾਨ ਸਰਕਾਰ ਵੱਲੋਂ ਗੁਰਦੁਆਰਿਆਂ ਦਾ ਮਾਲਿਕ ਦੱਸਣ ੱਤੇ ਸਵਾਲ ਖੜੇ ਕਰਦੇ ਹੋਏ ਕਿਹਾ ਕਿ ਬੋਰਡ ਸਿਰਫ ਬਿਨਾ ਮਾਲਿਕ ਦੀ ਜਾਇਦਾਦਾਂ ਦੀ ਸੰਭਾਲ ਕਰਨ ਦਾ ਅਖਿਤਿਆਰ ਰੱਖਦਾ ਹੈ, ਪਰ ਪਾਕਿਸਤਾਨ ਦੇ ਗੁਰਦੁਆਰੇ ਨਾਖਸਮੀ ਜਾਇਦਾਦ ਨਹੀਂ ਹਨ। ਜੀ.ਕੇ ਨੇ ਕਿਹਾ ਕਿ ਪਾਕਿਸਤਾਨ ੱਚ ਵਸਦੇ ਹਜਾਰਾ ਸਿੱਖਾਂ ਦੇ ਨਾਲ ਹੀ ਸੰਸਾਰਭਰ ੱਚ ਰਹਿੰਦੇ 2 ਕਰੋੜ ਤੋਂ ਵੱਧ ਸਿੱਖ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਤੱਖ ਗੁਰੂ ਮੰਨਦੇ ਹਨ ਇਹ ਉਨ੍ਹਾਂ ਸ਼ਰਧਾਲੁਆਂ ਦੀ ਭਾਵਨਾਵਾਂ ਨਾਲ ਖਿਲਵਾੜ ਹੈ।
ਗੁਰਦੁਆਰਾ ਪ੍ਰਬੰਧ ਦੇ ਪਿਛੋਕੜ ਬਾਰੇ ਸ਼ਰੀਫ ਨੂੰ ਪੱਤਰ ੱਚ ਜਾਣਕਾਰੀ ਦਿੰਦੇ ਹੋਏ ਜੀ.ਕੇ. ਨੇ ਕਿਹਾ ਕਿ 20ਵੀ ਸਦੀ ਦੀ ਸ਼ੁਰੂਆਤ ੱਚ ਸਿੱਖਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਦੁਆਰਿਆਂ ਦਾ ਮਲਕੀਅਤ ਦਿਵਾਉਣ ਲਈ ਹੀ ਗੁਰਦੁਅਰਾ ਲਹਿਰ ਦੀ ਆਰੰਭਤਾ ਕੀਤੀ ਗਈ ਸੀ, ਜਿਸਦੀ ਬਦੋਲਤ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਦੇ ਹੋਂਦ ‘ਚ ਆਉਣ ਤੋਂ ਬਾਅਦ ਆਲ ਇੰਡੀਆਂ ਗੁਰਦੁਆਰਾ ਐਕਟ 1925 ਜਿਸ ਦਾ ਅਧਿਕਾਰ ਖੇਤਰ ਸਾਂਝਾ ਪੰਜਾਬ ਸੀ ਹੋਂਦ ‘ਚ ਆਇਆ ਸੀ ਪਰ 1947 ੱਚ ਵੰਡ ਦੇ ਸਮੇਂ ਪਾਕਿਸਤਾਨ ਦੇ ਖੁਦ ਮੁਖਤਿਆਰ ਦੇਸ਼ ਬਨਣ ਤੋਂ ਬਾਅਦ ਪਾਕਿਸਤਾਨ ਸਰਕਾਰ ਕੋਲ ਆਪਣੀ ਸੀਮਾ ਦੇ ਗੁਰਦੁਆਰਿਆਂ ਬਾਰੇ ਫੈਸਲਾ ਲੈਣ ਦਾ ਹੱਕ ਆ ਗਿਆ ਸੀ। ਜੀ.ਕੇ ਵੱਲੋਂ ਪਾਕਿਸਤਾਨ ਦੇ ਗੁਰਦੁਆਰਾ ਸਾਹਿਬ ਦੀਆਂ ਸਾਰੀਆਂ ਜਾਇਦਾਦਾਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਤੱਖ ਮਾਲਿਕ ਮੰਨਣ ਦੀ ਸਮੂਹ ਸਿੱਖ ਭਾਈਚਾਰੇ ਦੀ ਸਾਲਾਂ ਪੁਰਾਣੀ ਇਸ ਮੰਗ ਨੂੰ ਸਿਰੇ ਚੜਾਉਣ ਦੀ ਵੀ ਨਵਾਜ਼ ਸ਼ਰੀਫ ਨੂੰ ਅਪੀਲ ਕੀਤੀ ਗਈ ਹੈ।
ਜੀ.ਕੇ. ਨੇ ਇਸ ਮੰਗ ਨੂੰ ਮਨਣ ਤੋਂ ਬਾਅਦ ਸੰਸਾਰਭਰ ੱਚ ਵਸਦੇ ਸਿੱਖਾਂ ਨੂੰ ਪਾਕਿਸਤਾਨ ਸਰਕਾਰ ਦੇ ਪ੍ਰਤੀ ਮਾਣ ਮਹਿਸੂਸ ਕਰਨ ਦਾ ਸੁਚੱਜਾ ਮੌਕਾ ਮਿਲਣ ਦੇ ਨਾਲ ਹੀ ਪਾਕਿਸਤਾਨ ੱਚ ਵਸਦੇ ਬਹੂ ਘੱਟ ਗਿਣਤੀ ਸਿੱਖ ਭਾਈਚਾਰੇ ਦੇ ਸਮਾਜਿਕ, ਮਾਲੀ, ਸਭਿਆਚਾਰਕ ਅਤੇ ਪਰੰਪਰਾਵਾਦੀ ਸੋਚ ਦੇ ਉਭਰਣ ਦਾ ਵੀ ਦਾਅਵਾ ਕੀਤਾ ਗਿਆ ਹੈ।ਜੀ.ਕੇ ਵੱਲੋਂ ਗੁਰਦੁਆਰਿਆਂ ਦਾ ਪ੍ਰਬੰਧ ਪਾਕਿਸਤਾਨ ਕਮੇਟੀ ਨੂੰ ਅਜ਼ਾਦ ਕਮੇਟੀ ਦੇ ਤੋਰ ੱਤੇ ਸੌਪਨ ਦੀ ਵੀ ਮੰਗ ਕੀਤੀ ਗਈ ਹੈ।ਅਮਰੀਕਾ, ਕੈਨੇਡਾ, ਯੂਰੋਪ, ਫਰਾਂਸ, ਜਰਮਨੀ ਤੇ ਪਾਕਿਸਤਾਨ ਦੇ ਸਿੱਖਾਂ ਨਾਲ ਵੱਖ-ਵੱਖ ਮੁਲਾਕਾਤਾਂ ੱਚ ਇਸ ਸਬੰਧ ੱਚ ਉਭਰੀ ਰਾਏ ਦਾ ਜ਼ਿਕਰ ਕਰਦੇ ਹੋਏ ਜੀ.ਕੇ. ਨੇ ਪਾਕਿਸਤਾਨ ਦੇ ਪਵਿਤਰ ਇਤਿਹਾਸਿਕ ਗੁਰਦੁਆਰਾ ਪੰਜਾ ਸਾਹਿਬ, ਨਨਕਾਣਾ ਸਾਹਿਬ, ਡੇਰਾ ਸਾਹਿਬ, ਕਰਤਾਰਪੁਰ ਸਾਹਿਬ ਤੇ ਹੋਰ ਗੁਰੂਧਾਮਾਂ ਨੂੰ ਬੋਰਡ ਦੇ ਚੰਗੂਲ ਤੋਂ ਅਜ਼ਾਦ ਕਰ ਸਿੱਖਾਂ ਨੂੰ ਸੌਂਪਨ ਦੀ ਵੀ ਮੰਗ ਕੀਤੀ ਹੈ। ਜੀ.ਕੇ ਨੇ ਨਵਾਜ਼ ਸ਼ਰੀਫ ਨੂੰ ਪਕਿਸਤਾਨ ਪੰਜਾਬ ਦੇ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ ਵੱਲੋਂ 21 ਮਈ 2015 ਨੂੰ ਦਿੱਲੀ ਕਮੇਟੀ ਨੂੰ ਭੇਜੇ ਗਏ ਪੱਤਰ ਦਾ ਹਵਾਲਾ ਦਿੰਦੇ ਹੋਏ ਸ਼ਰੀਫ ਵੱਲੋਂ ਕਮੇਟੀ ਨੂੰ ਕਾਰ ਸੇਵਾ ਅਤੇ ਸਿੱਖ ਯਾਤਰੀਆਂ ਦੇ ਵੀਜ਼ੇ ਦੇ ਰਾਹ ਨੂੰ ਅਸਾਨ ਕਰਨ ਦੇ ਦਿੱਤੇ ਗਏ ਭਰੋਸਾ ਦਾ ਵੀ ਚੇਤਾ ਕਰਵਾਇਆ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮਸਲੇ ਬਾਰੇ ਜਾਣੂ ਕਰਵਾਉਣ ਬਾਰੇ ਕਮੇਟੀ ਦੀ ਪੁੱਛੀ ਗਈ ਰਾਏ ਦੇ ਜਵਾਬ ੱਚ ਜੀ.ਕੇ. ਨੇ ਕਿਹਾ ਕਿ ਅਸੀ ਚਾਹੁੰਦੇ ਹਾਂ ਕਿ ਮੋਦੀ ਵੀ ਪਾਕਿਸਤਾਨ ਸਰਕਾਰ ਨਾਲ ਇਸ ਮਸਲੇ ਨੂੰ ਚੁੱਕਣ ਤਾਂਕਿ ਇਸ ਮਸਲੇ ਦਾ ਹਲ ਨਿਕਲ ਸਕੇ।ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿੱਤ ਨੇ ਮਾਨਸਰੋਵਰ ਯਾਤਰਾ ਦੇ ਚੀਨ ਨਾਲ ਕੀਤੇ ਗਏ ਸਮਝੋਤੇ ਦੀ ਤਰ੍ਹਾਂ ਹੀ ਮੋਦੀ ਨੂੰ ਸਿੱਖਾਂ ਦੀ ਭਾਵਨਾਵਾਂ ਨਾਲ ਜੂੜੇ ਇਸ ਮਸਲੇ ਦੇ ਹੱਲ ਲਈ ਅੱਗੇ ਆਉਣ ਦਾ ਵੀ ਸੱਦਾ ਦਿੱਤਾ। ਹਿੱਤ ਨੇ ਓਕਾਫ ਬੋਰਡ ਦੇ ਅਧਿਕਾਰੀਆਂ ੱਤੇ ਭਾਰਤ ਵਿਰੋਧੀ ਵਿਚਾਰਧਾਰਾ ਹਾਵੀ ਹੋਣ ਦਾ ਵੀ ਦੋਸ਼ ਲਗਾਇਆ।ਇਸ ਮੌਕੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰਪਾਲ ਸਿੰਘ ਚੱਡਾ, ਮੀਤ ਪ੍ਰਧਾਨ ਸਤਪਾਲ ਸਿੰਘ, ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ, ਸੀਨੀਅਰ ਅਕਾਲੀ ਆਗੂ ਉਂਕਾਰ ਸਿੰਘ ਥਾਪਰ, ਰਵਿੰਦਰ ਸਿੰਘ ਖੁਰਾਨਾ, ਤਨਵੰਤ ਸਿੰਘ, ਜਤਿੰਦਰ ਸਿੰਘ ਸ਼ੰਟੀ, ਧਰਮ ਪ੍ਰਚਾਰ ਕਮੇਟੀ ਦੇ ਮੁੱਖੀ ਪਰਮਜੀਤ ਸਿੰਘ ਰਾਣਾ, ਮੈਂਬਰ ਕੁਲਵੰਤ ਸਿੰਘ ਬਾਠ, ਕੁਲਮੋਹਨ ਸਿੰਘ, ਪਰਮਜੀਤ ਸਿੰਘ ਚੰਢੋਕ, ਹਰਦੇਵ ਸਿੰਘ ਧਨੋਆ, ਹਰਜਿੰਦਰ ਸਿੰਘ, ਜੀਤ ਸਿੰਘ ਅਤੇ ਦਰਸ਼ਨ ਸਿੰਘ ਮੌਜੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply