Friday, November 22, 2024

ਖਾਲਸਾ ਸਕੂਲ ਦੇ ਵਿਦਿਆਰਥੀਆਂ ਵੱਲੋਂ ਦਾਖ਼ਲੇ ਸੰਬੰਧੀ ਸ਼ਹਿਰ ‘ਚ ਜਾਗਰੂਕਤਾ ਰੈਲੀ ਆਯੋਜਿਤ

PPN110405
ਬਠਿੰਡਾ, 11 ਅਪ੍ਰੈਲ  (ਜਸਵਿੰਦਰ ਸਿੰਘ ਜੱਸੀ)-ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਸਮੂਹ ਸਟਾਫ਼ ‘ਤੇ ਵਿਦਿਆਰਥੀਆਂ ਵੱਲੋਂ ਦਾਖ਼ਲੇ ਸੰਬੰਧੀ  ਸ਼ਹਿਰ ਦੇ ਵੱਖ-ਵੱਖ ਸਥਾਨਾਂ ਤੋਂ ਹੁੰਦੀ ਹੋਈ ਜਾਗਰੂਕਤਾ ਰੈਲ਼ੀ ਕੱਢੀ ਗਈ । ਜਿਸ ਦਾ ਮਕਸਦ ਸਕੂਲ ਵੱਲੋਂ ਬੱਚਿਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਅਤੇ ਸਕੂਲ ਦੇ ਵਿੱਦਿਅਕ ਮਾਹੌਲ ਦਾ ਲੋਕਾਂ ਵਿੱਚ ਸੁਨੇਹਾ ਦੇਣਾ ਸੀ । ਸਕੂਲ ਵੱਲੋਂ ਪਹਿਲੀ ਤੋਂ ਅੱਠਵੀਂ ਤੱਕ ਮਿੱਡ ਡੇ ਮੀਲ ਦੇ ਸੰਤੁਲਤ ਖਾਣੇ ਦਾ ਪ੍ਰਬੰਧ ਹੈ । ਪਹਿਲੀ ਤੋਂ ਅੱਠਵੀਂ ਕਲਾਸ ਦੇ ਬੱਚਿਆਂ ਦੀ ਪੜਾਈ ਤੇ ਕਿਤਾਬਾਂ ਮੁਫ਼ਤ ਹਨ। ਨੌਵੀਂ ਤੇ ਦਸਵੀਂ ਦੇ ਐਸ.ਸੀ, ਬੀ.ਸੀ ਬੱਚਿਆਂ ਦੀਆਂ ਕਿਤਾਬਾਂ ਵੀ ਮੁਫ਼ਤ ਹਨ। ਸਕੂਲ ਦੇ ਲੋੜਵੰਦ ਬੱਚਿਆਂ ਨੂੰ ਸਕੂਲ ਵੱਲੋਂ ਬੂਟ, ਕੋਟੀਆਂ ‘ਤੇ ਯੂਨੀਫ਼ਾਰਮ ਮੁਫ਼ਤ ਦਿੱਤੀਆਂ ਜਾਂਦੀਆ ਹਨ । ਸਕੂਲ ਵੱਲੋਂ ਵੱਖ-ਵੱਖ ਸਮੇਂ ਤੇ ਐਨ.ਅੱਸ.ਐੱਸ ਅਤੇ ਮੁੱਢਲੀ ਸਹਾਇਤਾ ਦੇ ਕੈਂਪ ਰਾਹੀਂ ਜਾਣਕਾਰੀ ਦਿੱਤੀ ਜਾਂਦੀ ਹੈ। ਬੱਚਿਆਂ ਦਾ ਬਲੱਡ ਗਰੁੱਪ ਵੀ ਚੈੱਕ ਕੀਤਾ ਜਾਂਦਾ ਹੈ । ਉੱਚ ਕੋਟੀ ਦੇ ਵਿੱਦਿਅਕ ਮਾਹਿਰ ਸਰਵ-ਪੱਖੀ ਵਿਕਾਸ, ਬੱਚਿਆਂ ਨੂੰ ਨਸ਼ਿਆ ਵਿਰੋਧੀ, ਭ੍ਰਿਸ਼ਟਾਚਾਰ ਵਿਰੋਧੀ, ਟਰੈਫ਼ਿਕ ਨਿਯਮਾਂ  ਅਤੇ ਭਰੂਣ ਹੱਤਿਆ ਵਿਰੋਧੀ ਸੈਮੀਨਾਰ ਕਰਵਾ ਕੇ ਜਾਣਕਾਰੀ ਦਿੱਤੀ ਜਾਂਦੀ ਹੈ। ਬੱਚਿਆਂ ਨੂੰ ਪੁਰਾਣੇ  ਸੱਭਿਆਚਾਰ ਅਤੇ ਧਰਮ ਨਾਲ ਜੋੜਨ ਲਈ ਵੱਖ-ਵੱਖ ਸਮੇਂ ‘ਤੇ ਸੈਮੀਨਾਰ ਲਾਏ ਜਾਂਦੇ ਹਨ। ਸਿੱਖ ਸ਼ਖ਼ਸੀਅਤਾਂ ਰਾਹੀਂ ਬੱਚਿਆਂ ਪ੍ਰਤੀ ਧਾਰਮਿਕ ਰੁਚੀਆਂ ਪੈਦਾ  ਕੀਤੀਆਂ ਜਾਦੀਆਂ ਹਨ। ਬੱਚਿਆਂ ਵਿੱਚ ਮੁਕਾਬਲੇ ਕਰਵਾ ਕੇ ਉਨਾਂ ਨੂੰ ਸਰਵ-ਪੱਖੀ ਵਿਕਾਸ ਦੇ ਯੋਗ ਬਣਾਇਆ ਜਾਂਦਾ ਹੈ। ਪਹਿਲੀਆਂ ਤੇ ਦੂਜੀਆਂ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਬੱੱਚਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਂਦਾ ਹੈ। ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਸਮੇਂ-ਸਮੇਂ ਸਿਰ ਪੌਦੇ ਅਤੇ ਫੁੱਲਾਂ ਵਾਲੇ ਬੂਟੇ ਲਗਾ ਕੇ ਸਕੂਲ ਨੂੰ ਹਰਿਆ-ਭਰਿਆ ਰੱਖਿਆ ਜਾਂਦਾ ਹੈ । ਬੱਚਿਆਂ ਦੇ ਖੇਡਣ ‘ਤੇ ਮਨੋਰੰਜਨ ਲਈ ਖੇਡ ਗਰਾਉਂਡ ਝੂਲਿਆਂ ਦਾ ਪ੍ਰਬੰਧ ਕੀਤਾ ਜਾਂਦਾ ਹੈ ।  ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਜਿੰਦਰ ਸਿੰਘ ਸਿੱਧੂ ਅਤੇ ਪ੍ਰਿੰਸੀਪਲ ਨਾਜ਼ਰ ਸਿੰਘ ਢਿੱਲੋਂ ਦੀ ਸੁੱਚਜੀ ਪ੍ਰਧਾਨਗੀ ਅਤੇ ਰਹਿਨੁਮਾਈ ਸਦਕਾ ਸਕੁਲ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਕਰ ਰਿਹਾ  ਹੈ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply