
ਫਾਜਿਲਕਾ, 11 ਅਪ੍ਰੈਲ (ਵਿਨੀਤ ਅਰੋੜਾ)- ਸ਼੍ਰੀ ਰਾਮ ਕੀਰਤਨ ਮੰਦਿਰ ਵਿੱਚ ਨਵਰਾਤਿਆਂ ਅਤੇ ਰਾਮ ਨੌਵੀਂ ਦੌਰਾਨ ਨਵ ਪਰਾਇਣ ਦੇ ਪਾਠ ਪੜਣ ਵਾਲੀਆਂ ਮਹਿਲਾਵਾਂ, ਕਮੇਟੀ ਮੈਬਰਾਂ ਅਤੇ ਸਮੂਹ ਸੇਵਾਦਾਰਾਂ ਨੂੰ ਸਨਮਾਨਿਤ ਕਰਨ ਲਈ ਅੱਜ ਮੰਦਿਰ ਵਿੱਚ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਾਣਕਾਰੀ ਦਿੰਦੇ ਮੰਦਿਰ ਕਮੇਟੀ ਦੇ ਪ੍ਰਧਾਨ ਕੇਵਲ ਕਾਮਰਾ ਨੇ ਦੱਸਿਆ ਕਿ ਸਮਾਰੋਹ ਦੇ ਦੌਰਾਨ ਸ਼੍ਰੀ ਰਾਮਾਇਣ ਦੇ ਪਾਠ ਪੜਣ ਵਾਲੀਆਂ 351 ਔਰਤਾਂ ਅਤੇ ਸ਼ੋਭਾ ਯਾਤਰਾ ਦੇ ਕਲਸ਼ ਚੁੱਕਣ ਵਾਲੀਆਂ 108 ਔਰਤਾਂ ਨੂੰ ਮੁੱਖ ਮਹਿਮਾਨ ਨੀਲਮ ਗਲਹੋਤਰਾ ਵੱਲੋਂ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਉੱਤੇ ਆਸ਼ਾ ਕਾਮਰਾ, ਆਸ਼ਾ ਸੇਠੀ, ਸ਼ਾਲੂ ਅਰੋੜਾ, ਅਰਚਨਾ ਅਰੋੜਾ, ਰਜਨੀ ਮੋਂਗਾ, ਸਤਿਆ ਕਟਾਰਿਆ, ਸੀਮਾ ਸ਼ਰਮਾ, ਪੂਨਮ ਛਾਬੜਾ ਤੋਂ ਇਲਾਵਾ ਹੋਰ ਮੈਂਬਰ ਮੌਜੂਦ ਸਨ ।
Check Also
ਸਫਰ-ਏ-ਸ਼ਹਾਦਤ ਪ੍ਰੋਗਰਾਮ ਤਹਿਤ ਸ਼ਹੀਦੀ ਸਪਤਾਹ ਮਨਾਇਆ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ ਸੱਗੂ)- ਸਥਾਨਕ ਸ੍ਰੀ ਗੁਰੁ ਹਰਿਕ੍ਰਿਸ਼ਨ ਸੀ. ਸੈ. ਪਬਲਿਕ ਸਕੂਲ ਮਜੀਠਾ …
Punjab Post Daily Online Newspaper & Print Media