Saturday, March 21, 2026

ਸ੍ਰੀ ਰਸ਼ਪਾਲ ਸਿੰਘ ਨੇ ਬਤੌਰ ਸੁਪਰਡੰਟ ਅਹੁਦਾ ਸੰਭਾਲਿਆ

PPN0307201503ਬਟਾਲਾ, 3 ਜੁਲਾਈ (ਨਰਿੰਦਰ ਬਰਨਾਲ) – ਸਿੱਖਿਆ ਵਿਭਾਗ ਪੰਜਾਬ ਵੱਲੋਂ ਹਾਲ ਹੀ ਵਿੱਚ ਕੀਤੀਆਂ ਗਈਆਂ ਸੁਪਰਡੰਟ ਤੇ ਕਲੈਰੀਕਲ ਅਮਲੇ ਦੀਆਂ ਬਦਲੀਆਂ ਵਿੱਚ ਸ੍ਰੀ ਰਸ਼ਪਾਲ ਸਿੰਘ ਦੀ ਬਦਲੀ ਜਿਲ੍ਹਾ ਸਿੱਖਿਆ ਅਫਸਰ (ਸਸ) ਗੁਰਦਾਸਪੁਰ ਵਿਖੇ ਕੀਤੀ ਗਈ। ਜਿਲ੍ਹਾ ਸਿੱਖਿਆ ਅਫਸਰ (ਸਸ) ਸ੍ਰੀ ਅਮਰਦੀਪ ਸਿੰਘ ਸੈਣੀ ਤੇ ਸਮੁੱਚੇ ਸਟਾਫ ਦੀ ਹਾਜ਼ਰੀ ਵਿੱਚ ਸ੍ਰੀ ਰਸ਼ਪਾਲ ਸਿੰਘ ਨੇ ਬਤੌਰ ਸੁਪਰਡੰਟ ਜਿਲ੍ਹਾ ਸਿਖਿਆ ਅਫਸਰ (ਸਸ) ਗੁਰਦਾਸਪੁਰ ਵਿਖੇ ਹਾਜ਼ਰ ਹੋ ਗਏ ਹਨ। ਅਹੁਦਾ ਸੰਭਾਲਣ ਮੌਕੇ ਸ੍ਰੀ ਅਮਰਦੀਪ ਸਿੰਘ ਸੈਣੀ ਤੋਂ ਇਲਾਵਾ ਡਿਪਟੀ ਡੀ ਈ ੳ ਸ੍ਰੀ ਭਾਂਰਤ ਭੂਸ਼ਨ , ਰਵਿੰਦਰ ਪਾਲ ਸਿੰਘ ਚਾਹਲ ਡੀ ਐਸ ਐਸ, ਸੁਪਰਡੰਟ ਹਰਦੇਵ ਸਿੰਘ, ਸੋਮ ਕੁਮਾਰ, ਰਮੇਸ਼ ਸਾਹਨੀ, ਪਰਦੀਪ ਕੁਮਾਰ, ਤਰਸੇਮ ਸਿੰਘ, ਨਰਵਿਜੈ ਅਮਨਦੀਪ ਤੋ ਇਲਾਵਾ ਸਮੂਹ ਸਟਾਫ ਮੈਬਰ ਜਿਲ੍ਹਾਂ ਸਿਖਿਆ ਅਫਸਰ ਦਫਤਰ ਹਾਜ਼ਰ ਸਨ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply