ਅਹਿਮਦਗੜ੍ਹ, 4 ਜੁਲਾਈ (ਹਰਮਿੰਦਰ ਸਿੰਘ ਭੱਟ) – ਅੰਗਰੇਜਾਂ ਤੋਂ ਦੇਸ਼ ਨੂੰ ਅਜਾਦ ਕਰਵਾਉਣ ਲਈ ਅਤੇ ਅੰਗਰੇਜਾਂ ਨੂੰ ਦੇਸ ਵਿੱਚੋਂ ਬਾਹਰ ਦਾ ਰਸਤਾ ਦਿਖਾਉਣ ਲਈ ਗਦਰ ਪਾਰਟੀ ਅਹਿਮ ਰੋਲ ਅਦਾ ਕੀਤਾ ਸੀ ਜਿਸ ਵਿੱਚ ਗਦਰ ਪਾਰਟੀ ਦੇ ਹੀਰੋ ਬਾਲਾ ਜਰਨੈਲ ਸਹੀਦ ਕਰਤਾਰ ਸਿੰਘ ਸਰਾਭਾ ਨੂੰ ਅੱਜ ਪੂਰੀ ਦੁਨੀਆਂ ‘ਚ ਕੋਣ ਨੀ ਜਾਣਦਾ,ਜਿਨ੍ਹਾਂ ਨੇ ਅੱਜ ਤੋਂ ਪੂਰੇ 100 ਸਾਲ ਪਹਿਲਾਂ 16 ਨਵੰਬਰ 1915 ਨੂੰ ਫਾਂਸੀਂ ਦਾ ਰੱਸਾ ਆਪਣੇ ਗਲ ਵਿੱਚ ਪਾ ਕੇ ਆਪਣੀ ਕੀਮਤੀ ਜਿੰਦਗੀ ਦੇਸ਼ ਦੇ ਲੇਖੇ ਲਾ ਦਿੱਤੀ। ਅੱਜ ਸਰਕਾਰਾਂ ਭਾਵੇਂ ਦੇਸ਼ ਤੋਂ ਆਪਣੀਆਂ ਕੀਮਤੀ ਜਾਨਾਂ ਵਾਰਨ ਵਾਲਿਆਂ ਨੂੰ ਕੌਮੀ ਸਹੀਦ ਮੰਨਣ ਨੂੰ ਵੀ ਤਿਆਰ ਨਹੀਂ, ਦੂਜੇ ਪਾਸੇ ਸਹੀਦ ਸਰਾਭਾ ਦੀ ਭੈਣ ਧੰਨ ਕੌਰ ਦੀ ਪੋਤਰੀ ਬੀਬੀ ਸੁਖਦੇਵ ਕੌਰ ‘ਤੇ ਆਪਣੀ ਹੀ ਜਮੀਨ ਵਿੱਚ ਵੜ੍ਹਣ ਉਤੇ ਜਾਨ ਲੇਵਾ ਹਮਲਾ ਇਹੀ ਸਿੱਧ ਕਰਦਾ ਹੈ ਕਿ ਨਾ ਸ਼ਹੀਦਾਂ ਦਾ ਸਤਿਕਾਰ ਅਤੇ ਨਾ ਪਰਿਵਾਰਾਂ ਦਾ ਸਤਿਕਾਰ ਜੇਕਰ ਹਾਲ ਏਦਾ ਹੀ ਰਹੀ ਤਾਂ ਆਉਣ ਵਾਲੇ ਸਮੇਂ ਵਿੱਚ ਕੋਈ ਕੁਰਬਾਨੀ ਕਰਨ ਨੂੰ ਤਿਆਰ ਨਹੀਂ ਹੋਵੇਗਾ।
ਅੱਜ ਪ੍ਰੈਸ ਨਾਲ ਗੱਲਬਾਤ ਕਰਦਿਆਂ ਬੀਬੀ ਸੁਖਦੇਵ ਕੌਰ ਨੇ ਦੱਸਿਆ ਕਿ ਉਹ
ਮਿਤੀ 2 ਜੁਲਾਈ ਨੂੰ ਖੰਨਾਂ ਵਿਖੇ ਐਸਐਸਪੀ ਗੁਰਪ੍ਰੀਤ ਸਿੰਘ ਗਿੱਲ ਨੂੰ ਮਿਲੀ ਜਿਨ੍ਹਾਂ ਨੇ ਉਸ ਦੀ ਸਾਰੀ ਗੱਲ ਬੜ੍ਹੀ ਗੌਰ ਨਾਲ ਸੁਣੀ, ਜਿੰਨਾਂ ਨੂੰ ਦੱਸਿਆ ਕਿ ਉਸ ‘ਤੇ ਜਾਨਲੇਵਾ ਹਮਲਾ ਕਰਨ ਵਾਲੇ ਕੁੱਝ ਲੋਕ ਪੁਲਿਸ ਦੀ ਗ੍ਰਿਫਤ ਚੋਂ ਬਾਹਰ ਹਨ।ਐਸਐਸਪੀ ਨੇ ਮੌਕੇ ‘ਤੇ ਹੀ ਡੀਐਸਪੀ ਅਤੇ ਐਸਐਚਓ ਥਾਣਾ ਮਲੌਦ ਸੁਖਰਾਜ ਸਿੰਘ ਨੂੰ ਹਦਾਇਤ ਕੀਤੀ ਕਿ ਬੀਬੀ ਅਤੇ ਹਮਾਇਤੀਆਂ ਉਪਰ ਹੋਏ ਹਮਲੇ ਦੇ ਕਥਿਤ ਦੋਸੀਆਂ ਨੂੰ ਤਰੁੰਤ ਗ੍ਰਿਫਤਾਰ ਕਰੋ। ਡੀਐਸਪੀ ਵਰਿੰਦਰਜੀਤ ਸਿੰਘ ਥਿੰਦ ਨੂੰ ਪਾਇਲ ਨੂੰ ਹਦਾਇਤ ਕੀਤੀ ਕਿ 10 ਵਜੇ ਪਿੰਡ ਟਿੰਬਰਵਾਲ ਬੀਬੀ ਦੀ ਜਮੀਨ ‘ਤੇ ਆਪਣੇ ਨਾਲ ਡੇਂਹਲੋਂ ਤੋਂ ਬੀਡੀਓ ਰੁਪਿੰਦਰਜੀਤ ਕੌਰ, ਨਾਇਬ ਤਹਿਸੀਲਦਾਰ ਹਰਚਰਨ ਸਿੰਘ, ਕਨੂੰਗੋ ਅਤੇ ਪਟਵਾਰੀ ਲੈ ਕੇ ਪੁੱਜੋ।
ਅੱਜ ਦਿੱਤੇ ਸਮੇਂ ਅਨੁਸਾਰ ਸਾਰੇ ਅਫਸਰ ਪਿੰਡ ਟਿੰਬਰਵਾਲ ਵਿਖੇ ਪੁੱਜੇ ਨਾਇਬ ਤਹਿਸੀਲਦਾਰ ਨੇ ਮੌਕੇ ਇਲਾਕੇ ਦੇ ਨਕਸ਼ੇ ਉਪਰ ਬੀਬੀ ਦੀ ਜਮੀਨ ਦੇ ਨੰਬਰ ਅਫਸਰਾਂ ਦੇ ਅੱਗੇ ਰੱਖ ਦਿੱਤੇ, ਨਕਸ਼ੇ ਮੁਤਾਬਿਕ ਬੀਬੀ ਦੀ ਜਮੀਨ ਸਾਢੇ ਸੱਤ ਕਿਲ੍ਹੇ ਬਣਦੀ ਹੈ, ਜਿਸ ਵਿੱਚ ਸਰਕਾਰੀ ਰਸਤਾ ਜੋ ਅੱਜ ਵੀ ਚਾਲੂ ਹੈ। ਜੋ ਸਿਰਫ ਬੀਬੀ ਦੀ ਜਮੀਨ ਵਿੱਚ ਹੀ ਚਾਲੂ ਹੈ ਜਿਸ ਜਗ੍ਹਾ ਤੋਂ ਇਹ ਰਸਤਾ ਸੁਰੂ ਹੁੰਦਾ ਹੈ ਉਥੇ ਰਸਤੇ ਵਿੱਚ ਮਕਾਨ ਪਾ ਕੇ ਪੱਕੀਆਂ ਕੰਧਾਂ ਕੱਢੀਆਂ ਹਨ ਅਤੇ ਚਰਨ ਸਿੰਘ, ਬਲਦੇਵ ਸਿੰਘ, ਬੰਤ ਸਿੰਘ ਪੁੱਤਰ ਪ੍ਰੀਤਮ ਸਿੰਘ ਵਲੋਂ ਲੋਹੇ ਦੇ ਗੇਟ ਪੱਠੇ ਕੁਤਰਨ ਵਾਲੀ ਮਸ਼ੀਨ ਅਤੇ ਆਪਣੀ ਜਮੀਨ ਨੂੰ ਪਾਣੀ ਲਾਉਣ ਲਈ ਖਾਲ ਵੀ ਇਸੇ ਰਾਸਤੇ ਵਿੱਚ ਬਣਾਇਆ ਹੈ।ਉਸ ਤੋਂ ਅਗਾਂਹ 2 ਕਿਲ੍ਹੇ ਦੀ ਪਹੀ ਦਾ ਮੱਥਾ ਵਾਹਿਆ ਹੋਇਆ ਹੈ। ਜਸਮੇਲ ਸਿੰਘ ਪੁੱਤਰ ਅਜੀਤ ਸਿੰਘ ਦੇ ਮਕਾਨ ਵਿੱਚ ਦੀ ਵੀ ਇਹ ਪਹੀ ਲੱਗਦੀ ਹੈ ਉਨ੍ਹਾਂ ਬੀਡੀਓ ਨੂੰ ਕਿਹਾ ਕਿ ਉਹ ਂ ਇਹ ਗੱਲ ਮੰਨਦੇ ਹਾਂ ਕਿ ਰਸਤਾ ਪਿਛਲੇ ਪੰਜਾਹ ਸਾਲ ਤੋਂ ਮਕਾਨ ਪਾਉਣ ਕਰਕੇ ਬੰਦ ਹੈ, ਪਰ ਉਸ ਸਮੇਂ ਉਨਾਂ ਦਾ ਸਾਰਾ ਪਰਿਵਾਰ ਇੱਕਠਾ ਰਹਿੰਦਾਂ ਸੀ।ਇਹ ਰਸਤਾ ਉਨਾਂ ਇਸ ਕਰਕੇ ਵਾਹਿਆ ਸੀ ਜੋ ਕਿ ਬੀਬੀ ਸੁਖਦੇਵ ਕੌਰ ਦੀ ਜਮੀਨ ਵਿੱਚ ਹੀ ਖਤਮ ਹੁੰਦਾ ਹੈ, ਫਿਰ ਵੀ ਬੀਬੀ ਨੇ ਆਪਣੀ ਜਮੀਨ ਵਿੱਚ ਰਸਤਾ ਚਾਲੂ ਰੱਖਿਆ ਹੈ।ਜਸਮੇਲ ਸਿੰਘ ਨੇ ਕਿਹਾ ਕਿ ਉਸ ਦੇੇ ਪਿਤਾ ਚਾਰ ਭਰਾ ਹਨ ਜਿਨ੍ਹਾਂ ਚੋਂ 1 ਦੇ ਹਿੱਸੇ ਬਹਿੰਦੀ ਜਮੀਨ ਨਿਆਂਈ ਵਿੱਚ ਹੈ। ਤਿੰਨ ਭਰਾਵਾਂ ਦਾ ਜਮੀਨ ਦਾ ਟੱਕ ਇਕੱਠਾ ਹੈ ਅਤੇ ਹਿੱਸੇ ਬੰਿਹਦੇ ਟੱਕਾਂ ਵਿੱਚ ਬੈਠੇ ਹਾਂ ਉਨ੍ਹਾਂ ਕਿਹਾ ਕਿ ਜੋ ਰਕਬਾ ਉਸ ਦੇ ਘਰ ਵਿੱਚ ਅਤੇ ਜਮੀਨ ਵਿੱਚ ਆਉਦਾਂ ਹੈ ਉਹ ਉਸ ਨੇ ਬੀਬੀ ਲਈ ਆਪਣੀ ਜਮੀਨ ‘ਚੋਂ ਸਰਕਾਰ ਦੇ ਖਾਤੇ 3 ਕਰਮ ਦੀ ਪਹੀ ਲਾਉਣ ਨੂੰ ਤਿਆਰ ਹਾਂ ਅਤੇ ਪ੍ਰੀਤਮ ਸਿੰਘ ਦੇ ਲੜਕੇ ਆਪਣੇ ਘਰਾਂ ਵਿੱਚ ਪੈ ਰਹੀ ਸਰਕਾਰੀ ਪਹੀ ਦਾ ਰਕਬਾ ਸਾਡੇ ਸਾਂਝੇਂ ਮਸਤਰਕੇ ਵਿੱਚੋਂ ਬੀਬੀ ਨੂੰ ਰਾਹ ਦੇਣ ਲਈ ਤਿਆਰ ਨਹੀਂ ਹਨ।ਬੀਬੀ ਜੀ ਦੀ ਜਮੀਨ ਦੇ ਉਪਰ ਪਾਸੇ ਰਾਮਗੜ੍ਹ ਸਰਦਾਰਾਂ ਦੀ ਜਮੀਨ ਜੋ ਉਨਾਂ ਬਾਅਦ ਵਿੱਚ ਲਈ ਸੀ ਨੂੰ ਬੀਬੀ ਦੀ ਜਮੀਨ ਵਿੱਚ ਦੀ ਧੱਕੇ ਨਾਲ ਆਪਣੀ ਜਮੀਨ ਨਾਲ ਸਰਕਾਰੀ ਰਾਹ ਜੋੜ ਰਹੇ ਹਨ।ਇਸ ਮੌਕੇ ਬੀਬੀ ਸੁਖਦੇਵ ਕੌਰ ਨੇ ਕਿਹਾ ਉਸ ਨੇ ਆਪਣੀ ਜਮੀਨ 20 ਸਾਲਾਂ ਬਾਅਦ ਮਾਮਲੇ ਤੋਂ ਛੁਡਵਾ ਕੇ ਕਿਸੇ ਹੋਰ ਨੂੰ ਦੇ ਦਿੱਤੀ ਹੈ, ਇਸ ਲਈ ਉਕਤ ਵਿਅਕਤੀਆਂ ਨੇ ਉਸ ‘ਤੇ ਜਾਨਲੇਵਾ ਹਮਲਾ ਕੀਤਾ ਜਿਨ੍ਹਾਂ ਵਿੱਚੋਂ ਅਜੇ ਵੀ ਕਈ ਲੋਕ ਪੁਲਿਸ ਦੀ ਗ੍ਰਿਫਤ ‘ਚੋਂ ਬਾਹਰ ਹਨ।
Punjab Post Daily Online Newspaper & Print Media