Thursday, March 19, 2026

ਕੈਬਨਿਟ ਮੰਤਰੀ ਠੰਡਲ ਨੇ ਹਲਕਾ ਚੱਬੇਵਾਲ ਦੇ 22 ਪਿੰਡਾਂ ਦੇ ਵਿਕਾਸ ਕੰਮਾਂ ਲਈ ਵੰਡੇ 48.50 ਲੱਖ ਦੇ ਚੈਕ

PPN0407201508ਹੁਸ਼ਿਆਰਪੁਰ, 4 ਜੁਲਾਈ (ਸਤਵਿੰਦਰ ਸਿੰਘ) – ਪੰਜਾਬ ਸਰਕਾਰ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਪਿੰਡਾਂ ਦੇ ਸਰਵਪੱਖੀ ਵਿਕਾਸ ਕੰਮਾਂ ਲਈ ਸਰਕਾਰ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੈਰ ਸਪਾਟਾ ਤੇ ਸਭਿਆਚਾਰਕ ਮਾਮਲੇ ਮੰਤਰੀ ਪੰਜਾਬ ਸz: ਸੋਹਨ ਸਿੰਘ ਠੰਡਲ ਨੇ ਵਿਧਾਨ ਹਲਕਾ ਚੱਬੇਵਾਲ ਦੇ 22 ਪਿੰਡਾਂ ਨੂੰ ਵੱਖ-ਵੱਖ ਵਿਕਾਸ ਕੰਮਾਂ ਲਈ 48.50 ਲੱਖ ਰੁਪਏ ਚੈਕ ਪੰਚਾਇਤਾਂ ਨੂੰ ਵੰਡਣ ਮੌਕੇ ਕੀਤਾ। ਉਨ੍ਹਾਂ ਦੱਸਿਆ ਕਿ ਪਿੰਡ ਪੱਟੀ ਵਿਖੇ 11 ਪਿੰਡਾਂ ਦੇ ਵਿਕਾਸ ਕੰਮਾਂ ਲਈ 27.50 ਲੱਖ ਰੁਪਏ ਦੇ ਚੈਕ ਤਕਸੀਮ ਕੀਤੇ ਗਏ ਹਨ ਜਿਨ੍ਹਾਂ ਵਿੱਚ ਪਿੰਡ ਪੱਟੀ, ਲਹਿਲੀਕਲਾਂ, ਬਿਹਾਲਾ ਦੇ ਵਿਕਾਸ ਕੰਮਾਂ ਲਈ ਢਾਈ-ਢਾਈ ਲੱਖ, ਚੱਬੇਵਾਲ, ਜੱਟਪੁਰ, ਸਸੋਲੀ, ਬਜਰਾਵਰ ਲਈ 3-3 ਲੱਖ ਅਤੇ ਪਿੰਡ ਹਰੀਪੁਰ, ਚਗਰਾਂ, ਕਾਲੀਆਂ ਅਤੇ ਸੱਕੋ ਪੱਟੀ ਲਈ 2-2 ਲੱਖ ਰੁਪਏ ਦੇ ਚੈਕ ਸ਼ਾਮਲ ਹਨ। ਇਸ ਉਪਰੰਤ ਸ: ਠੰਡਲ ਨੇ ਪਿੰਡ ਭਾਮ ਵਿਖੇ 11 ਪਿੰਡਾਂ ਦੇ ਵਿਕਾਸ ਕਾਰਜਾਂ ਲਈ 21 ਲੱਖ ਰੁਪਏ ਦੇ ਚੈਕ ਸਬੰਧਤ ਪੰਚਾਇਤਾਂ ਨੂੰ ਤਕਸੀਮ ਕੀਤੇ ਜਿਨ੍ਹਾਂ ਵਿੱਚ ਪਿੰਡ ਭਾਮ ਦੇ ਵਿਕਾਸ ਕਾਰਜਾਂ ਲਈ 5 ਲੱਖ, ਮੱਖਣਗੜ੍ਹ ਅਤੇ ਟੋਰਲੀਆਂ ਲਈ 1-1 ਲੱਖ, ਰਸੂਲਪੁਰ, ਨੋਨੀਤਪੁਰ, ਸੁਭਾਨਪੁਰ, ਮੁੱਗੋ ਪੱਟੀ ਲਈ ਡੇਢ-ਡੇਢ ਲੱਖ, ਰੁਪੋਵਾਲ, ਭਾਣਾ, ਲਕਸੀਹਾਂ ਅਤੇ ਮਾਹਲਾ ਲਈ 2-2 ਲੱਖ ਦੇ ਚੈਕ ਸ਼ਾਮਲ ਹਨ। ਇਸ ਮੌਕੇ ਪਿੰਡ ਭਾਮ ਦੇ ਸਰਪੰਚ ਜਸਵਿੰਦਰ ਸਿੰਘ, ਇਕਬਾਲ ਸਿੰਘ ਖੇੜਾ, ਪਰਮਜੀਤ ਸਿੰਘ ਪ੍ਰਧਾਨ ਐਸ ਸੀ ਵਿੰਗ ਐਸ ਏ ਡੀ, ਬਲਰਾਜ ਸਿੰਘ ਚੋਹਾਨ, ਸਤਨਾਮ ਸਿੰਘ ਬੰਟੀ, ਮਾਸਟਰ ਰਛਪਾਲ ਸਿੰਘ, ਪਵਿੱਤਰ ਸਿੰਘ, ਅਵਤਾਰ ਸਿੰਘ ਸਸੋਲੀ, ਮਲਕੀਤ ਸਿੰਘ ਠੰਡਲ, ਰਵਿੰਦਰ ਸਿੰਘ ਠੰਡਲ, ਸੰਸਾਰ ਸਿੰਘ ਬੱਡੋਂ, ਨਿਰਮਲ ਸਿੰਘ ਭੀਲੋਵਾਲ, ਸੁਰਿੰਦਰ ਪਾਲ ਸੰਧੂ, ਸਰਪੰਚ ਲਖਵਿੰਦਰ ਸਿੰਘ ਪੱਟੀ, ਪ੍ਰਗਟ ਸਿੰਘ, ਤਰਵਿੰਦਰ ਕੌਰ, ਬੀਬੀ ਬਲਬੀਰ ਕੌਰ ਠੰਡਲ, ਜਸਵੀਰ ਕੌਰ, ਐਸ ਐਚ ਓ ਸੁਖਚੈਨ ਸਿੰਘ, ਜਸਵੀਰ ਪਰਮਾਰ ਅਤੇ ਪਿੰਡ ਚੱਬੇਵਾਲ ਦੇ ਪੰਚ ਸਰਪੰਚ ਹਾਜ਼ਰ ਸਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply