Wednesday, March 18, 2026

ਨਵਨਿਯੁੱਕਤ ਡਾਇਰੈਕਟਰ ਐਸ.ਸੀ.ਈ.ਆਰ.ਟੀ ਸ. ਕਾਹਲੋਂ ਦਾ ਸਨਮਾਨ

ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਦਾ ਇਹ ਇੱਕ ਸ਼ਲਾਘਾਯੋਗ ਉਪਰਾਲਾ

PPN0507201501ਬਟਾਲਾ, 5 ਜੁਲਾਈ (ਨਰਿੰਦਰ ਸਿੰਘ ਬਰਨਾਲ) – ਸਿੱਖਿਆ ਮੰਤਰੀ ਪੰਜਾਬ ਡਾ. ਦਲਜੀਤ ਸਿੰਘ ਚੀਮਾ ਵੱਲੋਂ ਡਾਇਟ ਗੁਰਦਾਸਪੁਰ ਦੇ ਨੈਸ਼ਨਲ ਅਤੇ ਸਟੇਟ ਐਵਾਰਡੀ ਪ੍ਰਿੰ. ਸੁਖਦੇਵ ਸਿੰਘ ਕਾਹਲੋਂ ਨੂੰ ਸਟੇਟ ਕੌਂਸਲ ਆਫਐਜੂਕੇਸ਼ਨ, ਰਿਸਰਚਐਂਡਟਰੇਨਿੰਗ ਪੰਜਾਬ ਦਾ ਡਾਇਰੈਕਟਰ ਨਿਯੁੱਕਤ ਕਰਨ ‘ਤੇ ਸਟੇਟ/ਨੈਸ਼ਨਲ ਐਵਾਰਡੀਜ਼ (ਸਿੱਖਿਆ ਵਿਭਾਗ) ਪੰਜਾਬ ਵੱਲੋਂ ਸੂਬਾ ਪ੍ਰਧਾਨ ਰੌਸ਼ਨ ਖੇੜਾ, ਸੂਬਾ ਜਨਰਲ ਸਕੱਤਰ ਡਾ. ਦਵਿੰਦਰ ਸਿੰਘ ਛੀਨਾ, ਸੂਬਾ ਵਿੱਤ ਸਕੱਤਰ ਅਤੇ ਜ਼ਿਲਾ੍ਹ ਗੁਰਦਾਸਪੁਰ ਦੇ ਪ੍ਰਧਾਨ ਸਟੇਟ ਐਵਾਰਡੀ ਡਾ. ਪਰਮਜੀਤ ਸਿੰਘ ਕਲਸੀ, ਜ਼ਿਲਾ੍ਹ ਜਨਰਲ ਸਕੱਤਰ ਪ੍ਰਿੰ. ਸੁਖਜਿੰਦਰ ਸਿੰਘ ਕਾਹਨੂੰਵਾਨ, ਸਟੇਟ ਐਵਾਰਡੀ ਪ੍ਰਿੰ.ਅੰਗਰੇਜ਼ ਸਿੰਘ ਕਾਦੀਆਂ, ਸਟੇਟ ਐਵਾਰਡੀ ਗੁਰਬਚਨ ਸਿੰਘ ਬੁੱਟਰ, ਸਟੇਟ ਐਵਾਰਡੀ ਬਲਜੀਤ ਸਿੰਘ ਕਾਹਨੂੰਵਾਨ, ਨੈਸ਼ਨਲਐਵਾਰਡੀ ਪ੍ਰਿੰ.ਸਿਮਰਤ ਸੁਮੇਰਾ, ਸਟੇਟ ਐਵਾਰਡੀ ਬੀਪੀਈਓ ਰਾਜੀਵ ਕਮਲ, ਸਟੇਟ ਐਵਾਰਡੀ ਮੈਡਮ ਵੀਨਾ ਕੁਮਾਰੀ ਆਦਿ ਦੇ ਸਾਂਝੇ ਵਫਦ ਵੱਲੋਂ ਗੁਰਦਾਸਪੁਰ ਵਿਚ ਵਿਸ਼ੇਸ਼ ਸਨਮਾਨ ਕੀਤਾ ਗਿਆ।ਪੰਜਾਬ ਦੇ ਸਟੇਟ ਅਤੇ ਨੈਸ਼ਨਲ ਐਵਾਰਡੀਆਂ ਦੇ ਇਸ ਵਫਦ ਵੱਲੋਂ ਡਾਇਰੈਕਟਰ ਐਸ.ਸੀ.ਈ.ਆਰ.ਟੀ ਪੰਜਾਬ ਨੈਸ਼ਨਲ ਐਵਾਰਡੀ ਸੁਖਦੇਵ ਸਿੰਘ ਕਾਹਲੋਂ ਲਈ ਪ੍ਰਭਾਵਸ਼ਾਲੀ ਢੰਗ ਨਾਲ ਕਰਵਾਏ ਗਏ ਇਸ ਸਨਮਾਨ ਸਮਾਰੋਹ ਵਿਚ ਇਸ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਰੌਸ਼ਨ ਖੇੜਾ, ਸੂਬਾ ਵਿਤ ਸਕੱਤਰ ਅਤੇ ਜ਼ਿਲਾ੍ ਪ੍ਰਧਾਨ ਡਾ. ਪਰਮਜੀਤ ਸਿੰਘ ਕਲਸੀ ਸਟੇਟ ਐਵਾਰਡੀ, ਜ਼ਿਲਾ੍ਹ ਜਨਰਲ ਸਕੱਤਰ ਸਟੇਟ ਐਵਾਰਡੀ ਪ੍ਰਿੰ. ਸੁਖਜਿੰਦਰ ਸਿੰਘ, ਸਟੇਟ ਐਗਜ਼ੈਕਟਵ ਸਟੇਟ ਐਵਾਰਡੀ ਪ੍ਰਿੰ. ਅੰਗਰੇਜ਼ ਸਿੰਘ, ਮੁੱਖ ਸਲਾਹਕਾਰ ਸਟੇਟ ਐਵਾਰਡੀ ਸz. ਗੁਰਬਚਨ ਸਿੰਘ ਬੁੱਟਰ ਅਤੇ ਬਲਜੀਤ ਸਿੰਘ ਸਟੇਟ ਐਵਾਰਡੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਨੈਸ਼ਨਲ ਐਵਾਰਡੀ ਡਾਇਰੈਕਟਰ ਸੁਖਦੇਵ ਸਿੰਘ ਕਾਹਲੋਂ ਜੋ ਕਿ ਇਸ ਐਸੋਸੀਏਸ਼ਨ ਦੇ ਸੂਬਾ ਸਰਪਰਸਤ ਵੀ ਹਨ,ਨੂੰ ਡਾਇਰੈਕਟਰ ਦੇ ਅਹੁਦੇ ਤੇ ਨਿਯੁਕਤ ਕਰਨਾ ਸਿੱਖਿਆ ਮੰਤਰੀ ਪੰਜਾਬ ਡਾ. ਦਲਜੀਤ ਸਿੰਘ ਚੀਮਾ ਦਾ ਇਕ ਸ਼ਲਾਘਾਯੋਗ ਉਪਰਾਲਾ ਹੈ ਅਤੇ ਇਸ ਨਾਲ ਪੰਜਾਬ ਦੀ ਗੁਣਾਤਮਕ ਸਿੱਖਿਆ ਦੇ ਹੋਰ ਸੁਧਾਰ ਦੀ ਕਾਮਨਾ ਕੀਤੀ ਜਾ ਸਕਦੀ ਹੈ।ਇਸ ਸਟੇਟ/ਨੈਸ਼ਨਲਐਵਾਰਡੀਜ਼ ਐਸੋਸੀਏਸ਼ਨ ਪੰਜਾਬ ਦੇ ਸਾਂਝੇ ਵਫਦ ਨੇ ਸਿੱਖਿਆ ਮੰਤਰੀ ਪੰਜਾਬ ਡਾ. ਦਲਜੀਤ ਸਿੰਘ ਚੀਮਾ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਹਨਾ ਵੱਲੋਂ ਸਿੱਖਿਆ ਮੰਤਰੀ ਡਾ. ਚੀਮਾ ਨਾਲ ਉਹਨਾਂ ਦੇ ਨਿਵਾਸ ਸਥਾਨ ਤੇ ਕੀਤੀ ਗਈ ਮੀਟਿੰਗ ਵਿਚ ਐਸੋਸੀਏਸ਼ਨ ਨੂੰ ਦਿੱਤੇ ਗਏ ਹਾਂ ਪੱਖੀ ਹੁੰਗਾਰੇ ਅਨੁਸਾਰ ਇਹ ਇਕ ਉਸਾਰੂ ਕਦਮ ਚੁੱਕਿਆ ਹੈ।ਇਸ ਐਸੋਸਈਏਸ਼ਨ ਦੀ ਮਾਣਯੋਗ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਪਾਸੋਂ ਇਹ ਪੁਰਜ਼ੋਰ ਮੰਗ ਹੈ ਕਿ ਪੰਜਾਬ ਦੀ ਸਿੱਖਿਆ ਪ੍ਰਣਾਲੀ ਵਿਚ ਪੰਜਾਬ ਦੇ ਸਟੇਟ/ਨੈਸ਼ਨਲ ਐਵਾਰਡੀ ਅਧਿਆਪਕਾਂ ਦੀਆਂ ਹੋਰਖੇਤਰਾਂ ਵਿਚਵੀ ਮੁੱਲਵਾਨ ਸੇਵਾਵਾਂ ਲੈ ਕੇ ਸਿੱਖਿਆ ਦਾ ਗੁਣਾਤਮਕ ਸੁਧਾਰ ਕੀਤਾ ਜਾਵੇ।
ਇਸ ਸਨਮਾਨ ਸਮਾਰੋਹ ਵਿਚ ਹੋਰਨਾ ਤੋਂ ਇਲਾਵਾ ਪ੍ਰਿੰ. ਸ਼ੁਮਨ ਕੁਮਾਰ, ਸਟੇਟ ਐਵਾਰਡੀ ਗੁਰਬਚਨ ਸਿੰਘ ਬੁੱਟਰ, ਸਟੇਟ ਸਟੇਟ ਐਵਾਰਡੀ ਤਰਸੇਮ ਮਸੀਹ, ਪ੍ਰਿੰ. ਪੂਰਨਸਾਧ, ਸਟੇਟ ਐਵਾਰਡੀ ਓਮ ਪ੍ਰਕਾਸ਼, ਸਟੇਟ ਐਵਾਰਡੀ ਰਾਜੀਵ ਕਮਲ, ਸਟੇਟ ਐਵਾਰਡੀ ਵੀਨਾ ਕੁਮਾਰੀ, ਸਟੇਟ ਐਵਾਰਡੀ ਪ੍ਰਿੰ. ਇਕਵਿੰਦਰ ਕੌਰ, ਸਟੇਟ ਅਤੇ ਨੈਸ਼ਨਲ ਐਵਾਰਡੀ ਸਿਮਰਤ ਸੁਮੈਰਾ, ਡਾ. ਸੁਰੇਸ਼ ਮਹਿਤਾ, ਪ੍ਰਿੰ.ਸਨੇਹ ਸਰਿਤਾ, ਲੈਕਚਰਾਰ ਬਲਬੀਰ ਸਿੰਘ, ਪ੍ਰਿੰ. ਵਾਹਲਾ, ਲੈਕ. ਪ੍ਰਿਤਪਾਲ ਸਿੰਘ, ਲੈਕ. ਰਜਿੰਦਰ ਸਿੰਘ, ਲੈਕ. ਰਜਵੰਤਸਿੰਘ, ਲੈਕ. ਰਤਨ ਲਾਲ, ਲੈਕ. ਰਾਜ ਕੁਮਾਰ ਆਦਿ ਹਾਜ਼ਰ ਸਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply